ਐਡੀਲੇਡ, 28 ਮਾਰਚ (ਪ੍ਰੈਸ ਕੀ ਤਾਕਤ ਬਿਊਰੋ): ਦੱਖਣੀ ਆਸਟ੍ਰੇਲੀਆ ਸਰਕਾਰ ਵਲੋਂ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਕੋਰੋਨਾ ਵਾਇਰਸ ਕਰਕੇ ਪ੍ਰਭਾਵਿਤ ਹੋਏ ਲੋਕਾਂ ਲਈ ਅਨੇਕਾਂ ਨਕਦ ਅਦਾਇਗੀ ਸਕੀਮਾ ਰਾਹੀਂ ਰਾਹਤ ਪਹੁੰਚਾਉਣ ਲਈ ਪੈਕੇਜ ਦਾ ਐਲਾਨ ਕੀਤਾ ਸਰਕਾਰ ਵਲੋਂ ਸੈਂਟਰਿਲੰਕ ਤੋਂ ਮਦਦ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਕੋਰੋਨਾ ਵਾਇਰਸ ਕਰਕੇ ਆਈਆਂ ਦਿੱਕਤਾਂ ਦਾ ਸਾਹਮਣਾ ਕਰਨ ਲਈ 500 ਡਾਲਰ ਦੀ ਵੱਧ ਅਦਾਇਗੀ ਕਰਨ ਦੀ ਘੋਸ਼ਣਾ ਕੀਤੀ ਗਈ | ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਜਾਬ ਸੀਕਰ ਨੂੰ ਵੀ ਇਹ ਰਕਮ ਅਦਾ ਕੀਤੀ ਜਾਵੇਗੀ | ਇਸ ਪੈਕੇਜ ਰਾਹੀਂ ਘਰੇਲੂ ਮਾਲਕ ਨੂੰ 2020-21 ਦੀ ਅਦਾਇਗੀ ‘ਚ ਡਾਲਰ 215 ਤੋਂ 715 ਡਾਲਰ ਤੱਕ ਰਾਹਤ ਦਿੱਤੀ ਜਾਵੇਗੀ, ਇਸੇ ਤਰ੍ਹਾਂ ਯੋਗ ਕਿਰਾਏਦਾਰ ਵੀ 607 ਡਾਲਰ ਤੱਕ ਰਾਹਤ ਪ੍ਰਾਪਤ ਕਰ ਸਕਣਗੇ | ਭੂਮੀ ਟੈਕਸ ਸੁਧਾਰ ਵੀ ਲਾਗੂ ਹੋਣਗੇ, ਜਿਸ ਨਾਲ ਵਿਅਕਤੀਆਂ ਨੂੰ ਕਾਰੋਬਾਰ ਸਮੇਤ ਛੇ ਮਹੀਨੇ ਲਈ ਭੁਗਤਾਨ ਮੁਲਤਵੀ ਕਰ ਦਿੱਤਾ ਜਾਵੇਗਾ | ਹੋਟਲ, ਕਲੱਬਾਂ, ਕੈਫੇ, ਰੈਸਟੋਰੈਂਟਾਂ ਨੂੰ ਸਮਾਜਿਕ ਦੂਰੀਆਂ ਬਣਾਈ ਰੱਖਣ ਦੇ ਨਤੀਜੇ ਵਜੋਂ ਬੰਦ ਰੱਖਣ ਲਈ 2020-21 ਲਈ ਸ਼ਰਾਬ ਸਮੇਤ ਲਾਇਸੰਸ ਫ਼ੀਸਾਂ ਵੀ ਮੁਆਫ਼ ਕੀਤੀਆਂ ਜਾਣਗੀਆਂ | ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ‘ਚ ਅਨੇਕਾਂ ਵਿਅਕਤੀਆਂ ਨੂੰ ਅਨਿਸਚਿਤ ਭਵਿੱਖ ਮੁਕਾਬਲਾ ਕਰਨ ਲਈ ਸਰਕਾਰ 3000 ਲੱਖ ਡਾਲਰ ਦਾ ਕਾਰੋਬਾਰ ਜਾਬਜ਼ ਫੰਡ ਤੇ ਕਰਮਚਾਰੀਆਂ ਨੂੰ ਅਪ੍ਰੈਲ ਤੋਂ ਸਤੰਬਰ ਤੱਕ ਤਨਖ਼ਾਹ ਤੇ ਟੈਕਸ ਮੁਆਫ਼ ਕਰਨ ਸਮੇਤ 2400 ਲੱਖ ਡਾਲਰ ਦਾ ਕਮਿਊਨਟੀ ਜਾਬ ਫੰਡ ਵੀ ਜਾਰੀ ਕੀਤਾ ਜਾਵੇਗਾ |