ਪਟਿਆਲਾ /18 ਅਗਸਤ
ਪੈ੍ਰਸ ਕੀ ਤਾਕਤ ਬਿਊਰੋ
ਪਿਛਲੇ ਦਿਨੀਂ ਖਾਲਿਸਤਾਨੀ ਅੱਤਵਾਦੀਆਂ ਦਾ ਅਤੇ ਮੋਗੇ ਦੇ ਡੀਸੀ ਦਫ਼ਤਰ *ਤੇ ਖਾਲਿਸਤਾਨੀ ਅੱਤਵਾਦੀਆਂ ਦੇ ਸਮਰਥਕਾਂ ਦੁਆਰਾ ਤਿਰੰਗਾ ਹਟਾ ਕੇ ਖਾਲਿਸਤਾਨੀ ਝੰਡਾ ਫਹਰਾਏ ਜਾਣ ਦਾ ਕੜਾ ਵਿਰੋਧ ਕਰਣ *ਤੇ ਸ਼ਿਵ ਸੈਨਾ ਹਿੰਦੂਸਤਾਨ ਦੇ ਕੋਮੀ ਪ੍ਰਧਾਨ ਪਵਨ ਗੁਪਤਾ, ਸ਼ਿਵ ਸੈਨਾ ਬਾਲ ਠਾਕਰੇ ਦੇ ਕੋਮੀ ਪ੍ਰਵਕਤਾ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਤੋਂ ਇਲਾਵਾ ਹਿੰਦੂ ਨੇਤਾ ਸਚਿਨ ਗੋਇਲ ਅਤੇ ਰੋਹਿਤ ਵਰਮਾ ਨੂੰ ਜਾਨੋ ਮਾਰਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਹ ਧਮਕੀ ਇੱਕ ਵਟਸਏਪ ਗਰੁਪ ਦੇ ਮਾਧਿਅਮ ਤੋਂ ਫਿਲੀਪਿਨਸ ਦੇ ਨੰਬਰ +63 915 684 3829 ਤੋਂ ਭੇਜੀ ਗਈ ਹੈ। ਸ਼ਿਵ ਸੈਨਾ ਹਿੰਦੂਸਤਾਨ ਦੇ ਕੋਮੀ ਪ੍ਰਧਾਨ ਪਵਨ ਗੁਪਤਾ ਨੇ ਕਿਹਾ ਕਿ ਇਸਦੀ ਸੂਚਨਾ ਏਡੀਜੀਪੀ ਸੁਰੱਖਿਆ ਪੰਜਾਬ ਪੁਲਿਸ, ਐਸਪੀ ਸਿਟੀ ਪਟਿਆਲਾ, ਡੀ ਐਸ ਪੀ ਸਿਟੀ ਪਟਿਆਲਾ ਅਤੇ ਸਬੰਧਤ ਥਾਨਾ ਅਨਾਜ ਮੰਡੀ ਨੂੰ ਲਿਖਤੀ ਵਿੱਚ ਦਿੱਤੀ ਗਈ ਹੈ ਅਤੇ ਮੰਗ ਕੀਤੀ ਗਈ ਇਸ ਮਾਮਲੇ ਵਿੱਚ ਸੱਖਤੀ ਨਾਲ ਜਾਂਚ ਕੀਤੀ ਜਾਵੇ ਅਤੇ ਸੁਰੱਖਿਆ ਸਬੰਧੀ ਜ਼ਰੂਰੀ ਕਾੱਰਵਾਈ ਕੀਤੀ ਜਾਵੇ।
ਇਥੇ ਇਹ ਵੀ ਵਰਨਣ ਯੋਗ ਹੈ ਕਿ ਸ਼ਿਵ ਸੈਨਾ ਹਿੰਦੂਸਤਾਨ ਦੇ ਕੋਮੀ ਪ੍ਰਧਾਨ ਪਵਨ ਗੁਪਤਾ ਦੀ ਸਿਕਊਰਟੀ ਕਰੋਨਾ ਕਾਰਣ ਜਾਂ ਕੁਝ ਹੋਰ ਕਾਰਨਾਂ ਕਾਰਣ ਘਟਾਈ ਗਈ ਸੀ ਜਿਸ ਨਾਲ ਅਖੋਤੀ ਕਟੱੜਵਾਦੀਆਂ ਦੇ ਹੋਂਸਲੇ ਬੁਲੰਦ ਹੋ ਗਏ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਵਿਅਕਤੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਇਹ ਨਾ ਹੋਵੇ ਕਿ ਹਰ ਵਾਰ ਦੀ ਤਰ੍ਹਾਂ ਸਰਕਾਰ ਕਿਸੇ ਅਣਹੋਣੀ ਤੋਂ ਬਾਅਦ ਜਾਗੇ।