ਪਟਿਆਲਾ, 21 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) :- ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਇਨ੍ਹਾਂਨਾਲ ਸਬੰਧਤਕਾਲਜਾਂਵਿੱਚ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰਪ੍ਰੀਖਿਆਵਾਂਕਰਵਾਉਣ ਲਈਪੰਜਾਬ ਸਰਕਾਰਵਲੋਂਜਾਰੀਗਾਈਡਲਾਈਨਜ਼, ਜੋ ਕਿ ਡੀ.ਪੀ.ਆਈ.ਕਾਲਜਿਜ਼ (ਪੰਜਾਬ) ਦੇ ਮੀਮੋ ਨੰ.College Edu.(3)/spl-0022 dated S.A.S. Nagar 04/07/2020 ਰਾਹੀਂ ਪ੍ਰਾਪਤ ਹੋਈਆਂ ਹਨ ਅਨੁਸਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਜਾਬੀ ਯੂਨੀਵਰਸਿਟੀ ਨਾਲ ਰਜਿਸਟਰਡ ਇੰਟਰਮੀਡੀਏਟ ਕਲਾਸਾਂ ਦੇ ਸਾਰੇ ਵਿਦਿਆਰਥੀਆਂਨੂੰ ਅਗਲੇ ਸਮੈਸਟਰ/ਕਲਾਸ ਵਿੱਚ ਪ੍ਰਮੋਟ ਕਰਨ ਦੀ ਘੋਸ਼ਣਾ ਕਰਦੀ ਹੈ, ਬਸ਼ਰਤੇ ਉਨ੍ਹਾਂ ਵਿਦਿਆਰਥੀਆਂ ਨੇ ਮਈ-2020 ਦੀਆਂਪ੍ਰੀਖਿਆਵਾਂਲਈਫਾਰਮ ਭਰ ਕੇ ਯੂਨੀਵਰਸਿਟੀ ਕੋਲ ਜਮ੍ਹਾਂ ਕਰਵਾਏ ਹੋਣ।ਉਹ ਵਿਦਿਆਰਥੀ ਜਿਨ੍ਹਾਂ ਦੇ ਔਸਤਨ ਗ੍ਰੇਡ/ਅੰਕ/CGPA ਪਾਸ ਹੋਣ ਲਈਘੱਟੋਂ-ਘੱਟਗ੍ਰੇਡ/ਅੰਕ/CGPA ਨਾਲੋਂਘੱਟਹੋਣਗੇ ਉਨ੍ਹਾਂ ਨੂੰ ਯੂਨੀਵਰਸਿਟੀਨਿਯਮਾਂਅਨੁਸਾਰ ਉਸ ਸਮੈਸਟਰ/ਕਲਾਸ ਦੇ ਇਮਤਿਹਾਨਪਾਸ ਕਰਨ ਦੀ ਸ਼ਰਤ, ਜਦੋਂਵੀਪ੍ਰੀਖਿਆਹੋਵੇਗੀਵਿੱਚਬੈਠ ਕੇ ਪੂਰੀ ਕਰਨੀਪਵੇਗੀ, ਤਦਹੀ ਉਹ ਵਿਦਿਆਰਥੀਡਿਗਰੀ ਦੇ ਹੱਕਦਾਰਹੋਣਗੇ। ਜੇਕਰਕਿਸੇ ਵੀ ਸਮੇਂ ਕੋਈਵਿਦਿਆਰਥੀ ਮਈ-2020 ਦੀ ਪ੍ਰੀਖਿਆ ਲਈ ਅਯੋਗ ਪਾਇਆ ਜਾਂਦਾ ਹੈ ਤਾਂ ਉਸ ਦੀ ਅਗਲੀ ਕਲਾਸ/ਸਮੈਸਟਰ ਦੀ ਕੀਤੀ ਪ੍ਰਮੋਸ਼ਨ ਆਪਣੇ ਆਪ ਕੈਂਸਲ ਹੋ ਜਾਵੇਗੀ।
ਪ੍ਰਮੋਟ ਕੀਤੇ ਵਿਦਿਆਰਥੀ ਜੇਕਰ ਪ੍ਰਮੋਟ ਕੀਤੇ ਸਮੈਸਟਰ/ਕਲਾਸ ਦੇ ਗ੍ਰੇਡ/ਅੰਕ/CGPA ਤੋਂ ਸੰਤੁਸ਼ਟ ਨਹੀਂ ਹਨ ਤਾਂ ਜੇਕਰ ਉਹ ਚਾਹੁਣ ਤਾਂ ਉਨ੍ਹਾਂ ਕੋਲ ਆਪਸ਼ਨ ਹੋਵੇਗੀ ਕਿ ਜਦੋਂ ਵੀ ਪ੍ਰੀਖਿਆ ਹੋਵੇਗੀ, ਵਿੱਚ ਬੈਠ ਕੇ ਆਪਣੇ ਗ੍ਰੇਡ/ਅੰਕ/CGPA ਸੁਧਾਰ ਸਕਦੇ ਹਨ।
ਪ੍ਰਮੋਟ ਕੀਤੇ ਵਿਦਿਆਰਥੀਆਂ ਦਾ ਅਗਲੇ ਸਮੈਸਟਰ/ਕਲਾਸ ਵਿੱਚ ਦਾਖਲਾ ਆਰਜ਼ੀ ਹੋਵੇਗਾ ਅਤੇ ਤਦ ਹੀ ਦਾਖਲਾ ਰੈਗੂਲਰ ਮੰਨਿਆ ਜਾਵੇਗਾ ਜਦੋਂ ਵਿਦਿਆਰਥੀ ਅਗਲੇ ਸਮੈਸਟਰ/ਕਲਾਸ ਲਈ ਲੋੜੀਂਦੇ ਸਾਰੇ ਮਾਪਦੰਡ ਅਤੇ ਸ਼ਰਤਾਂ ਪੂਰੀਆਂ ਕਰੇਗਾ।
ਪ੍ਰਮੋਟ ਕੀਤੇ ਵਿਦਿਆਰਥੀਆਂਨੂੰ ਮਈ-2020 ਦੀ ਪ੍ਰੀਖਿਆਵਾਂਲਈਗ੍ਰੇਡ/ਅੰਕ/CGPA ਦੇਣ ਲਈਵਿਧੀ/ਮਾਪਦੰਡ ਯੂਨੀਵਰਸਿਟੀ ਵਲੋਂ ਬਣਾਏ ਜਾ ਰਹੇ ਹਨ ਅਤੇ ਜਲਦੀ ਹੀ ਇਨ੍ਹਾਂ ਨੂੰ ਯੂਨੀਵਰਸਿਟੀ ਵੈਬਸਾਈਟ ਤੇ ਮੁਹੱਈਆ ਕਰਵਾ ਦਿੱਤਾ ਜਾਵੇਗਾ।
ਫਾਈਨਲ ਸਮੈਸਟਰ/ਕਲਾਸਾਂ ਦੇ ਵਿਦਿਆਰਥੀਆਂ ਜਿਨ੍ਹਾਂ ਨੇ ਮਈ-2020 ਦੀ ਪ੍ਰੀਖਿਆ ਲਈ ਪ੍ਰੀਖਿਆ ਫਾਰਮ ਭਰੇ ਹਨ, ਬਾਰੇ ਫੈਸਲਾ ਜਲਦੀ ਹੀ ਕੀਤਾ ਜਾਵੇਗਾ।