ਚੰਡੀਗੜ੍ਹ, 13 ਮਾਰਚ (ਪੈ੍ਰਸ ਕੀ ਤਾਕਤ ਬਿਓਰੋ) : ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਚਾਰ ਡਿਪਟੀ ਡਾਇਰੈਕਟਰਾਂ ਨੂੰ ਤਰੱਕੀ ਦੇ ਕੇ ਜੁਆਇੰਟ ਡਾਇਰੈਕਟਰ ਬਣਾਏ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ.
ਪੰਜਾਬ ਸਰਕਾਰ ਦੀ ਵਿਭਾਗੀ ਪ੍ਰਮੋਸ਼ਨ ਕਮੇਟੀ ਨੇ ਅਪਣੀ ਮੀਟਿੰਗ ’ਚ ਡਿਪਟੀ ਡਾਇਰੈਕਟਰਾਂ ਨੂੰ ਜੁਆਇੰਟ ਡਾਇਰੈਕਟਰ ਬਣਾਉਣ ਦੀ ਪ੍ਰਵਾਨਗੀ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਜਾਇੰਟ ਡਾਇਰੈਕਟਰ ਬਣਾਏ ਜਾਣ ਵਾਲੇ ਅਧਿਕਾਰੀਆਂ ਵਿੱਚ ਡਿਪਟੀ ਡਾਇਰੈਕਟਰ ਪ੍ਰੈੱਸ ਡਾ. ਅਜੀਤਕੰਵਲ ਸਿੰਘ ਹਮਦਰਦ, ਰਣਦੀਪ ਸਿੰਘ ਆਹਲੂਵਾਲੀਆ, ਕ੍ਰਿਸ਼ਨ ਲਾਲ ਰੱਤੂ ਅਤੇ ਹਰਜੀਤ ਸਿੰਘ ਗਰੇਵਾਲ ਦੇ ਨਾਂ ਸ਼ਾਮਿਲ ਹਨ।
ADVERTISEMENT