ਫਿਰੋਜ਼ਪੁਰ, 25 ਸਤੰਬਰ (ਸੰਦੀਪ ਟੰਡਨ): ਕਾਂਗਰਸ ਪਾਰਟੀ ਵਲੋਂ ਹਮੇਸ਼ਾ ਲੋਕ ਮਨਾਂ ਦੀ ਆਵਾਜ਼ ਸੁਣ ਕੇ ਫ਼ੈਸਲੇ ਲਏ ਗਏ ਹਨ, ਇਸੇ ਕੜੀ ਤਹਿਤ ਕਾਂਗਰਸ ਪਾਰਟੀ ਵਲੋਂ ਜ਼ਮੀਨ ਨਾਲ ਜੁੜੇ ਆਗੂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਪਦਵੀ ਸੌਂਪੀ ਗਈ ਹੈ ਅਤੇ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੇ ਸਮੁੱਚੇ ਮਸਲਿਆਂ ਨੂੰ ਹੱਲ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੀ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨੇ ਪਿੰਡ ਕਾਲੀਏ ਵਾਲਾ ਵਿਖੇ ਵਿਕਾਸ ਕਾਰਜਾਂ ਸਬੰਧੀ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਪਿੰਡ ਕਾਲੀਏ ਵਾਲਾ ਦੇ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਗਰਾਂਟ ਰਾਸ਼ੀ ਸੌਂਪੀ ਗਈ ਅਤੇ ਪਿੰਡ ਦੇ ਲਾਭਪਾਤਰੀਆਂ ਨੂੰ ਸਮਾਰਟ ਕਾਰਡ ਵੀ ਸੌਂਪੇ ਗਏ। ਸਮਾਗਮ ਮੌਕੇ ਪਿੰਡ ਦੇ ਕਾਂਗਰਸ ਵਰਕਰਾਂ ਵਲੋਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖ਼ੁਸ਼ੀ ‘ਚ ਲੱਡੂ ਵੀ ਵੰਡੇ ਗਏ। ਸਮਾਗਮ ਮੌਕੇ ਕਾਂਗਰਸ ਆਗੂ ਮਨਜੀਤ ਸਿੰਘ ਢਿੱਲੋਂ ਨੇ ਪਿੰਡ ਵਿਕਾਸ ਕਾਰਜਾਂ ਲਈ ਵਿਧਾਇਕਾ ਗਹਿਰੀ ਅਤੇ ਜਸਮੇਲ ਸਿੰਘ ਲਾਡੀ ਗਹਿਰੀ ਲਈ ਧੰਨਵਾਦ ਕੀਤਾ ਗਿਆ। ਸਮਾਗਮ ਮੌਕੇ ਬਲਵਿੰਦਰ ਕੌਰ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ, ਸੁਹਾਵਾ ਸਿੰਘ ਸਰਪੰਚ ਕਾਲੀਏ ਵਾਲਾ, ਸ਼ੇਰ ਸਿੰਘ ਗਹਿਰੀ, ਅਮਰਜੋਤ ਸਿੰਘ ਵਿਕੀ ਢਿੱਲੋਂ, ਜੀਤਾ ਮਲਿਕ ਫ਼ਿਰੋਜ਼ਸ਼ਾਹ, ਰਵਿੰਦਰ ਸਿੰਘ ਤੂਤ, ਸਿਮਰਨਜੀਤ ਸਿੰਘ ਪੰਚ, ਅਮਰ ਸਿੰਘ ਬਿਜਲੀ ਵਾਲੇ, ਸੁਖਵਿੰਦਰ ਸਿੰਘ ਢਿੱਲੋਂ, ਜਗਰੂਪ ਸਿੰਘ ਢਿੱਲੋਂ, ਧਰਮਿੰਦਰ ਸਿੰਘ ਗਰੇਵਾਲ, ਬਲਰਾਜ ਸਿੰਘ ਰਾਜਾ, ਗੁਰਸੇਵਕ ਸਿੰਘ ਪ੍ਰਧਾਨ, ਭਗਵੰਤ ਸਿੰਘ ਸਰਪੰਚ ਨਰੈਣਗੜ੍ਹ ਆਦਿ ਮੌਜ਼ੂਦ ਸਨ।