ਪਟਿਆਲਾ, 16 ਮਾਰਚ:(ਪੀਤਾਂਬਰ ਸ਼ਰਮਾ)
ਵਿਜੀਲੈਂਸ ਬਿਊਰੋ ਵੱਲੋਂ ਮਾਲ ਹਲਕਾ ਜਖੇਪਲ ਤਹਿਸੀਲ ਸੁਨਾਮ ਜਿਲ੍ਹਾ ਸੰਗਰੂਰ ਦੇ ਪਟਵਾਰੀ ਰਾਮਪਾਲ ਸਿੰਘ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗਿਰਫ਼ਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਊਰੋ ਦੇ ਬੁਲਾਰੇ ਦੱਸਿਆ ਕਿ ਸ੍ਰੀ ਜਸਪ੍ਰੀਤ ਸਿੰਘ ਸਿੱਧੂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ, ਪਟਿਆਲਾ ਵੱਲੋਂ ਰਿਸ਼ਵਤ ਖੋਰੀ ਨੂੰ ਰੋਕਣ/ਖਤਮ ਕਰਨ ਸਬੰਧੀ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਜੀਲੈਂਸ ਬਿਓਰੋ, ਰੇਂਜ, ਪਟਿਆਲਾ ਵੱਲੋਂ ਇਸ ਪਟਵਾਰੀ ਨੂੰ ਗਿਰਫਤਾਰ ਕਰਕੇ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਜ ਪਟਿਆਲਾ ਵਿਖੇ ਮੁਕੱਦਮਾ ਨੰਬਰ 07 ਮਿਤੀ 16-03-2020 ਅ/ਧ 7 ਪੀ.ਸੀ.ਐਕਟ 1988 (Amendment-2018) ਦਰਜ਼ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਮੁਦੱਈ ਸ੍ਰੀਮਤੀ ਜਸਵਿੰਦਰ ਕੌਰ ਦੇ ਸਹੁਰੇ ਲਾਭ ਸਿੰਘ ਵੱਲੋਂ ਆਪਣੇ ਜਿਊਂਦੇ ਜੀਅ ਆਪਣੀ ਜਾਇਦਾਦ ਦੀ ਰਜਿਸਟਰਡ ਵਸੀਅਤ ਮੁਦੱਈ ਉਕਤ ਦੇ ਨਾਮ ‘ਤੇ ਕੀਤੀ ਗਈ ਸੀ, ਜੋ ਲਾਭ ਸਿੰਘ ਅਤੇ ਉਸਦੇ ਛੋਟੇ ਭਰਾ ਨਾਲ ਸਾਂਝੀ ਸੀ। ਇਸ ਜਮੀਨ ਨੂੰ ਤਕਸੀਮ ਕਰਵਾਉਣ ਬਦਲੇ ਪਟਵਾਰੀ ਰਾਮਪਾਲ ਸਿੰਘ ਨੇ ਮੁੱਦਈ ਉਕਤ ਪਾਸੋਂ 35 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ, ਜਿਸ ਵਿੱਚੋਂ ਪਟਵਾਰੀ ਰਾਮਪਾਲ ਸਿੰਘ ਨੇ 7500 ਰੁਪਏ ਪਹਿਲਾਂ ਹੀ ਬਤੌਰ ਰਿਸ਼ਵਤ ਵਜੋਂ ਹਾਸਲ ਕਰ ਲਏ ਸਨ ਅਤੇ ਬਾਕੀ ਦੇ ਬਚਦੇ 27 ਹਜ਼ਾਰ 500 ਰੁਪਏ ਬਤੌਰ ਰਿਸ਼ਵਤ ਵਜੋਂ ਹਾਸਲ ਕਰਦੇ ਹੋਏ ਨੂੰ ਸਰਕਾਰੀ ਗਵਾਹਾਂ ਸ਼੍ਰੀ ਰੀਤਜਸ਼ਨ ਸਿੰਘ ਸਿੱਧੂ, ਉਪ ਮੰਡਲ ਇੰਜੀਨੀਅਰ ਉਸਾਰੀ ਉਪ ਮੰਡਲ-4, ਲੋ:ਨਿ:ਵਿ: ਭ ਤੇ ਮ ਸ਼ਾਖਾ ਪਟਿਆਲਾ ਅਤੇ ਸ਼੍ਰੀ ਹਰਿੰਦਰ ਸਿੰਘ, ਜੂਨੀਅਰ ਇੰਜੀਨੀਅਰ, ਮਾਰਫਤ ਉਪ ਮੰਡਲ ਇੰਜੀਨੀਅਰ ਉਸਾਰੀ ਉਪ ਮੰਡਲ, ਲੋ:ਨਿ:ਵਿ: ਭ ਤੇ ਮ ਸ਼ਾਖਾ ਸਮਾਣਾ, ਦੀ ਹਾਜ਼ਰੀ ਵਿੱਚ ਦਫਤਰ ਪਟਵਾਰਖਾਨਾ ਤਹਿਸੀਲ ਸੁਨਾਮ ਜਿਲ੍ਹਾ ਸੰਗਰੂਰ ਤੋਂ ਇੰਸਪੈਕਟਰ ਪ੍ਰਿਤਪਾਲ ਸਿੰਘ, ਵਿਜੀਲੈਂਸ ਬਿਓਰੋ, ਪਟਿਆਲਾ ਰੇਂਜ, ਪਟਿਆਲਾ ਵੱਲੋਂ ਸਮੇਤ ਟੀਮ ਮੌਕਾ ਪਰ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਟੀਮ ਵਿੱਚ ਐਸ.ਆਈ. ਪਵਿੱਤਰ ਸਿੰਘ, ਏ.ਐਸ.ਆਈ. ਕੁੰਦਨ ਸਿੰਘ, ਸੀ 2 ਹਰਮੀਤ ਸਿੰਘ, ਸੀ 2 ਸ਼ਾਮ ਸੁੰਦਰ, ਸੀ 2 ਰਣਜੀਤ ਸਿੰਘ, ਲੇਡੀ ਸਿਪਾਹੀ ਪ੍ਰਿਤਪਾਲ ਕੌਰ ਸਨ। ਬੁਲਾਰੇ ਨੇ ਦੱਸਿਆ ਕਿ ਮੁਕੱਦਮੇ ਦੀ ਤਫ਼ਤੀਸ ਜਾਰੀ ਹੈ।