Home / ENTERTAINMENT / ਹਰਿਆਣਾ ਸਰਕਾਰ ਨੇ ਖਿਡਾਰੀਆਂ ਤੋਂ 4 ਸਾਲਾਂ ਦੀ ਖੇਡ ਉਪਲੱਬਧੀਆਂ ਦੇ ਆਧਾਰ ‘ਤੇ ਭੀਮ ਪੁਰਸਕਾਰ ਲਈ ਬਿਨੈ ਮੰਗੇ

ਹਰਿਆਣਾ ਸਰਕਾਰ ਨੇ ਖਿਡਾਰੀਆਂ ਤੋਂ 4 ਸਾਲਾਂ ਦੀ ਖੇਡ ਉਪਲੱਬਧੀਆਂ ਦੇ ਆਧਾਰ ‘ਤੇ ਭੀਮ ਪੁਰਸਕਾਰ ਲਈ ਬਿਨੈ ਮੰਗੇ

ਚੰਡੀਗੜ 21 ਜੁਲਾਈ (ਪੀਤੰਬਰ ਸ਼ਰਮਾ) – ਹਰਿਆਣਾ ਸਰਕਾਰ ਨੇ ਸੂਬੇ ਦੇ ਵਧੀਆ ਖਿਡਾਰੀਆਂ ਤੋਂ ਪਿਛਲੇ ਚਾਰ ਸਾਲਾਂ ਦੀ ਉਨਾਂ ਦੀ ਖੇਡ ਉਪਲੱਬਧੀਆਂ ਦੇ ਆਧਾਰ ‘ਤੇ ਭੀਮ ਪੁਰਸਕਾਰ ਦੇਣ ਲਈ ਬਿਨੈ ਮੰਗੇ ਹਨ| ਇਛੁੱਕ ਖਿਡਾਰੀ ਆਪਣੇ ਬਿਨੈ 15 ਅਗਸਤ, 2020 ਤਕ ਆਪਣੇ-ਆਪਣੇ ਜਿਲਾ ਖੇਡ ਤੇ ਯੁਵਾ ਪ੍ਰੋਗ੍ਰਾਮ ਦਫਤਰ ਵਿਚ ਜਮਾਂ ਕਰਵਾ ਸਕਦੇ ਹਨ| ਬਿਨੈ ਪੱਤਰ ਵਿਭਾਗ ਦੀ ਵੈਬਸਾਇਟ www.haryanasports.gov.in ਤੋਂ ਡਾਊਨਲੋਡ ਕਰ ਸਕਦੇ ਹਨ ਜਾਂ ਕਿਸੇ ਵੀ ਕੰਮ ਵਾਲੇ ਦਿਨ ਨੂੰ ਦਫਤਰ ਤੋਂ ਪ੍ਰਾਪਤ ਕਰ ਸਕਦੇ ਹਨ|
ਇਹ ਜਾਣਕਾਰੀ ਦਿੰਦੇ ਹੋਏ ਖੇਡ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਸਾਲ 2017-18 ਲਈ ਭੀਮ ਪੁਰਸਕਾਰ ਲਈ ਸਿਰਫ ਅੰਨੇ ਤੇ ਬਹਿਰੇ ਖਿਡਾਰੀ ਹੀ ਬਿਨੈ ਕਰ ਸਕਦੇ ਹਨ, ਇਸ ਲਈ 1 ਅਪ੍ਰੈਲ, 2013 ਤੋਂ 31 ਮਾਰਚ 2017 ਵਿਚਕਾਰ ਉਨਾਂ ਦੀਆਂ ਉਪਲੱਬਧੀਆਂ ਨੂੰ ਆਧਾਰ ਮੰਨਿਆ ਜਾਵੇਗਾ| ਉਨਾਂ ਅੱਗੇ ਦਸਿਆ ਕਿ ਹੋਰ ਖਿਡਾਰੀਆਂ ਤੋਂ ਸਾਲ 2018-19 ਲਈ ਭੀਮ ਪੁਰਸਕਾਰ ਲਈ 1 ਅਪ੍ਰੈਲ, 2014 ਤੋਂ 31 ਮਾਰਚ, 2018 ਵਿਚਕਾਰ ਦੀ ਉਪਲੱਬਧੀਆਂ, ਸਾਲ 2018-19 ਲਈ ਭੀਮ ਪੁਰਸਕਾਰ ਲਈ 1 ਅਪ੍ਰੈਲ, 2015 ਤੋਂ 31 ਮਾਰਚ, 2019 ਵਿਚਕਾਰ ਦੀਆਂ ਉਪਲੱਬਧੀਆਂ ਅਤੇ ਸਾਲ 2020-21 ਲਈ ਭੀਮ ਪੁਰਸਕਾਰ ਲਈ 1 ਅਪ੍ਰੈਲ, 2016 ਤੋਂ 31 ਮਾਰਚ, 2020 ਵਿਚਕਾਰ ਦੀਆਂ ਖੇਡ ਉਪਲੱਬਧੀਆਂ ਦੇ ਆਧਾਰ ‘ਤੇ ਭੀਮ ਪੁਰਸਕਾਰ ਦਿੱਤੇ ਜਾਣਗੇ| ਉਨਾਂ ਦਸਿਆ ਕਿ 15 ਅਗਸਤ, 2020 ਤੋਂ ਬਾਅਦ ਵੀ ਕਿਸੇ ਵੀ ਖਿਡਾਰੀ ਦਾ ਬਿਨੈ ਪ੍ਰਵਾਨ ਨਹੀਂ ਕੀਤਾ ਜਾਵੇਗਾ|

About admin

Check Also

ਨਕਲੀ ਸ਼ਰਾਬ ਮਾਮਲੇ ਵਿਚ 12 ਹੋਰ ਗਿ੍ਰਫਤਾਰੀਆਂ, ਮਿ੍ਰਤਕਾਂ ਦੀ ਗਿਣਤੀ 108 ਤੱਕ ਪਹੁੰਚੀ

* ਛਾਪੇਮਾਰੀ ਜਾਰੀ, ਮੁੱਖ ਮੰਤਰੀ ਵੱਲੋਂ ਪੁਲਿਸ ਨੂੰ ਜਾਂਚ ਵਿਚ ਤੇਜ਼ੀ ਲਿਆਉਣ ਦੇ ਹੁਕਮ, ਲੁਧਿਆਣਾ …