ਪਟਿਆਲਾ, 7 ਮਈ (ਪੀਤੰਬਰ ਸ਼ਰਮਾ) : ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਸਚਿਨ ਸ਼ਰਮਾ ਨੇ ਰਾਜ ਸਰਕਾਰ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਅੰਦਰਲੇ ਕੈਟਲ ਪੌਂਡਜ ਵਿੱਚ ਰਹਿ ਰਹੇ ਬੇਸਹਾਰਾ ਗਊਧਨ ਧਨ ਦੀ ਸਾਂਭ ਸੰਭਾਲ ਲਈ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠਲੀਆਂ ਕਮੇਟੀਆਂ ਨੂੰ 3.12 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਸ਼ੂ ਪਾਲਣ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਧੰਨਵਾਦ ਕੀਤਾ ਹੈ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੇਠ ਪੰਜਾਬ ਸਰਕਾਰ ਕਰੋਨਾ ਬਿਮਾਰੀ ਦੇ ਚੱਲਦਿਆਂ ਲੋੜਵੰਦ ਲੋਕਾਂ ਦੀ ਮਦਦ ਕਰ ਰਹੀ ਹੈ, ਉਥੇ ਹੀ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਕੈਟਲ ਪੌਂਡਾਂ ਵਿੱਚ ਰਹਿ ਰਹੇ 10 ਹਜ਼ਾਰ ਤੋਂ ਵਧੇਰੇ ਬੇਸਹਾਰਾ ਗਊਧਨ ਦੀ ਚੰਗੀ ਸਾਂਭ ਸੰਭਾਲ, ਹਰੇ ਚਾਰੇ ਅਤੇ ਦਵਾਈਆਂ ਆਦਿ ਦੇ ਪ੍ਰਬੰਧਾਂ ਲਈ ਇੱਕ ਬਹੁਤ ਹੀ ਸਲਾਘਾਯੋਗ ਕਦਮ ਉਠਾਇਆ ਹੈ। ਇਸੇ ਦੌਰਾਨ ਕਮਿਸ਼ਨ ਦੇ ਵਾਈਸ ਚੇਅਰਮੈਨ ਸ੍ਰੀ ਕੰਵਲਜੀਤ ਚਾਵਲਾ ਨੇ ਦੱਸਿਆ ਕਿ ਇਹ ਰਾਸ਼ੀ ਜਾਰੀ ਹੋਣ ਨਾਲ ਸੂਬੇ ਦੇ ਸਾਰੇ ਕੈਟਲ ਪੋਂਡਜ ਵਿੱਚ ਰੱਖੇ ਲੱਗਭੱਗ 10 ਹਜ਼ਾਰ 424 ਗਊਧਨ ਦੀ ਸਾਂਭ ਸੰਭਾਲ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਜਾ ਸਕੇਗੀ।
ਚੇਅਰਮੈਨ ਸ੍ਰੀ ਸ਼ਰਮਾ ਨੇ ਦੱਸਿਆ ਕਿ ਇਹ ਰਾਸ਼ੀ ਪ੍ਰਤੀ ਪੌਂਡ ਵਿੱਚ ਰੱਖੇ ਜਾਨਵਰਾਂ ਦੀ ਗਿਣਤੀ ਅਨੁਸਾਰ ਪ੍ਰਦਾਨ ਕੀਤੀ ਗਈ ਹੈ। ਇਸ ਮੁਤਾਬਕ ਬਰਨਾਲਾ ਜ਼ਿਲ੍ਹੇ ਲਈ 23,04000 ਰੁਪਏ, ਜਲੰਧਰ ਵਿਖੇ 11,19000 ਰੁਪਏ, ਫਰੀਦਕੋਟ 17,91000 ਰੁਪਏ, ਤਰਨਤਾਰਨ 7,14000 ਰੁਪਏ, ਬਠਿੰਡਾ 18,81000 ਰੁਪਏ, ਲੁਧਿਆਣਾ 9,00000 ਰੁਪਏ, ਸ਼ਹੀਦ ਭਗਤ ਸਿੰਘ ਨਗਰ 11,46000 ਰੁਪਏ, ਮੋਗਾ 14,91000 ਰੁਪਏ, ਮਾਨਸਾ 45,00000 ਰੁਪਏ, ਕਪੂਰਥਲਾ 14, 07000 ਰੁਪਏ, ਗੁਰਦਾਸਪੁਰ 12,51000 ਰੁਪਏ, ਪਠਾਨਕੋਟ 15,18000 ਰੁਪਏ, ਸੰਗਰੂਰ 15,15000 ਰੁਪਏ, ਪਟਿਆਲਾ 22,80000 ਰੁਪਏ, ਰੂਪਨਗਰ 12,81000 ਰੁਪਏ, ਫਾਜਿਲਕਾ 12,75000 ਰੁਪਏ, ਫਤਹਿਗੜ੍ਹ ਸਾਹਿਬ 9,57000 ਰੁਪਏ, ਸ਼੍ਰੀ ਮੁਕਤਸਰ ਸਾਹਿਬ 10,80000 ਰੁਪਏ, ਹੁਸ਼ਿਆਰਪੁਰ 10,92000 ਰੁਪਏ ਅਤੇ ਸਹਿਬਜਾਦਾ ਅਜੀਤ ਸਿੰਘ ਜ਼ਿਲ੍ਹੇ ਨੂੰ 8,85000 ਰੁਪਏ ਭੇਜੀ ਗਈ ਹੈ।