ਮੈਲਬੌਰਨ, 27 ਮਾਰਚ (ਪ੍ਰੈਸ ਕੀ ਤਾਕਤ ਇੰਟ ਬਿਊਰੋ): -ਕੋਰੋਨਾ ਵਾਇਰਸ ਦੇ ਚਲਦਿਆਂ ਸਾਰੀ ਦੁਨੀਆ ਵਿਚ ਹਾਹਾਕਾਰ ਮਚੀ ਹੋਈ ਹੈ | ਆਸਟ੍ਰੇਲੀਆ ਵਿਚ ਕਈ ਰਾਜਾਂ ਤੇ ਟੈਰਾਵਰੀ ਨੇ ਨਿੱਜੀ ਤੌਰ ‘ਤੇ ਆਪਣੀਆਂ ਸਰਹੱਦਾਂ ਸੀਲ ਕਰ ਦਿੱਤੀਆਾਂ ਹਨ | ਆਸਟ੍ਰੇਲੀਆ ਵਿਚ ਲੈਵਲ- 2 ਦੀਆਂ ਪਾਬੰਦੀਆਂ ਲੱਗ ਗਈਆਂ ਹਨ | ਇਸ ਪਾਬੰਦੀ ਦੇ ਚੱਲਦਿਆਂ ਸਵਿਮਿੰਗ ਪੂਲ, ਆਰ.ਐੱਸ.ਐੱਲ ਤੇ ਹੋਰ ਕਈ ਭੀੜ-ਭੜੱਕੇ ਵਾਲੀਆਂ ਥਾਵਾਂ ਨੂੰ ਬੰਦ ਕਰ ਦਿੱਤਾ ਹੈ | ਇਸ ਪਾਬੰਦੀ ਨਾਲ ਵਿਆਹ ਮੌਕੇ ਸਿਰਫ਼ 5 ਲੋਕ ਹੀ ਲਾੜੇ-ਲਾੜੀ ਸਮੇਤ ਜਾ ਸਕਦੇ ਹਨ ਜਦਕਿ ਉੱਚਿਤ ਦੂਰੀ ਬਣਾ ਕੇ ਰੱਖਣ ਨੂੰ ਵੀ ਜ਼ਰੂਰੀ ਬਣਾਇਆ ਹੈ | ਇੱਥੇ ਗੌਰਤਲਬ ਹੈ ਕਿ ਹੁਣ ਤੱਕ ਆਸਟ੍ਰੇਲੀਆ ਵਿਚ 2799 ਕੇਸ ਕੋਰੋਨਾ ਪਾਜ਼ਿਟਿਵ ਆਏ ਹਨ ਜਦਕਿ 11 ਦੀ ਮੌਤ ਹੋ ਗਈ ਹੈ | ਹੁਣ ਤੱਕ 178000 ਟੈਸਟ ਕੀਤੇ ਜਾ ਚੁੱਕੇ ਹਨ |
ADVERTISEMENT