• Login
Monday, August 18, 2025
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home INDIA

ਨਿਰਮਲਾ ਸੀਤਾਰਮਨ ਦੀ ਦੂਜੀ ਰਾਹਤ ਪ੍ਰੈੱਸ ਕਾਨਫਰੰਸ

admin by admin
in INDIA
0
ਨਿਰਮਲਾ ਸੀਤਾਰਮਨ ਦੀ ਦੂਜੀ ਰਾਹਤ ਪ੍ਰੈੱਸ ਕਾਨਫਰੰਸ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

• ਬਿਨਾਂ ਕਾਰਡ ਦੇ ਵੀ ਹਰ ਵਿਅਕਤੀ ਨੂੰ ਮਿਲੇਗਾ 5 ਕਿਲੋ ਅਨਾਜ
• ਬੇਘਰ ਲੋਕਾਂ ਨੂੰ ਸ਼ੈਲਟਰ ਹੋਮ ਚ 3 ਟਾਈਮ ਦਾ ਦਿੱਤਾ ਜਾ ਰਿਹਾ ਹੈ ਖਾਣਾ
• ਪ੍ਰਵਾਸੀ ਮਜ਼ੂਦਰਾਂ ਨੂੰ ਮਨਰੇਗਾ ਚ ਕੰਮ ਦਿੱਤਾ ਜਾਵੇਗਾ
• ਔਰਤਾਂ ਲਈ ਤਾਇਨਾਤ ਹੋਣਗੇ
• ਸੇਫਟੀ ਗਾਰਡ ਸ਼ਿਸ਼ੂ ਮੁਦਰਾ ਲੋਨ ਚ ਛੋਟ
• ਹਾਊਸਿੰਗ ਲੋਨ ਤੇ ਕ੍ਰੇਡਿਟ ਲਿਕੰਡ ਸਬਸਿਡੀ ਸਕੀਮ ਦੀ ਤਾਰੀਕ ਵਧੀ

ਨਵੀਂ ਦਿੱਲੀ, 14 ਮਈ (ਪ੍ਰੈਸ ਕੀ ਤਾਕਤ ਬਿਊਰੋ) : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੂਜੀ ਰਾਹਤ ਪ੍ਰੈੱਸ ਕਾਨਫਰੰਸ ਕਰ ਕੇ ਕਿਸਾਨਾਂ, ਪ੍ਰਵਾਸੀ ਮਜ਼ਦੂਰਾਂ, ਰੇਹੜੀ ਪੱਟੜੀ ਵਾਲਿਆਂ ਲਈ ਕਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰ, ਕਿਸਾਨ ਅਤੇ ਗਰੀਬ ਸਾਡੀ ਪਹਿਲ ਹਨ। ਸੰਕਟ ਆਉਣ ੋਤੇ ਅਸੀਂ ਸਭ ਤੋਂ ਪਹਿਲਾਂ ਗਰੀਬ ਦੇ ਖਾਤੇ ਚ ਪੈਸੇ ਪਹੁੰਚਾਏ। ਲਾਕਡਾਊਨ ਜ਼ਰੂਰ ਹੈ ਪਰ ਸਰਕਾਰ ਲਗਾਤਾਰ ਦਿਨ ਰਾਤ ਕੰਮ ਕਰ ਰਹੀ ਹੈ।
ਸੀਤਾਰਮਨ ਨੇ ਕਿਹਾ ਕਿ 25 ਲੱਖ ਕਿਸਾਨ ਕ੍ਰੇਡਿਟ ਕਾਰਡ ਦਿੱਤੇ ਗਏ ਹਨ, 3 ਕਰੋੜ ਕਿਸਾਨਾਂ ਤੱਕ ਮਦਦ ਪਹੁੰਚਾਈ ਗਈ ਹੈ। ਸਰਕਾਰ ਲਾਕਡਾਊਨ ਚ ਵੀ ਲਗਾਤਾਰ ਕੰਮ ਕਰ ਰਹੀ ਹੈ। ਰਾਜਾਂ ਨੂੰ ਆਫਤ ਫੰਡ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਗਰੀਬਾਂ ਨੂੰ 11 ਹਜ਼ਾਰ ਕਰੋੜ ਰੁਪਏ ਦੀ ਮਦਦ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਗਰੀਬਾਂ ਲਈ ਭੋਜਨ ਅਤੇ ਰਿਹਾਇਸ਼ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸ਼ਹਿਰੀ ਇਲਾਕਿਆਂ ਚ ਰਹਿਣ ਵਾਲੇ ਬੇਘਰ ਲੋਕਾਂ ਨੂੰ ਸ਼ੈਲਟਰ ਹੋਮ ਚ 3 ਟਾਈਮ ਦਾ ਖਾਣਾ ਦਿੱਤਾ ਜਾ ਰਿਹਾ ਹੈ।
ਨਿਰਮਲਾ ਸੀਤਰਮਨ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਧਿਆਨ ਚ ਰੱਖਿਆ ਜਾ ਰਿਹਾ ਹੈ। ਪ੍ਰਵਾਸੀ ਮਜ਼ੂਦਰਾਂ ਨੂੰ ਮਨਰੇਗਾ ਚ ਕੰਮ ਦਿੱਤਾ ਜਾਵੇਗਾ। 2।33 ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ ਪੰਚਾਇਤ ਚ ਕੰਮ ਮਿਿਲਆ। ਮਨਰੇਗਾ ਚ 50 ਫੀਸਦੀ ਐਪਲੀਕੇਸ਼ਨ ਵਧੀਆਂ ਹਨ ਉੱਥੇ ਹੀ ਉਹਨਾਂ ਦੀ ਦਿਹਾੜੀ ਨੂੰ ਵਧਾ ਕੇ 202 ਰੁਪਏ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਾਰੇ ਵਰਕਰਾਂ ਨੂੰ ਘੱਟੋ ਘੱਟ ਮਜ਼ਦੂਰੀ ਦਾ ਅਧਿਕਾਰ ਦੇਣ ਦੀ ਤਿਆਰੀ ਹੈ। ਇਸ ਤਰ੍ਹਾਂ ਘੱਟੋ ਘੱਟ ਮਜ਼ਦੂਰੀ ਚ ਖੇਤੀ ਅਸਮਾਨਤਾ ਖਤਮ ਕਰਨ ਦੀ ਯੋਜਨਾ ਹੈ। ਸਾਰੇ ਕਰਮਚਾਰੀਆਂ ਲਈ ਸਾਲਾਨਾ ਹੈਲਥ ਚੈਕਅੱਪ ਵੀ ਜ਼ਰੂਰੀ ਕਰਨ ਯੋਜਨਾ ਹੈ। ਇਹ ਸਭ ਹਾਲੇ ਪਾਈਪਲਾਈਨ ਚ ਹੈ। ਸੰਸਦ ਚ ਇਨ੍ਹਾਂ ਤੇ ਵਿਚਾਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੇਬਰ ਕਾਨੂੰਨ ਤੇ ਕੰਮ ਕੀਤਾ ਜਾ ਰਿਹਾ ਹੈ। ਆਪਣੇ ਰਾਜਾਂ ਚ ਆਏ ਮਜ਼ਦੂਰਾਂ ਨੂੰ ਕੰਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਖਤਰਨਾਕ ਖੇਤਰਾਂ ਕੰਮ ਕਰਨ ਵਾਲਿਆਂ ਨੂੰ ਈ ਐੱਸ ਆਈ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਔਰਤਾਂ ਨੂੰ ਦਿਨ ਰਾਤ ਕੰਮ ਕਰਨਾ ਪੈਂਦਾ ਹੈ ਤਾਂ ਉਨ੍ਹਾਂ ਲਈ ਸੇਫਟੀ ਗਾਰਡ ਵੱਖ ਤੋਂ ਤਾਇਨਾਤ ਹੋਣਗੇ।
ਸੀਤਾਰਮਨ ਨੇ ਕਿਹਾ ਕਿ ਜਿਨ੍ਹਾਂ ਕੋਲ ਰਾਸ਼ਨ ਕਾਰਡ ਜਾਂ ਕੋਈ ਕਾਰਡ ਨਹੀਂ ਹੈ, ਉਨ੍ਹਾਂ ਨੂੰ ਵੀ 5 ਕਿਲੋ ਆਟਾ, ਚਾਵਲ ਅਤੇ ਇਕ ਕਿਲੋ ਛੋਲਿਆਂ ਦੀ ਮਦਦ ਦਿੱਤੀ ਜਾਵੇਗੀ। 8 ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਦਾ ਫਾਇਦਾ ਹੋਵੇਗਾ। ਇਸ ਚ 3500 ਕਰੋੜ ਰੁਪਏ ਦਾ ਖਰਚ ਹੋਵੇਗਾ। ਰਾਜ ਸਰਕਾਰਾਂ ਰਾਹੀਂ ਇਸ ਕਾਰਗਰ ਬਣਾਇਆ ਜਾਵੇਗਾ। ਰਾਜਾਂ ਕੋਲ ਹੀ ਇਨ੍ਹਾਂ ਮਜ਼ਦੂਰਾਂ ਦੀ ਜਾਣਕਾਰੀ ਹੈ। ਅਗਲੇ 2 ਮਹੀਨੇ ਤੱਕ ਇਹ ਪ੍ਰਕਿਿਰਆ ਲਾਗੂ ਰਹੇਗੀ।
ਸੀਤਾਰਮਨ ਨੇ ਕਿਹਾ ਕਿ ਵਨ ਨੇਸ਼ਨ ਵਨ ਰਾਸ਼ਨ ਕਾਰਡ ਦੀ ਯੋਜਨਾ ਤੇ ਕੰਮ ਹੋਵੇਗਾ। ਹਰ ਰਾਜ ਚ ਇਹ ਲਾਗੂ ਹੋਵੇਗਾ। ਪ੍ਰਵਾਸੀ ਕਿਸੇ ਵੀ ਰਾਜ ਦੇ ਰਾਸ਼ਨ ਡਿਪੋ ਤੋਂ ਇਸ ਕਾਰਡ ਦੀ ਮਦਦ ਨਾਲ ਰਾਸ਼ਨ ਲੈ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਗਰੀਬ ਪ੍ਰਵਾਸੀਆਂ ਲਈ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਕਿਫਾਇਤੀ ਕਿਰਾਏ ਤੇ ਮਕਾਨ ਦੀ ਯੋਜਨਾ ਸ਼ੁਰੂ ਕਰੇਗੀ।
ਸੀਤਰਮਨ ਨੇ ਕਿਹਾ ਕਿ ਸ਼ਿਸ਼ੂ ਮੁਦਰਾ ਲੋਨ ਚ ਰਿਜ਼ਰਵ ਬੈਂਕ ਨੇ ਤਿੰਨ ਮਹੀਨਿਆਂ ਦਾ ਮੌਰੀਟੋਰੀਅਮ ਦਿੱਤਾ ਹੈ ਪਰ ਇਸ਼ ਤੋਂ ਬਾਅਦ ਸਮੱਸਿਆ ਹੋ ਸਕਦੀ ਹੈ ਤਾਂ ਸ਼ਿਸ਼ੂ ਮੁਦਰਾ ਲੋਨ ੋਚ 50 ਹਜ਼ਾਰ ਰੁਪਏ ਤੱਕ ਲੋਨ ਲੈਣ ਵਾਲੇ ਨੂੰ ਮੌਰੀਟੋਰੀਅਮ ਤੋਂ ਬਾਅਦ 2 ਫੀਸਦੀ ਸਬਵੈਂਸ਼ਨ ਸਕੀਮ ਯਾਨੀ ਵਿਆਜ਼ ਚ ਛੋਟ ਦਾ ਫਾਇਦਾ ਅਗਲੇ 12 ਮਹੀਨਿਆਂ ਲਈ ਹੋਵੇਗਾ। 3 ਕਰੋੜ ਲੋਕਾਂ ਨੂੰ ਇਸ ਨਾਲ ਕੁੱਲ 1500 ਕਰੋੜ ਰੁਪਏ ਦਾ ਫਾਇਦਾ ਹੋਵੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਮਿਿਡਲ ਇਨਕਮ ਗਰੁੱਪ 6 ਤੋਂ 18 ਲੱਖ ਸਾਲਾਨਾ ਇਨਕਮ ਵਾਲਿਆਂ ਨੂੰ ਹਾਊਂਸਿੰਗ ਲੋਨ ਤੇ ਕ੍ਰੇਡਿਟ ਲੰਿਕਡ ਸਬਸਿਡੀ ਸਕੀਮ ਮਈ 2017 ਚ ਸ਼ੁਰੂ ਹੋਈ ਹੈ। ਇਸ ਨੂੰ 31 ਮਾਰਚ 2020 ਤੱਕ ਵਧਾਇਆ ਗਿਆ ਸੀ। ਹੁਣ ਇਸ ਨੂੰ ਵਧਾ ਕੇ ਮਾਰਚ 2021 ਤੱਕ ਕੀਤਾ ਗਿਆ।

Post Views: 52
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Coronavirus updates: Latest Coronavirus NewsINDIA Breaking News TodayINDIA Latest News HeadlinesJUST NOW INDIA BREAKING : TOP 10 HEADLINES news todayLatest National News Headlines and Breaking News in IndiaLatest News Breaking News TodayLATEST NEWS IN INDIA : CORONA VIRUS UPDATESLatest News Today From IndiaLatest News: top news headlines videos and updatesNirmala Sitharaman Press Conference LIVE Updates
Previous Post

ਭਰਤੀ ਰੈਲੀਆਂ ਵਾਸਤੇ ਨੌਜਵਾਨਾਂ ਲਈ ਆਨਲਾਈ ਸਿਖਲਾਈ 15 ਤੋਂ

Next Post

ਉਦਯੋਗ ਵਿਭਾਗ ਨੇ ਪਲਾਟਾਂ ਦੀ ਈ ਆਕਸ਼ਨ ਰਾਹੀਂ ਜੁਟਾਏ 40 ਕਰੋੜ ਰੁਪਏ

Next Post
ਉਦਯੋਗ ਵਿਭਾਗ ਨੇ ਪਲਾਟਾਂ ਦੀ ਈ ਆਕਸ਼ਨ ਰਾਹੀਂ ਜੁਟਾਏ 40 ਕਰੋੜ ਰੁਪਏ

ਉਦਯੋਗ ਵਿਭਾਗ ਨੇ ਪਲਾਟਾਂ ਦੀ ਈ ਆਕਸ਼ਨ ਰਾਹੀਂ ਜੁਟਾਏ 40 ਕਰੋੜ ਰੁਪਏ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In