ਪਟਿਆਲਾ, 17 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) : ਅੱਜ ਪਟਿਆਲਾ ਜ਼ਿਲ੍ਹੇ ਵਿੱਚ 60 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾਂ ਦੀਆਂ ਪ੍ਰਾਪਤ 800 ਰਿਪੋਰਟਾਂ ਵਿੱਚੋਂ 60 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਪਾਜ਼ੇਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 60 ਕੇਸਾਂ ਵਿੱਚੋਂ 44 ਪਟਿਆਲਾ ਸ਼ਹਿਰ , 3 ਨਾਭਾ, 5 ਰਾਜਪੁਰਾ, 6 ਸਮਾਣਾ ਅਤੇ 2 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿੱਚੋਂ 28 ਪਾਜ਼ੇਟਿਵ ਕੇਸਾਂ ਦੇੇ ਸੰਪਰਕ ਵਿੱਚ ਆਉਣ ਅਤੇ ਕੰਟੈਨਮੈਂਟ ਜ਼ੋਨ ਵਿੱਚੋਂ ਲਏ ਸੈਂਪਲਾਂ ਵਿੱਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ, 2 ਬਾਹਰੀ ਰਾਜਾ ਤੋਂ ਆਉਣ, 30 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਸ਼ਾਮਲ ਹਨ। ਪਟਿਆਲਾ ਦੇ ਗੁਰਦਰਸ਼ਨ ਨਗਰ ਤੋਂ 6, ਸਾਧੂ ਵਿੱਲਾ ਅਤੇ ਜਗਦੀਸ਼ ਕਲੋਨੀ ਤੋਂ ਚਾਰ-ਚਾਰ, ਗਿੱਲ ਇੰਕਲੈਵ ਤੋਂ ਤਿੰਨ, ਘੁੱਮਣ ਨਗਰ, ਨਿਉ ਜੀਵਨ ਕੰਪਲੈਕਸ, ਖਾਲਸਾ ਮੁੱਹਲਾ, ਦਵਿੰਦਰ ਕਲੋਨੀ, ਮਾਡਲ ਟਾਉਨ, ਮਹਿੰਦਰਾ ਕਲੋਨੀ ਤੋਂ ਦੋ-ਦੋ, ਸਰਾਭਾ ਨਗਰ, ਦਾਲ ਦਲ਼ੀਆਂ ਚੌਂਕ, ਮਿਲਟਰੀ ਕੈਂਟ, ਦਸ਼ਮੇਸ਼ ਨਗਰ, ਸਰਹੰਦ ਰੋਡ, ਜਗਤਾਰ ਨਗਰ, ਲਹੋਰੀ ਗੇਟ, ਯਾਦਵਿੰਦਰਾ ਇੰਕਲੈਵ, ਉਪਕਾਰ ਨਗਰ, ਫਰੈਂਡਜ ਕਲੋਨੀ, ਭਾਰਤ ਨਗਰ, ਮਜੀਠੀਆਂ ਇੰਕਲੈਵ, ਬਚਿੱਤਰ ਨਗਰ, ਅਨੰਦ ਨਗਰ, ਪਾਸੀ ਰੋਡ ਤੋਂ ਇੱਕ-ਇੱਕ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।ਰਾਜਪੁਰਾ ਦੇ ਵਿਕਾਸ ਨਗਰ ਤੋਂ ਦੋ, ਜੱਗੀ ਕਲੋਨੀ, ਰਾਜਪੁਰਾ ਟਾਉਨ ਅਤੇ ਸ਼ਿਵ ਕਲੋਨੀ ਤੋਂ ਇੱਕ-ਇੱਕ, ਸਮਾਣਾ ਦੇ ਕ੍ਰਿਸ਼ਨਾ ਬਸਤੀ ਤੋਂ ਤਿੰਨ, ਅਗਰਸੈਨ ਕਲੋਨੀ, ਪੀਰਗੜੀ ਮੁਹੱਲਾ ਅਤੇ ਰਾਮ ਲੀਲਾ ਮੁੱਹਲਾ ਤੋਂ ਇੱਕ ਇੱਕ ਪਾਜ਼ੇਟਿਵ ਕੇਸ ਰਿਪੋਰਟ ਹੋਇਆ ਹੈ।ਇਸੇ ਤਰਾਂ ਨਾਭਾ ਦੇ ਅਲਹੋਰਾ ਗੇਟ, ਗੋਲਡਨ ਸਿਟੀ ਕਲੋਨੀ ਅਤੇ ਬਾਬਾ ਦੀਪ ਸਿੰਘ ਕਲੋਨੀ ਤੋਂ ਇੱਕ-ਇੱਕ ਅਤੇ ਪਿੰਡ ਬੀਬੀਪੂਰ ਤਹਿਸੀਲ ਦੁਧਨਸਾਧਾ ਅਤੇ ਪਿੰਡ ਖੇੜੀ ਗੰਡਿਆਂ ਤਹਿਸੀਲ ਰਾਜਪੁਰਾ ਤੋਂ ਇੱਕ-ਇੱਕ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਇਹਨਾਂ ਕੇਸਾਂ ਵਿੱਚ ਨਾਭਾ ਤੋਂ ਜੀ.ਆਰ.ਪੀ ਵਿੱਚ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਅਤੇ ਪਿੰਡ ਖੇੜੀ ਗੰਡਿਆਂ ਦਾ ਇੱਕ ਪਾਜ਼ੇਟਿਵ ਆਇਆ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ।
ਉਹਨਾਂ ਦਸਿਆ ਕਿ ਪਾਜ਼ੇਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨਜ਼ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿੱਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸਮਾਣਾ ਦੀ ਤੇਜ ਕਲੋਨੀ ਦਾ ਰਹਿਣ ਵਾਲਾ 58 ਸਾਲਾ ਬਜੁਰਗ ਅਤੇ ਪਿੰਡ ਗੋਬਿੰਦਪੁਰਾ ਬਲਾਕ ਭਾਦਸੋਂ ਦਾ ਰਹਿਣ ਵਾਲਾ 60 ਸਾਲਾ ਬਜੁਰਗ ਜੋਕਿ ਹੋਰ ਬਿਮਾਰੀਆਂ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸਨ ਅਤੇ ਕੋਵਿਡ ਪਾਜ਼ੇਟਿਵ ਆਏ ਸਨ, ਦੋਨਾਂ ਦੀ ਅੱਜ ਹਸਪਤਾਲ ਵਿੱਚ ਇਲਾਜ ਦੋਰਾਨ ਮੌਤ ਹੋ ਗਈ ਹੈ। ਜਿਸ ਨਾਲ ਜ਼ਿਲ੍ਹੇ ਵਿੱਚ ਕੋਵਿਡ ਪਾਜ਼ੇਟਿਵ ਕੇਸਾਂ ਦੀ ਮੋਤ ਦਾ ਅੰਕੜਾ 15 ਹੋ ਗਿਆ ਹੈ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 468 ਹੈ।