* ਸਟੇਟ ਬੈਂਕ ਦੀਆਂ ਕਿਲਾ ਚੌਕ ਅਤੇ ਸ਼ੇਰਾਂ ਵਾਲਾ ਗੇਟ ਬ੍ਰਾਂਚਾਂ ਕੋਰੋਨਾ ਕਾਰਨ ਸੀਲ
ਪਟਿਆਲਾ, 28 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) : ਅੱਜ ਪਟਿਆਲਾ ਜ਼ਿਲੇ ਵਿੱਚ 65 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ 925 ਦੇ ਕਰੀਬ ਰਿਪੋਰਟਾਂ ਵਿਚੋ 65 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਜਿਸ ਨਾਲ ਜ਼ਿਲ੍ਹੇ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ 1504 ਹੋ ਗਈ ਹੈ। ਉਹਨਾਂ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਅੱਜ ਜ਼ਿਲ੍ਹੇ ਦੇ 49 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜ਼ਿਲ੍ਹੇ ਵਿੱਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 821 ਗਈ ਹੈ। ਪਾਜ਼ੇਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 65 ਕੇਸਾਂ ਵਿੱਚੋ 49 ਪਟਿਆਲਾ ਸ਼ਹਿਰ, 04 ਰਾਜਪੁਰਾ, 04 ਨਾਭਾ, 01 ਸਮਾਣਾ ਅਤੇ 07 ਵੱਖ ਵੱਖ ਪਿੰਡਾਂ ਤੋਂ ਹਨ।
ਇਹਨਾਂ ਵਿਚੋਂ 29 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ, 04 ਬਾਹਰੀ ਰਾਜਾ ਤੋਂ ਆਉਣ, 32 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਸ਼ਾਮਲ ਹਨ। ਪਟਿਆਲਾ ਦੇ ਉਪਕਾਰ ਨਗਰ ਤੋਂ 5, ਅਰੋੜਾ ਸਟਰੀਟ, ਨਿਊ ਪੁਲਿਸ ਲਾਈਨ, ਐਸ.ਐਸ.ਟੀ ਨਗਰ, ਢਿਲੋ ਕਲੋਨੀ, ਅਚਾਰ ਬਜਾਰ, ਰਾਘੋ ਮਾਜਰਾ, ਪ੍ਰੀਤ ਗੱਲੀ ਤੋਂ ਦੋ-ਦੋ, ਮੋਰਾਂਵਾਲੀ ਗੱਲੀ, ਰਤਨ ਨਗਰ, ਗੋਲ ਗੱਪਾ ਚੋਂਕ, ਨਿਊ ਮੇੇਹਰ ਸਿੰਘ ਕਲੋਨੀ, ਦੀਪ ਨਗਰ, ਆਰਿਆ ਸਮਾਜ, ਪਸਿਆਣਾ ਟਾਉਨ, ਰੋਜ ਗਾਰਡਨ, ਅਮਰ ਹਸਪਤਾਲ, ਦਸ਼ਮੇਸ਼ ਨਗਰ, ਅਜਾਦ ਨਗਰ, ਤੇਗ ਕਲੋਨੀ, ਅਜੁਬਾ ਹੋਟਲ, ਬੀ.ਐਨ.ਬੁੱਢੜਾ ਰੋੜ, ਹੀਰਾ ਨਗਰ, ਗੁੱਡ ਅਰਥ ਕਲੋਨੀ, ਗੁਰੂ ਤੇਗ ਬਹਾਦਰ ਕਲੋਨੀ, ਵਿਕਾਸ ਕਲੋਨੀ, ਅਰਬਨ ਅਸਟੇਟ, ਏਕਤਾ ਨਗਰ, ਮਹਿੰਦਰਾ ਕਲੋਨੀ, ਯਾਦਵਿੰਦਰਾ ਕਲੋਨੀ, ਗੁਰਦੀਪ ਕਲੋਨੀ, ਸੁਰਿੰਦਰ ਨਗਰ, ਆਦਰਸ਼ ਕਲੋਨੀ, ਗੁਰੂ ਨਾਨਕ ਨਗਰ, ਗੱਲੀ ਨੰਬਰ 24 ਤ੍ਰਿਪੜੀ, ਪਟਿਆਲਾ ਅਤੇ ਰਜਬਾਹਾ ਰੋਡ ਤੋਂ ਇੱਕ-ਇੱਕ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।
ਰਾਜਪੁਰਾ ਦੇ ਡਾਲਿਮਾ ਵਿਹਾਰ ਤੋਂ ਤਿੰਨ, ਏਕਤਾ ਕਲੋਨੀ ਤੋਂ ਇੱਕ, ਨਾਭਾ ਤੋਂ ਮੋਦੀ ਮਿੱਲ ਕਲੋਨੀ ਅਤੇ ਜ਼ਿਲ੍ਹਾ ਜੇਲ ਵਿਚੋਂ ਦੋ-ਦੋ, ਸਮਾਣਾ ਦੇ ਕ੍ਰਿਸ਼ਨਾ ਬਸਤੀ ਵਿਚੋਂ ਇੱਕ ਅਤੇ 07 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ। ਜਿਹਨਾਂ ਵਿੱਚ ਦੋ ਗਰਭਵੱਤੀ ਅੋਰਤਾਂ, ਦੋ ਪੁਲਿਸ ਕਰਮੀ ਅਤੇ ਇੱਕ ਸਿਹਤ ਕਰਮੀ ਵੀ ਸ਼ਾਮਲ ਹੈ। ਪਾਜ਼ੇਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨਜ਼ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪਾਜ਼ੇਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ। ਸਿਵਲ ਸਰਜਨ ਡਾ.ਮਲਹੋਤਰਾ ਨੇ ਦੱਸਿਆ ਕਿ ਨਾਭਾ ਦੇ ਕਰਤਾਰਪੁਰਾ ਮੁਹੱਲਾ ਦੀ ਰਹਿਣ ਵਾਲੀ 39 ਸਾਲਾ ਅੋਰਤ ਜੋ ਕਿ ਕੈਂਸਰ ਦੀ ਬਿਮਾਰੀ ਨਾਲ ਪੀੜਤ ਸੀ ਅਤੇ ਕੈਂਸਰ ਦੀ ਆਖਰੀ ਸਟੇਜ ਤੇ ਹੋਣ ਕਾਰਣ ਪੀ.ਜੀ.ਆਈ.ਵਿਖੇ ਦਾਖਲ਼ ਸੀ, ਦੀ ਮੋਤ ਹੋ ਗਈ। ਇਸ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਸੀ। ਪਟਿਆਲਾ ਦੇ ਮਜੀਠੀਆ ਐਨਕਲੇਵ ਦਾ ਰਹਿਣ ਵਾਲਾ 70 ਸਾਲਾ ਕੋਵਿਡ ਪਾਜ਼ੇਟਿਵ ਬਜੁਰਗ ਜੋ ਕਿ ਸ਼ੁਗਰ, ਹਾਈਪਰਟੈਂਸ਼ਨ ਅਤੇ ਕਿਡਨੀ ਦੀ ਬਿਮਾਰੀ ਕਰਕੇ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ, ਦੀ ਵੀ ਹਸਪਤਾਲ ਵਿੱਚ ਇਲਾਜ ਦੋਰਾਣ ਮੌਤ ਹੋ ਗਈ ਹੈ। ਇਸੇ ਤਰਾਂ ਰਾਜਪੁਰਾ ਦਾ ਗੁਲਾਬ ਨਗਰ ਵਿਚ ਰਹਿਣ ਵਾਲਾ 63 ਸਾਲਾ ਕੋਵਿਡ ਪਾਜ਼ੇਟਿਵ ਬਜੁਰਗ ਜੋ ਕਿ ਕਿਡਨੀ ਦੇ ਪੁਰਾਨੇ ਰੋਗ ਨਾਲ ਪੀੜਤ ਸੀ ਅਤੇ ਡਾਇਲਸਿਸ ਤੇਂ ਚਲ ਰਿਹਾ ਸੀ, ਦੀ ਵੀ ਰਾਜਿੰਦਰਾ ਹਸਪਤਾਲ ਵਿਚ ਇਲਾਜ ਦੋਰਾਣ ਮੌਤ ਹੋ ਗਈ ਹੈ।ਜਿਸ ਨਾਲ ਜ਼ਿਲ੍ਹੇ ਵਿਚ ਕੋਵਿਡ ਪਾਜ਼ੇਟਿਵ ਮੌਤਾਂ ਦੀ ਗਿਣਤੀ ਹੁਣ 25 ਹੋ ਗਈ ਹੈ।
ਡਾ.ਮਲਹੋਤਰਾ ਨੇ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਦੀ ਕਿੱਲਾ ਚੌਂਕ ਬ੍ਰਾਂਚ ਵਿਚ 11 ਮੁਲਾਜ਼ਮਾਂ ਦੇ ਕੋਵਿਡ ਪਾਜ਼ੇਟਿਵ ਆਉਣ ਤੇਂ ਬ੍ਰਾਂਚ ਨੂੰ ਅੱਗਲੇ ਦੋ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਜਦੋਂ ਕਿ ਸ਼ੇਰਾਂ ਵਾਲਾ ਗੇਟ ਬ੍ਰਾਂਚ ਦੇ ਲੋਨ ਵਿਭਾਗ ਦੇ ਇਕ ਕਰਮਚਾਰੀ ਦੇ ਪੌਜ਼ਟਿਵ ਆਉਣ ਤੋਂ ਬਾਅਦ ਵਿਭਾਗ ਨੂੰ ਸੀਲ ਕਰ ਦਿੱਤਾ ਗਿਆ. ਉਹਨਾਂ ਕਿਹਾ ਕਿ ਹੁਣ ਜਿਆਦਾਤਰ ਦਫਤਰਾਂ, ਬੈਂਕਾ, ਦੁਕਾਨਾਂ, ਕਾਰਖਾਨਿਆਂ ਆਦਿ ਵਿੱਚ ਬਣਦੀਆਂ ਸਾਵਧਾਨੀਆਂ ਨਾ ਵਰਤਣ ਕਾਰਨ ਇੱਕ ਤੋਂ ਅੱਗੇ ਹੋਰ ਸਟਾਫ ਵਿਚ ਕੋਵਿਡ ਦਾ ਫੈਲਾਅ ਦੇਖਣ ਵਿਚ ਮਿਲ ਰਿਹਾ ਹੈ। ਇਸ ਲਈ ਉਹਨਾਂ ਸਮੂਹ ਸਰਕਾਰੀ, ਪ੍ਰਾਈਵੇਟ ਸੰਸਥਾਵਾਂ ਅਤੇ ਦੁਕਾਨਾਂ ਦੇ ਮੁੱਖੀ/ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਗਾਈਡਲਾਈਨਜ਼ ਅਨੁਸਾਰ ਸੰਸਥਾਵਾਂ/ਕਾਰਖਾਨਿਆਂ/ ਦੁਕਾਨਾਂ ਵਿੱਚ ਕੋਵਿਡ ਤੋਂ ਬਚਾਅ ਸਬੰਧੀ ਸਾਵਧਾਨੀਆਂ ਦਾ ਪਾਲਨ ਯਕੀਨੀ ਬਣਾਉਣ ਅਤੇ ਇਹਨਾਂ ਸਾਵਧਾਨੀਆਂ ਦੀ ਚੈਕਿੰਗ ਲਈ ਨਿਗਰਾਨੀ ਵਧਾਈ ਜਾਵੇ।
ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 42,292 ਸੈਂਪਲ ਲਏ ਜਾ ਚੁਕੇ ਹਨ, ਜਿਹਨਾਂ ਵਿੱਚੋਂ ਜ਼ਿਲ੍ਹਾ ਪਟਿਆਲਾ ਦੇ 1504 ਕੋਵਿਡ ਪਾਜ਼ੇਟਿਵ, 39,424 ਨੈਗਟਿਵ ਅਤੇ 1269 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪਾਜ਼ੇਟਿਵ ਕੇਸਾਂ ਵਿੱਚੋਂ 25 ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।