ਪਟਿਆਲਾ, 11 ਜੁਲਾਈ – (ਸੁਨੀਤਾ ਵਰਮਾ) – ਅੱਜ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਕੋਰੋਨਾ ਦਾ ਵੱਡਾ ਬੰਬ ਧਮਾਕਾ ਹੋਇਆ ਹੈ। ਜ਼ਿਲ੍ਹੇ ਵਿੱਚ 52 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾਂ ਦੀਆਂ ਬੀਤੀ ਦੇਰ ਰਾਤ ਅਤੇ ਹੁਣ ਤੱਕ ਪ੍ਰਾਪਤ ਹੋਈਆਂ 674 ਰਿਪੋਰਟਾਂ ਵਿੱਚੋਂ 624 ਕੋਵਿਡ ਨੈਗੇਟਿਵ ਅਤੇ 52 ਕੋਵਿਡ ਪੋਜ਼ੀਟਿਵ ਪਾਏ ਗਏ ਹਨ। ਇਸ ਤਰਾਂ ਜ਼ਿਲ੍ਹੇ ਵਿੱਚ ਪੋਜ਼ੀਟਿਵ ਕੇਸਾਂ ਦੀ ਗਿਣਤੀ 553 ਹੋ ਗਈ ਹੈ। ਉਹਨਾ ਦੱਸਿਆ ਕਿ ਇਹਨਾਂ 52 ਕੇਸਾਂ ਵਿੱਚੋਂ 20 ਸਮਾਣਾ, 27 ਪਟਿਆਲਾ ਸ਼ਹਿਰ , 1 ਪਾਤੜਾਂ ਅਤੇ 1 ਰਾਜਪੁਰਾ ਅਤੇ 3 ਵੱਖ-ਵੱਖ ਪਿੰਡਾਂ ਨਾਲ ਸਬੰਧਤ ਹਨ। ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ 37 ਪੋਜ਼ੀਟਿਵ ਕੇਸ ਦੇ ਸੰਪਰਕ ਵਿੱਚ ਆਉਣ ਅਤੇ 15 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ ਹਨ। ਜਿਹਨਾਂ ਵਿੱਚ 3 ਹੈਲਥ ਕੇਅਰ ਵਰਕਰ, ਦੋ ਕੈਦੀ, 1 ਪੁਲਿਸ ਮੁਲਾਜ਼ਮ, 1 ਟੀ.ਬੀ. ਦਾ ਮਰੀਜ਼, 1 ਅਪਰੇਸ਼ਨ ਕਰਵਾਉਣ ਲਈ ਹਸਪਤਾਲ ਦਾਖਲ ਹੋਇਆ ਮਰੀਜ਼ ਵੀ ਸ਼ਾਮਲ ਹੈ। ਉਹਨਾਂ ਦੱਸਿਆ ਕਿ ਪੋਜ਼ੀਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨਜ਼ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿੱਚ ਸ਼ਿਫਟ ਕਰਵਾ ਦਿਤਾ ਗਿਆ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ। ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜ਼ੀਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋਂ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ, ਜਿਸ ਕਾਰਣ ਪੋਜ਼ੀਟਿਵ ਕੇਸਾਂ ਦੇ ਸੰਪਰਕ ਵਿੱਚ ਆਏ ਜ਼ਿਆਦਾਤਰ ਵਿਅਕਤੀ ਪੋਜ਼ਾਟਿਵ ਰਿਪੋਰਟ ਹੋ ਰਹੇ ਹਨ।
ਡਾ. ਮਲਹੋਤਰਾ ਨੇ ਕਿਹਾ ਕਿ ਤੋਪ ਖਾਨਾ ਮੋੜ ਅਤੇ ਨਾਲ ਲਗਦੇ ਏਰੀਏ ਵਿੱਚੋਂ 39 ਦੇ ਕਰੀਬ ਕੋਵਿਡ ਪੋਜ਼ੀਟਿਵ ਕੇਸ ਆਉਣ ਤੇ ਤੋਪਖਾਨਾ ਮੋੜ ਦੇ ਮਾਈਕਰੋ ਕੰਟੈਨਮੈਂਟ ਏਰੀਏ ਵਿਚ ਵਾਧਾ ਕਰਦੇ ਹੋਏ ਅਨਾਰਦਾਣਾ ਚੋਂਕ ਤੋਂ ਲੈ ਕੇ ਰੋਜਗਾਰਡਨ ਸਕੂਲ, ਫੀਲਖਾਨਾ ਸਕੂਲ, ਪੀਲੀ ਸੜਕ, ਕੜਾਹ ਵਾਲਾ ਚੌਂਕ, ਚਾਂਦਨੀ ਚੋਂਕ ਤੱਕ ਏਰੀਏ ਨੂੰ ਅੱਗਲੇ 14 ਦਿਨਾਂ ਤੱਕ ਸੀਲ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਲੁਹੰਡ, ਧੀਰੂ ਕੀ ਮਾਜਰੀ ਅਤੇ ਅਨੰਦ ਨਗਰ ਐਕਸਟੈਂਸ਼ਨ ਵਿਚ ਬਣਾਏ ਕੰਟੈਨਮੈਂਟ ਜੋਨ ਅਜੇ ਵੀ ਲਾਗੂ ਹਨ। ਸਮਾਣਾ ਵਿਖੇ ਵੀ ਇੱਕਠੇ ਇੱਕੋ ਏਰੀਏ ਵਿੱਚੋਂ 17 ਪੋਜ਼ੀਟਿਵ ਕੇਸ ਆਉਣ ਤੇ ਉੱਥੋਂ ਦੇ 3 ਇਲਾਕੇ ਮੱਛੀਹੱਟਾ, ਵਾਰਡ ਨੰਬਰ 3 ਤੇਜ ਕਲੋਨੀ, ਪੀਰ ਗੋਰੀ ਮੁੱਹਲਾ ਵਿੱਚ ਮਾਈਕਰੋ ਕੰਟੈਨਮੈਂਟ ਜੋਨ ਲਾਗੂ ਕਰ ਦਿੱਤਾ ਗਿਆ ਹੈ ਜਿੱਥੇ ਕਿ ਅੱਗਲੇ 10 ਦਿਨਾਂ ਲਈ ਲੋਕਾਂ ਦੇ ਬਾਹਰ ਆਉਣ ਜਾਣ ਲਈ ਰੋਕ ਲਗਾ ਦਿੱਤੀ ਗਈ ਹੈ। ਉਹਨਾਂ ਦਸਿਆ ਕਿ ਜ਼ਿਲ੍ਹੇ ਦੇ 2 ਵਿਅਕਤੀ ਜਿਹਨਾਂ ਵਿੱਚ ਆਦਰਸ਼ ਨਗਰ ਦਾ ਰਹਿਣ ਵਾਲਾ 56 ਸਾਲ ਵਿਅਕਤੀ ਸਾਹ ਦੀ ਤਕਲੀਫ ਹੋਣ ਤੇ ਰਜਿੰਦਰਾ ਹਸਪਤਾਲ ਵਿਖੇ ਦਾਖਲ਼ ਸੀ ਅਤੇ ਬਿਸ਼ਨ ਨਗਰ ਦਾ ਰਹਿਣ ਵਾਲਾ 36 ਸਾਲਾ ਵਿਅਕਤੀ ਪੈਨਕ੍ਰੀਆਂਟਿਕਸ ਦੀ ਬਿਮਾਰੀ ਕਾਰਣ ਜੋ ਕਿ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖਲ਼ ਸੀ ਅਤੇ ਕਰੋਨਾ ਪੋਜ਼ੀਟਿਵ ਸਨ, ਦੀ ਬੀਤੀ ਦੇਰ ਰਾਤ ਮੋਤ ਹੋ ਗਈ ਸੀ ।
ਸੀ.ਐੱਮ