ਫਿਰੋਜ਼ਪੁਰ 22 ਸਤੰਬਰ (ਸੰਦੀਪ ਟੰਡਨ): ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਮੌਕੇ ਤੇ ਕਰਨ ਦੇ ਲਈ ਬਿਜਲੀ ਵੱਲੋਂ ਬਿਜਲੀ ਪੰਚਾਇਤਾਂ ਦਾ ਗਠਨ ਕੀਤਾ ਹੈ, ਤਾਂ ਕਿ ਉਨ੍ਹਾਂ ਦੀ ਸ਼ਿਕਾਇਤਾਂ ਦਾ ਮੌਕੇ ਤੇ ਨਿਪਟਾਰਾ ਹੋ ਸਕੇ। ਜ਼ਿਕਰਯੋਗ ਹੈ ਕਿ ਸੀਐੱਮਡੀ ਵੀਨੂ ਪ੍ਰਸਾਦ ਅਤੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜ਼ੀਨੀਅਰ ਡੀਪੀਐੱਸ ਗਰੇਵਾਲ ਦੇ ਆਦੇਸ਼ਾਂ ਅਨੁਸਾਰ ਫਿਰੋਜ਼ਪੁਰ ਸ਼ਹਿਰ ਸਬ ਡਿਵੀਜ਼ਨ ਦੇ ਐਡਸ਼ੀਨਲ ਐੱਸਈ ਇੰਜ਼ੀਨੀਅਰ ਸਤਵਿੰਦਰ ਸਿੰਘ ਸੋਢੀ ਅਤੇ ਇੰਜੀਨਅਰ ਕੁਲਦੀਪ ਸਿੰਘ ਨੇ ਬਿਜਲੀ ਪੰਚਾਇਤ ਦਾ ਆਯੋਜਨ ਕਰਕੇ ਬਿਜਲੀ ਦੇ ਬਿੱਲ ਅਤੇ ਬਿਜਲੀ ਸਪਲਾਈ ਦੇ ਸਬੰਧ ਵਿਚ 18 ਸ਼ਿਕਾਇਤਾਂ ਦਾ ਮੌਕੇ ਤੇ ਨਿਪਟਾਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੇ ਸਬੰਧ ਵਿਚ ਕੋਈ ਵੀ ਸ਼ਿਕਾਇਤ ਜਾਂ ਪ੍ਰੇਸ਼ਾਨੀ ਹੈ ਤਾਂ ਇਨ੍ਹਾਂ ਦਾ ਨਿਪਟਾਰਾ ਮੌਕੇ ‘ਤੇ ਬਿਜਲੀ ਪੰਚਾਇਤ ਵੱਲੋਂ ਕੀਤਾ ਜਾਵੇਗਾ, ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਤੁਰੰਤ ਹੱਲ ਹੋ ਸਕਣ।