ਫਰੀਦਕੋੋਟ (ਪ੍ਰੈਸ ਕੀ ਤਾਕਤ ਬਿਊਰੋ) ਜਿਲ੍ਹਾ ਚੋੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਪੰਜਾਬ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਪੰਚਾਇਤਾਂ, ਨਗਰ ਨਿਗਮ ਤੇ ਨਗਰ ਕੌੌਂਸਲਾਂ ਦੀਆਂ ਚੋੋਣਾਂ ਮੌੌਕੇ ਉਮੀਦਵਾਰਾਂ ਵੱਲੋੋਂ ਨਾਮਜ਼ਦਗੀ ਪੱਤਰ ਨਾਲ ਦਾਖਲ ਕਰਨ ਸਮੇੇਂ ਉਮੀਦਵਾਰ ਲਈ ਕੋੋਈ ਬਕਾਇਆ ਨਾ ਹੋੋਣ ਦਾ ਇਤਰਾਜ਼ਹੀਣਤਾ ਸਰਟੀਫਿਕੇਟ ਲਗਾਉਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਚੋੋਣ ਕਮਿਸ਼ਨਰ ਪੰਜਾਬ ਦੀਆਂ ਇਨ੍ਹਾਂ ਹਦਾਇਤਾਂ ਸਬੰਧੀ ਜਿਲ੍ਹੇ ਦੇ ਇਨ੍ਹਾਂ ਚੋੋਣਾਂ ਸਬੰਧੀ ਰਿਟਰਨਿੰਗ ਅਫਸਰਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਜੇਕਰ ਕਿਸੇ ਵੀ ਉਮੀਦਵਾਰ ਨੂੰ ਇਸ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤਾਂ ਉਹ ਆਪਣੇ ਰਿਟਰਨਿੰਗ ਅਫਸਰ ਨਾਲ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਫਿਰ ਦੁਹਰਾਇਆ ਕਿ ਇਹ ਚੋੋਣਾਂ ਲੜਨ ਵਾਲੇ ਉਮੀਦਵਾਰਾਂ ਲਈ ਨੋੋ ਡਿਊ ਅਤੇ ਐਨ.ਓ.ਸੀ. ਲਗਾਉਣਾ ਜ਼ਰੂਰੀ ਨਹੀਂ ਹੈ।