Monday, July 14, 2025
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
Advertisement
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home WORLD

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਤੋਂ 107 ਸ਼ਰਧਾਲੂਆਂ ਦੇ ਜਥੇ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

admin by admin
in WORLD
Reading Time: 1 min read
A A
0
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਤੋਂ 107 ਸ਼ਰਧਾਲੂਆਂ ਦੇ ਜਥੇ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਟਰੱਸਟ ਵੱਲੋਂ ਹੁਣ 1100 ਦੀ ਥਾਂ 2500 ਸ਼ਰਧਾਲੂਆਂ ਨੂੰ ਇਸ ਸਾਲ ਕਰਵਾਏ ਜਾਣਗੇ ਦਰਸ਼ਨ

RelatedPosts

अल्काराज और सिनर विंबलडन में फिर से भिड़ने वाले हैं।

अल्काराज और सिनर विंबलडन में फिर से भिड़ने वाले हैं।

0
अमेरिका और चीन ने मलेशिया में चर्चा के दौरान सहयोग के महत्व पर जोर दिया।

अमेरिका और चीन ने मलेशिया में चर्चा के दौरान सहयोग के महत्व पर जोर दिया।

0
ईरान के प्रमुख धार्मिक नेता ने ट्रंप और नेतन्याहू को ‘अल्लाह के दुश्मन’ के रूप में संबोधित किया

ईरान के प्रमुख धार्मिक नेता ने ट्रंप और नेतन्याहू को ‘अल्लाह के दुश्मन’ के रूप में संबोधित किया

0
नासिर हुसैन ने टेस्ट क्रिकेट की श्रेष्ठता पर जोर दिया।

नासिर हुसैन ने टेस्ट क्रिकेट की श्रेष्ठता पर जोर दिया।

0
ट्रम्प ने भारत-पाकिस्तान युद्ध विराम की स्थिति की आलोचना फिर से शुरू की।

ट्रम्प ने भारत-पाकिस्तान युद्ध विराम की स्थिति की आलोचना फिर से शुरू की।

0
थाईलैंड ओपन के लिए 19 सदस्यीय मुक्केबाजी टीम का चयन किया गया

थाईलैंड ओपन के लिए 19 सदस्यीय मुक्केबाजी टीम का चयन किया गया

0

ਪਟਿਆਲਾ,8 ਮਾਰਚ ((ਪ੍ਰੈਸ ਕੀ ਤਾਕਤ ਬਿਊਰੋ)) – ਮਨੁੱਖਤਾ ਦੇ ਸਰਬ-ਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚੋਂ ਉਜਾਗਰ ਹੁੰਦੀ ਸੱਚੀ-ਸੁੱਚੀ ਕਿਰਤ ਕਰਨ,ਵੰਡ ਛੱਕਣ ਤੇ ’ਸਰਬੱਤ ਦੇ ਭਲੇ’ ਦੀ ਭਾਵਨਾ ਤੇ ਤਨੋ-ਮਨੋ ਪਹਿਰਾ ਦੇਣ ਵਾਲੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਅੈੱਸ.ਪੀ.ਸਿੰਘ ਓਬਰਾਏ ਵੱਲੋਂ ਗੁਰੂ ਸਾਹਿਬ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਿਸਾਲੀ ਪਹਿਲਕਦਮੀ ਕਰਦਿਆਂ ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖਰਚ ‘ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਦੀਦਾਰੇ ਕਰਵਾਉਣ ਦੇ ਚੁੱਕੇ ਬੀੜੇ ਤਹਿਤ ਅੱਜ ਡਾ.ਓਬਰਾਏ ਦੇ ਧਰਮ ਪਤਨੀ ਮਨਿੰਦਰ ਕੌਰ ਓਬਰਾਏ ਨੇ 107 ਸ਼ਰਧਾਲੂਆਂ ਦੇ ਇੱਕ ਜਥਾ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਝੰਡੀ ਵਿਖਾ ਕੇ ਰਵਾਨਾ ਕੀਤਾ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਮਨਿੰਦਰ ਕੌਰ ਓਬਰਾਏ ਨੇ ਦੱਸਿਆ ਕਿ ਲਾਂਘਾ ਖੁੱਲਣ ਕਾਰਨ ਬਾਬੇ ਨਾਨਕ ਦੇ ਦਰ ਦੇ ਦਰਸ਼ਨ ਕਰਨ ਲਈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਮਨਾਂ ਅੰਦਰ ਭਾਰੀ ਚਾਅ ਤੇ ਉਤਸ਼ਾਹ ਹੈ ਪਰ ਡਾ: ਐਸ.ਪੀ.ਸਿੰਘ ਓਬਰਾਏ ਦੇ ਧਿਆਨ ‘ਚ ਆਇਆ ਸੀ ਕਿ ਲੰਮੀ-ਚੌੜੀ ਕਾਗ਼ਜ਼ੀ ਕਾਰਵਾਈ ਅਤੇ ਇਸ ਯਾਤਰਾ ਦੌਰਾਨ ਆਉਣ ਵਾਲਾ ਖਰਚ ਹਰੇਕ ਸ਼ਰਧਾਲੂ ਦੀ ਜੇਬ ਨਹੀਂ ਚੁੱਕ ਰਹੀ। ਜਦ ਕਿ ਉਨ੍ਹਾਂ ਦੀ ਇੱਛਾ ਹੈ ਕਿ ਵੱਧ ਤੋਂ ਵੱਧ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾ ਸਕਣ। ਜਿਸ ਕਰਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਫੈਸਲੇ ਅਨੁਸਾਰ ਪਹਿਲੇ ਪੜਾਅ ਤਹਿਤ 30 ਨਵੰਬਰ 2020 ਤੱਕ 1100 ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖਰਚੇ ‘ਤੇ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣ ਦਾ ਫ਼ੈਸਲਾ ਕੀਤਾ ਸੀ ਪਰ ਹੁਣ ਸੰਗਤਾਂ ਦੇ ਉਤਸ਼ਾਹ ਨੂੰ ਵੇਖਦਿਆਂ ਹੋਇਆਂ ਹੁਣ ਟਰੱਸਟ ਨੇ 1100 ਦੀ ਥਾਂ 2500 ਸ਼ਰਧਾਲੂਆਂ ਨੂੰ ਦਰਸ਼ਨ ਕਰਾਉਣ ਦਾ ਫੈਸਲਾ ਲਿਆ ਹੈ ।
ਉਨ੍ਹਾਂ ਦੱਸਿਆ ਕਿ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਅਗਵਾਈ ਹੇਠ ਅੱਜ ਜਾਣ ਵਾਲੇ ਜੱਥੇ ਵਿੱਚ 107 ਸ਼ਰਧਾਲੂ ਸ਼ਾਮਿਲ ਹਨ,ਜਿਨ੍ਹਾਂ ਵਿੱਚ 44 ਮਰਦ ਤੇ 8 ਅੌਰਤਾਂ ਭਾਵ 52 ਸ਼ਰਧਾਲੂ ਅਜਿਹੇ ਵੀ ਸ਼ਾਮਿਲ ਹਨ ਜੋ ਨਾ ਤਾਂ ਬੋਲ ਸਕਦੇ ਹਨ ਤੇ ਨਾ ਹੀ ਸੁਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੁੱਚੇ ਜਥੇ ਲਈ ਰਸਤੇ ‘ਚ ਖਾਣ ਪੀਣ ਦਾ ਪ੍ਰਬੰਧ ਵੀ ਟਰੱਸਟ ਵੱਲੋਂ ਕੀਤਾ ਗਿਆ ਹੈ ।
ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਆਪਣੇ ਖਰਚੇ ਤੇ ਆਉਂਦੇ ਕੁਝ ਦਿਨਾਂ ‘ਚ ਹੋਰ ਜਥੇ ਵੀ ਦਰਸ਼ਨਾਂ ਲਈ ਭੇਜੇ ਜਾ ਰਹੇ ਹਨ। ਜਿਨ੍ਹਾਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ 51 ਵਿਦਿਆਰਥੀ ਯੂਨੀਵਰਸਿਟੀ ਦੇ ਵੀ.ਸੀ.ਦੀ ਅਗਵਾਈ ਹੇਠ ਜਾਣਗੇ ਜਦ ਕਿ ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ 51 ਵਿਦਿਆਰਥੀ ਵਿਭਾਗ ਦੇ ਮੁਖੀ ਦੀ ਅਗਵਾਈ ਹੇਠ ਯੂਨੀਵਰਸਿਟੀ ਤੋਂ ਰਵਾਨਾ ਹੋਣਗੇ ਅਤੇ ਸਿੱਖ ਮਾਰਸ਼ਲ ਆਰਟ ਗਤਕਾ ਨਾਲ ਸਬੰਧਤ 51 ਲੜਕੇ-ਲੜਕੀਆਂ ਗੱਤਕਾ ਕੋਚ ਗੁਰਵਿੰਦਰ ਕੌਰ ਖਾਲਸਾ ਦੀ ਅਗਵਾਈ ਹੇਠ ਸੀਚੇਵਾਲ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋਣਗੇ। ਉਨ੍ਹਾਂ ਦੱਸਿਆ ਕਿ ਗੱਤਕੇ ਨਾਲ ਸਬੰਧਤ ਲੜਕੇ ਲੜਕੀਆਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਪਹੁੰਚ ਕੇ ਸੰਗਤਾਂ ਨੂੰ ਗੱਤਕੇ ਦੇ ਜੌਹਰ ਵੀ ਵਿਖਾਉਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਹੁਣ ਅਜਿਹੇ ਸ਼ਰਧਾਲੂਆਂ ਦੇ ਪਾਸਪੋਰਟ ਵੀ ਅਾਪਣੇ ਖਰਚ ‘ਤੇ ਬਣਵਾ ਕੇ ਦੇ ਰਹੀ ਹੈ,ਜੋ ਅਾਪ ਪਾਸਪੋਰਟ ਨਹੀਂ ਬਣਵਾ ਸਕਦੇ। ਦੱਸਣਯੋਗ ਹੈ ਕਿ ਟਰੱਸਟ ਰਾਹੀਂ ਦਰਸ਼ਨ ਕਰਨ ਜਾਣ ਲਈ ਚੁਣੇ ਗਏ ਸ਼ਰਧਾਲੂ ਦਾ ਟਰੱਸਟ ਵੱਲੋਂ ਹੀ ਅਾਨਲਾਈਨ ਅਪਲਾਈ ਕੀਤਾ ਜਾਂਦਾ ਹੈ ਅਤੇ ਸਰਕਾਰ ਵੱਲੋਂ ਮਨਜ਼ੂਰੀ ਮਿਲ ਜਾਣ ਉਪਰੰਤ ਟਰੱਸਟ ਫਿਰ ਉਸ ਸ਼ਰਧਾਲੂ ਦਾ ਘਰ ਤੋਂ ਲੈ ਕੇ ਦਰਸ਼ਨ ਕਰਨ ਉਪਰੰਤ ਫਿਰ ਘਰ ਤੱਕ ਪਹੁੰਚਣ ਦਾ ਸਾਰਾ ਖ਼ਰਚ ਅਾਪ ਕਰਦਾ ਹੈ । ਉਨ੍ਹਾਂ ਕਿਹਾ ਕਿ ਜੋ ਅਾਮ ਸ਼ਰਧਾਲੂ ਖਰਚ ਤਾਂ ਅਾਪ ਕਰ ਸਕਦੇ ਹਨ ਪਰ ਉਨਾਂ ਨੂੰ ਫ਼ਾਰਮ ਅਾਦਿ ਭਰਨ ‘ਚ ਦਿੱਕਤ ਅਾ ਰਹੀ ਹੈ ਉਹ ਵੀ ਸੰਪਰਕ ਕਰ ਸਕਦੇ ਹਨ। ਟਰੱਸਟ ਦੀ ਸੇਵਾ ਦਾ ਲਾਭ ਲੈਣ ਦੇ ਚਾਹਵਾਨ ਸ਼ਰਧਾਲੂ ਟਰੱਸਟ ਦੇ ਜਲੰਧਰ ਵਿਚਲੇ ਦਫ਼ਤਰ ਦੇ ਹੈਲਪ ਲਾਈਨ ਨੰਬਰ 01815096900 ਤੇ ਸਵੇਰੇ 9 ਤੋਂ ਸ਼ਾਮ 5.30 ਵਜੇ ਤੱਕ ਸੰਪਰਕ ਕਰ ਸਕਦੇ ਹਨ ।

ADVERTISEMENT
Post Views: 109
  • Facebook
  • Twitter
  • WhatsApp
  • Telegram
  • Facebook Messenger
  • Copy Link
Tags: 97150-4448816-17crime news in patialajust now patiala newsLatest News and Updates on Patialalive updates of patialalive viral video of patialaNGO newsOffices of Sarbat Da Bhala Charitable Trust (Regd.)patiala crime newspatiala live viral newsPatiala local latest newsPatiala politicsPhone No: 97150-6468095press ki takatpress ki taquatPunjabi khabranpunjabi latest newsS.P. Singh Oberoi Managing TrusteeSARBAT DA BHALA CHARITABLE TRUST (REGD.)sarbat da bhala charitable trust patialaSP Singh Oberoi (@SPSOberoi). Managing Trustee-Sarbat Da BhalaSP Singh Oberoi: Sarbat Da Bhala Charitable Trust (Regd.)sps oberoi net worthspsinghoberoi@gmail.comspsinghoberoi@yahoo.comtop 10 newspapers in patialatop ten patiala daily punjabi newspapers list
Previous Post

ਹਰ ਸਫਲ ਇਨਸਾਨ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ – ਗੁਰਸ਼ਰਨ ਕੌਰ ਰੰਧਾਵਾ

Next Post

ਅੰਤਰਰਾਸਟਰੀ ਮਹਿਲਾ ਦਿਵਸ ਮੌਕੇ ਐਮ.ਪੀ. ਪਰਨੀਤ ਕੌਰ 125 ਭਾਰਤੀ ਔਰਤਾਂ ਦੇ ਜਥੇ ਸਮੇਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਏ

Related Posts

अल्काराज और सिनर विंबलडन में फिर से भिड़ने वाले हैं।
BREAKING

अल्काराज और सिनर विंबलडन में फिर से भिड़ने वाले हैं।

0
अमेरिका और चीन ने मलेशिया में चर्चा के दौरान सहयोग के महत्व पर जोर दिया।
BREAKING

अमेरिका और चीन ने मलेशिया में चर्चा के दौरान सहयोग के महत्व पर जोर दिया।

0
ईरान के प्रमुख धार्मिक नेता ने ट्रंप और नेतन्याहू को ‘अल्लाह के दुश्मन’ के रूप में संबोधित किया
BREAKING

ईरान के प्रमुख धार्मिक नेता ने ट्रंप और नेतन्याहू को ‘अल्लाह के दुश्मन’ के रूप में संबोधित किया

0
नासिर हुसैन ने टेस्ट क्रिकेट की श्रेष्ठता पर जोर दिया।
BREAKING

नासिर हुसैन ने टेस्ट क्रिकेट की श्रेष्ठता पर जोर दिया।

0
ट्रम्प ने भारत-पाकिस्तान युद्ध विराम की स्थिति की आलोचना फिर से शुरू की।
BREAKING

ट्रम्प ने भारत-पाकिस्तान युद्ध विराम की स्थिति की आलोचना फिर से शुरू की।

0
थाईलैंड ओपन के लिए 19 सदस्यीय मुक्केबाजी टीम का चयन किया गया
BREAKING

थाईलैंड ओपन के लिए 19 सदस्यीय मुक्केबाजी टीम का चयन किया गया

0
Next Post
ਅੰਤਰਰਾਸਟਰੀ ਮਹਿਲਾ ਦਿਵਸ ਮੌਕੇ ਐਮ.ਪੀ. ਪਰਨੀਤ ਕੌਰ 125 ਭਾਰਤੀ ਔਰਤਾਂ ਦੇ ਜਥੇ ਸਮੇਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਏ

ਅੰਤਰਰਾਸਟਰੀ ਮਹਿਲਾ ਦਿਵਸ ਮੌਕੇ ਐਮ.ਪੀ. ਪਰਨੀਤ ਕੌਰ 125 ਭਾਰਤੀ ਔਰਤਾਂ ਦੇ ਜਥੇ ਸਮੇਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਏ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us