• Login
Saturday, July 26, 2025
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਪੰਜਾਬ ਪੁਲਸ ਵਿੱਚ ਭਰਤੀ: ਜਾਣੋ ਆਨ-ਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼, ਯੋਗਤਾ ਅਤੇ ਲਿਖਤੀ ਪੇਪਰ :

admin by admin
in PUNJAB
0
ADGP SRIVASTAVA RELINQUISHES ADDITIONAL CHARGE AS ADGP/TECHNICAL SERVICES
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਅੱਜ ਕੱਲ੍ਹ ਪੰਜਾਬ ਪੁਲਸ ਵਿੱਚ ਡਿਸਟ੍ਰਿਕਟ ਪੁਲਸ ਕੇਡਰ ਦੀਆਂ 2015 ਅਤੇ ਆਰਮਡ ਪੁਲਸ ਕੇਡਰ ਦੀਆਂ 2343 ਪੋਸਟਾਂ ਲਈ ਕਾਂਸਟੇਬਲ ਦੇ ਆਨ-ਲਾਈਨ ਫਾਰਮ ਭਰੇ ਜਾ ਰਹੇ ਹਨ। ਜਿਸ ਵਿੱਚ ਆਨ-ਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 15 ਅਗਸਤ, 2021 ਤੇ ਸਮਾਂ ਰਾਤ 11:55 ਵਜੇ ਤੱਕ ਦਾ ਹੈ।

ਪੰਜਾਬ ਪੁਲਸ ਵਿੱਚ ਕਾਂਸਟੇਬਲ ਲਈ ਅਪਲਾਈ ਕਰਨ ਵਾਲੇ ਦੀ ਰਾਸ਼ਟਰੀਅਤਾ ਭਾਰਤੀ ਹੋਣੀ ਜ਼ਰੂਰੀ ਹੈ। ਉਸ ਦੀ ਉਮਰ 1 ਜਨਵਰੀ,2021 ਤੱਕ ਘੱਟੋ ਘੱਟ 18 ਸਾਲ ਹੋਵੇ ਅਤੇ ਵੱਧ ਤੋਂ ਵੱਧ ਉਮਰ ਹੱਦ 1 ਜਨਵਰੀ,2021 ਤੱਕ ਜਨਰਲ ਕੈਟਾਗਿਰੀ ਲਈ 28 ਸਾਲ ਜਦਕਿ  ਐੱਸ.ਸੀ., ਓ.ਬੀ.ਸੀ. ਨੂੰ ਪੰਜ ਸਾਲ ਦੀ ਛੋਟ ਹੈ ਜਿਸ ਨਾਲ ਉਨ੍ਹਾਂ ਦੀ ਵੱਧ ਤੋਂ ਵੱਧ ਉਮਰ ਹੱਦ 33 ਸਾਲ ਹੋ ਜਾਂਦੀ ਹੈ। ਇੱਥੇ ਹੀ ਦੱਸਣਾ ਬਣਦਾ ਹੈ ਕਿ  ਐਕਸ- ਸਰਵਿਸ ਮੈਨ ਨੂੰ ਵੱਧ ਤੋਂ ਵੱਧ ਉਮਰ ਵਿੱਚ ਤਿੰਨ ਸਾਲ ਤੱਕ ਦੀ ਛੋਟ ਦਿੱਤੀ ਗਈ ਹੈ।

ਜੇਕਰ ਪੰਜਾਬ ਪੁਲਸ ਵਿੱਚ ਕਾਂਸਟੇਬਲ ਦੀ ਮੌਜੂਦਾ ਭਰਤੀ ਲਈ ਸਿੱਖਿਆ ਯੋਗਤਾ ਦੀ ਗੱਲ ਕਰੀਏ ਤਾਂ ਜ਼ਿਕਰਯੋਗ ਹੈ ਕਿ ਉਹ ਹਰ 12ਵੀਂ ਪਾਸ ਮੁੰਡਾ ਅਤੇ ਕੁੜੀ ਕਾਂਸਟੇਬਲ ਦੀ ਪੋਸਟ ਲਈ ਅਪਲਾਈ ਕਰਨ ਯੋਗ ਹੈ ਜਿਸ ਨੇ ਦਸਵੀਂ ਜਮਾਤ ਵਿੱਚ ਪੰਜਾਬੀ ਵਿਸ਼ੇ ਦੀ ਪੜ੍ਹਾਈ ਕੀਤੀ ਹੋਵੇ। ਜਦਕਿ ਐਕਸ ਸਰਵਿਸਮੈਨ ਦੀ ਸਿੱਖਿਆ ਯੋਗਤਾ ਦਸਵੀਂ ਪਾਸ ਰੱਖੀ ਗਈ ਹੈ।

ਇਸ ਭਰਤੀ ਦੇ ਦੋ ਪੜ੍ਹਾਅ ਨਿਸ਼ਚਿਤ ਕੀਤੇ ਗਏ ਹਨ।

1) ਲਿਖਤੀ ਪੇਪਰ ਅਤੇ

2) ਡਾਕੂਮੈਂਟ ਸਕਰੂਟਨੀ, ਪੀ.ਐੱਮ.ਟੀ. (ਫੀਜ਼ੀਕਲ ਮਾਇਜਰਮੈਂਟ ਟੈਸਟ) ਅਤੇ ਪੀ.ਐੱਸ. ਟੀ. (ਫੀਜੀਕਲ ਸਕਰੀਨਿੰਗ ਟੈਸਟ)

ਪਹਿਲੇ ਪੜ੍ਹਾਅ ਵਿੱਚ ਇਕ ਲਿਖਤੀ ਪੇਪਰ ਰੱਖਿਆ ਗਿਆ ਹੈ। ਜੋ ਬਹੁ-ਵਿਕਲਪੀ ਹੋਵੇਗਾ। ਪੇਪਰ ਕੁੱਲ 100 ਅੰਕਾਂ ਦਾ ਹੋਵੇਗਾ ਅਤੇ ਸਮਾਂ 120 ਮਿੰਟ ਭਾਵ ਦੋ ਘੰਟੇ ਹੋਵੇਗਾ।  ਪਹਿਲੀ ਸਟੇਜ ਪਾਸ ਕਰਨ ਵਾਲਿਆਂ ਲਈ ਦੂਜਾ ਪੜ੍ਹਾਅ ਡਾਕੂਮੈਂਟ ਸਕਰੂਟਨੀ ਭਾਵ ਤੁਹਾਡੇ ਕਾਗ਼ਜ਼ਾਤ ਦੇਖਣੇ ਅਤੇ ਵੈਰੀਫਾਈ ਕੀਤੇ ਜਾਣਗੇ। ਇਸ ਮੌਕੇ ਅੱਗੇ ਦਿੱਤੇ ਦਸਤਾਵੇਜ਼ਾਂ ਦੀਆਂ ਅਸਲ ਅਤੇ ਘੱਟੋ ਘੱਟ ਦੋ ਦੋ ਕਾਪੀਆਂ ਹੋਣੀਆਂ ਲਾਜ਼ਮੀ ਹਨ :

1) ਦਸਵੀਂ ਜਮਾਤ ਦਾ ਸਰਟੀਫਿਕੇਟ

2) ਬਾਰ੍ਹਵੀਂ ਜਮਾਤ ਦਾ ਸਰਟੀਫਿਕੇਟ

3) ਜਾਤੀ/ ਕਾਸਟ ਸਰਟੀਫਿਕੇਟ (ਜੇਕਰ ਹੋਵੇ)

4) ਆਧਾਰ ਕਾਰਡ

5) ਐਂਟਰੀ ਫਾਰਮ ਦਾ ਪ੍ਰਿੰਟ ਆਊਟ

6) ਉਮੀਦਵਾਰ ਦੀਆਂ ਪਾਸਪੋਰਟ ਸ਼ਾਈਜ਼ ਫੋਟੋਆਂ

7) ਨੋ ਆਬਜੈਕਸ਼ਨ ਸਰਟੀਫਿਕੇਟ (ਐੱਨ.ਓ.ਸੀ.)

ਮੁੰਡਿਆਂ ਦਾ ਘੱਟ ਤੋਂ ਘੱਟ ਕੱਦ ਪੰਜ ਫੁੱਟ ਸੱਤ ਇੰਚ ਹੋਣਾ ਚਾਹੀਦਾ ਹੈ ਜਦਕਿ ਕੁੜੀਆਂ ਦਾ ਕੱਦ ਪੰਜ ਫੁੱਟ ਦੋ ਇੰਚ ਹੋਣਾ ਜ਼ਰੂਰੀ ਹੈ। ਜੋ ਕਿ ਪੀ.ਐੱਮ.ਟੀ. ਅਧੀਨ ਆਉਂਦਾ ਹੈ ਜਦਕਿ ਪੀ.ਐੱਸ.ਟੀ. ਭਾਵ ਫਿਜੀਕਲ ਸਕਰੀਨਿੰਗ ਟੈਸਟ, ਜਿਸ ਵਿੱਚ ਮੁੰਡਿਆਂ ਨੇ 1600 ਮੀਟਰ ਦੌੜ 6 ਮਿੰਟ 30 ਸੈਕਿੰਟ ਵਿੱਚ, ਕੁੜੀਆਂ ਨੇ 800 ਮੀਟਰ ਦੌੜ 4 ਮਿੰਟ 30 ਸੈਕਿੰਟ ਵਿੱਚ ਅਤੇ ਐਕਸ ਸਰਵਿਸਮੈਨ ਮਰਦਾਂ ਨੇ 1400 ਮੀਟਰ ਦੌੜ/ਵਾਕ 9 ਮਿੰਟਾਂ ਵਿੱਚ ਜਦਕਿ ਐਕਸ ਸਰਵਿਸ ਮੈਨ ਔਰਤਾਂ ਨੇ 800 ਮੀਟਰ ਦੌੜ ਪੰਜ ਮਿੰਟ ਵਿੱਚ ਪੂਰੀ ਕਰਨੀ ਹੈ। ਇਸ ਲਈ ਸਭ ਨੂੰ ਇਕੋ ਮੌਕਾ ਹੀ ਮਿਲੇਗਾ।

ਇਸ ਉਪਰੰਤ ਮੁੰਡਿਆਂ ਲਈ ਲੰਮੀ ਛਾਲ 3.80 ਮੀਟਰ, ਉੱਚੀ ਛਾਲ 1.10 ਮੀਟਰ ਜਦਕਿ ਕੁੜੀਆਂ ਲਈ ਲੰਮੀ ਛਾਲ ਤਿੰਨ ਮੀਟਰ, ਉੱਚੀ ਛਾਲ 0.95 ਮੀਟਰ ਪਰ ਐਕਸ ਸਰਵਿਸਮੈਨ ਮਰਦਾਂ ਲਈ 10 ਪੂਰੀਆਂ ਬੈਠਕਾਂ (ਇਕੋ  ਮੌਕਾ) ਅਤੇ ਐਕਸ ਸਰਵਿਸਮੈੱਨ ਔਰਤਾਂ ਲਈ ਲੰਮੀ ਛਾਲ 2.75 ਮੀਟਰ, ਉੱਚੀ ਛਾਲ 0.90 ਮੀਟਰ ਰੱਖੀ ਗਈ ਹੈ। ਇਹਨਾਂ ਨੂੰ ਕੁਆਲੀਫਾਈ ਕਰਨ ਦੇ ਤਿੰਨ ਤਿੰਨ ਮੌਕੇ ਦਿੱਤੇ ਜਾਣਗੇ। ਤੁਸੀਂ ਵਧੇਰੇ ਜਾਣਕਾਰੀ ਲਈ https://iur.ls/punjabpolicerecruitment2021 ‘ਤੇ ਲਾਗਇੰਨ ਕਰ ਸਕਦੇ ਹੋ।

Post Views: 114
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Constablelatest newslatest updates on punjabpress ki taquat newsPUNJAB POLICErecruitmentਕਾਂਸਟੇਬਲਖ਼ਾਸ ਰਿਪੋਰਟਪੰਜਾਬ ਪੁਲਸ
Previous Post

ਪੰਜਾਬ ਵਿੱਚ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਜਾਰੀ: ਬਲਬੀਰ ਸਿੱਧੂ

Next Post

ਕੈਪਟਨ ਕਰ ਸਕਦੇ ਨੇ ਨਰਿੰਦਰ ਮੋਦੀ ਨਾਲ ਮੁਲਾਕਾਤ, ਕਈ ਮੁੱਦਿਆਂ ’ਤੇ ਹੋ ਸਕਦੀ ਹੈ ਚਰਚਾ:

Next Post
ਕੈਪਟਨ ਕਰ ਸਕਦੇ ਨੇ ਨਰਿੰਦਰ ਮੋਦੀ ਨਾਲ ਮੁਲਾਕਾਤ, ਕਈ ਮੁੱਦਿਆਂ ’ਤੇ ਹੋ ਸਕਦੀ ਹੈ ਚਰਚਾ:

ਕੈਪਟਨ ਕਰ ਸਕਦੇ ਨੇ ਨਰਿੰਦਰ ਮੋਦੀ ਨਾਲ ਮੁਲਾਕਾਤ, ਕਈ ਮੁੱਦਿਆਂ ’ਤੇ ਹੋ ਸਕਦੀ ਹੈ ਚਰਚਾ:

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In