ਗੁਰਦਾਸਪੁਰ (ਪ੍ਰੈਸ ਕੀ ਤਾਕਤ ਬਿਊਰੋ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ। । ਵਾਇਰਲ ਵੀਡੀਓ ’ਚ ਕਿਸਾਨ ਆਗੂ ਦਾ ਕਹਿਣਾ ਹੈ ਕਿ ਮੋਦੀ ਨੇ ਇੰਨਾਂ ਵੱਡਾ ਝੂਠ ਬੋਲਿਆ ਹੈ ਜਿਸ ਦੀ ਮਿਸਾਲ ਕਿੱਧਰੇ ਵੀ ਨਹੀਂ ਮਿਲਦੀ। ਮੋਦੀ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਖਾਤਿਆਂ ਵਿੱਚ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਪਾ ਦੇਵਾਂਗਾ ਪਰ ਮੋਦੀ ਨੇ ਕਿਸਾਨਾਂ ਨੂੰ ਮਾਲੋਮਾਲ ਕਰਨ ਦੀ ਥਾਂ ਆਰਥਿਕ ਪੱਖੋਂ ਖ਼ਤਮ ਕਰ ਦਿੱਤਾ ਹੈ। ਜਿਵੇਂ ਕਹਿੰਦੇ ਹਨ ‘ਜ਼ਮੀਨਾਂ ਬਣੀਆਂ ਸੋਨੇ ਦੀ ਖਾਨ, ਬਹੁਰਾਸ਼ਟਰ ਕੰਪਨੀਆਂ ਪੈਸੇ ਖਾਣ। ਕਿਸਾਨ ਆਗੂ ਦਾ ਕਹਿਣਾ ਹੈ ਕਿ ਭਾਵੇਂ ਸ਼ਹੀਦ ਭਗਤ ਸਿੰਘ ਨੇ ਆਪਣੀ ਕੁਰਬਾਨੀ ਦੇ ਕੇ ਸਾਨੂੰ ਆਜ਼ਾਦੀ ਦਿੱਤੀ ਸੀ ਪਰ ਹੁਣ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਾਡੇ ਤੋਂ ਆਜ਼ਾਦੀ ਖੋਹੀ ਹੈ।