ਬਰਨਾਲਾ, 26 ਮਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਵਿਚ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਲਗਾਤਾਰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਬਾਬਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
Êਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਲੇਸਮੈਂਟ ਅਫ਼ਸਰ ਮਿਸ ਸੋਨਾਕਸ਼ੀ ਨੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਘਰ ਘਰ ਰੁਜ਼ਗਾਰ’ ਸਕੀਮ ਤਹਿਤ ਇਕ ਵੈਬਸਾਈਟ http://www.pgrkam.com ਤਿਆਰ ਕੀਤੀ ਗਈ ਹੈ। ਚਾਹਵਾਨ ਪੜ੍ਹੇ-ਲਿਖੇ ਬੇਰੁਜ਼ਗਾਰ ਪ੍ਰਾਰਥੀ ਇਸ ਵੈਬਸਾਈਟ ’ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ, ਜਿੱਥੇ ਉਨ੍ਹਾਂ ਨੂੰ ਇਸ ਵੈਬਸਾਈਟ ਰਾਹੀਂ ਸਰਕਾਰੀ ਨੌਕਰੀ ਅਤੇ ਪ੍ਰਾਈਵੇਟ ਨੌਕਰੀ ਸਬੰਧੀ ਵਧੇਰੇ ਜਾਣਕਾਰੀ ਮਿਲੇਗੀ, ਉਥੇ ਸਵੈੈ ਰੋਜ਼ਗਾਰ ਬਾਰੇ ਵੀ ਜਾਣਕਾਰੀ ਮਿਲੇਗੀ। ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰ ਪ੍ਰਾਰਥੀ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਘੱਟ ਵਿਆਜ ਤੇ ਆਸਾਨ ਕਿਸ਼ਤਾਂ ਰਾਹੀਂ ਲੋਨ ਲੈਣ ਲਈ ਆਨਲਾਈਨ ਲਿੰਕ ਰਾਹੀਂ ਅਰਜ਼ੀਆਂ ਭੇਜ ਸਕਦੇ ਹਨ । ਅਰਜ਼ੀਆਂ ਇਸ ਲਿੰਕ ’ਤੇ https://docs.google.com/forms/d/e/1619pQLSest3fxuija58੍ਰo5SP8Z7tf6c4S3r0mdPRl7xf8”-81YpRrp1/viewform ਭੇਜੀਆਂ ਜਾ ਸਕਦੀਆਂ ਹਨ । ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਰਨਾਲਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸੰਪਰਕ (ਸੰਪਰਕ ਨੰਬਰ 01679-232342) ਕੀਤਾ ਜਾ ਸਕਦਾ ਹੈ । ਇਸ ਤੋਂ ਇਲਾਵਾ ਦੁਕਾਨਦਾਰਾਂ, ਫੈਕਟਰੀ ਮਾਲਕਾਂ ਆਦਿ ਨੂੰ ਮੈਨਪਾਵਰ ਦੀ ਲੋੜ ਹੋਣ ’ਤੇ https://docs.google.com/forms/d/e/1619pQLSfr2cP3yxN_lPJN83n63OsK3f3Q”hcRfrjJ4kcgx1uVOje3g/viewform ਲਿੰਕ ’ਤੇ ਅਪਲਾਈ ਕੀਤਾ ਜਾਵੇ।