ਸੰਗਤ ਮੰਡੀ (ਪ੍ਰੈਸ ਕੀ ਤਾਕਤ ਬਿਊਰੋ) – ਬੀਤੀ ਰਾਤ ਚੋਰਾਂ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਜੱਦੀ ਘਰ ਵਿਚ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਚੋਰਾਂ ਨੇ ਘਰ ਵਿਚ ਦਾਖ਼ਲ ਹੋ ਕੇ ਲਾਇਸੰਸੀ ਰਿਵਾਲਵਰ, ਕਾਰਤੂਸ, ਸੋਨਾ ਤੇ ਹਜ਼ਾਰਾਂ ਦੀ ਨਕਦੀ ’ਤੇ ਹੱਥ ਸਾਫ ਕਰ ਦਿੱਤਾ । ਜਥੇਦਾਰ ਬਲਵੰਤ ਸਿੰਘ ਦੇ ਵੱਡੇ ਭਰਾ ਤੇਜਾ ਸਿੰਘ ਪੁੱਤਰ ਜਵਾਲਾ ਸਿੰਘ ਨੇ ਪੁਲਸ ਕੋਲ ਦਰਖ਼ਾਸਤ ਦਿੱਤੀ ਕਿ ਰਾਤ ਸਮੇਂ ਉਹ ਪਰਿਵਾਰ ਨਾਲ ਇਕ ਕਮਰੇ ’ਚ ਸੁੱਤੇ ਪਏ ਸਨ, ਸਵੇਰ ਸਮੇਂ ਜਦ ਉਸ ਦੀ ਲੜਕੀ ਵੀਰਪਾਲ ਕੌਰ ਉੱਠੀ ਤਾਂ ਉਨ੍ਹਾਂ ਵੇਖਿਆ ਕਿ ਰਿਹਾਇਸ਼ੀ ਕਮਰੇ ਦਾ ਕੁੰਡਾ ਟੁੱਟ ਕੇ ਬਾਹਰ ਖੁੱਲ੍ਹਾ ਪਿਆ ਸੀ ਅਤੇ ਕਮਰੇ ’ਚ ਸਾਮਾਨ ਖਿਲਰਿਆ ਪਿਆ ਸੀ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ , ਜਿਸ ਪਿੰਡ ਦੇ ਹੀ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਤੋਂ ਰਿਵਾਲਵਰ ਬਰਾਮਦ ਕਰ ਲਿਆ ਗਿਆ ਹੈ।