ਪਟਿਆਲਾ, 6 ਜੂਨ (ਪ੍ਰੈਸ ਕੀ ਤਾਕਤ ਬਿਊਰੋ) : ਸ਼ਿਵ ਸੈਨਾ ਹਿੰਦੁਸਤਾਨ ਦੇ ਸੱਦੇ ਤੇ ਅੱਜ ਪੰਜਾਬ ਦੇ ਹਰ ਜ਼ਿਲੇ ਵਿੱਚ ਹਵਨ ਯੱਗ ਕਰਕੇ 6 ਜੂਨ 1984 ਵਿੱਚ ਬਲਿਊ ਸਟਾਰ ਆਪ੍ਰੇਸ਼ਨ ਦੇ ਦੌਰਾਨ ਖਾਲਿਸਤਾਨੀ ਅੱਤਵਾਦੀਆਂ ਦੇ ਨਾਲ ਸੰਘਰਸ਼ ਕਰਦੇ ਹੋਏ ਦੇਸ਼ ਦੀ ਏਕਤਾ ਅਖੰਡਤਾ ਰਾਖੀ ਕਰਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਭਾਰਤੀ ਸੈਨਾ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਅਤੇ 35000 ਪੰਜਾਬ ਦੇ ਨਿਰਦੋਸ਼ ਹਿੰਦੂਆਂ ਨੂੰ ਜਿਨ੍ਹਾਂ ਨੂੰ ਖਾਲਿਸਤਾਨੀ ਅੱਤਵਾਦੀਆਂ ਨੇ ਹੱਤਿਆ ਕਰਕੇ ਸ਼ਹੀਦ ਕਰ ਦਿੱਤਾ ਸੀ । ਉਹਨਾਂ ਨੂੰ ਅੱਜ ਹਵਨ ਯੱਗ ਕਰਕੇ ਸ਼ਰਧਾਂਜਲੀ ਦਿੱਤੀ ਗਈ।
ਅੱਜ ਪਟਿਆਲਾ ਦੇ ਸ੍ਰੀ ਕਾਲੀ ਮਾਤਾ ਮੰਦਰ ਵਿਚ ਵਿਸ਼ੇਸ਼ ਰੂਪ ਨਾਲ ਹਵਨ ਯੱਗ ਦਾ ਆਯੋਜਨ ਕੀਤਾ ਗਿਆ ਜਿਸ ਦੀ ਅਗਵਾਈ ਸ੍ਰੀ ਪਵਨ ਗੁਪਤਾ ਜੀ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਸ਼ਕਤੀ ਸੈਨਾ ਨੇ ਕੀਤੀ। ਇਸ ਹਵਨ ਯੱਗ ਵਿੱਚ ਸ੍ਰੀ ਸਮਾਕਾਂਤ ਪਾਂਡੇ ਉਪ ਪ੍ਰਧਾਨ ਪੰਜਾਬ, ਸ੍ਰੀ ਕੇਕੇ ਗਾਭਾ ਜ਼ਿਲ੍ਹਾ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਵਪਾਰ ਸੈਨਾ ਪਟਿਆਲਾ ,ਸ੍ਰੀ ਪੰਕਜ ਗੌਰ ਜ਼ਿਲ੍ਹਾ ਪ੍ਰਧਾਨ ਹਿੰਦੁਸਤਾਨ ਲੀਗਲ ਸੈਨਾ ਪਟਿਆਲਾ, ਸ੍ਰੀ ਪੰਕਜ ਸ਼ਰਮਾ ਐਡਵੋਕੇਟ ਜਰਨਲ ਸੈਕਟਰੀ ਲੀਗਲ ਸੈਨਾ ਪਟਿਆਲਾ, ਸ਼੍ਰੀ ਜਗਦੀਸ਼ ਰਾਏਕਾ ਚੇਅਰਮੈਨ ਪੰਜਾਬ ਸ੍ਰੀ ਰਾਮ ਹਨੂੰਮਾਨ ਸੇਵਾ ਦਲ, ਸ਼੍ਰੀ ਮਨੋਜ ਕਰਨ ਸੀਨੀਅਰ ਨੇਤਾ ਸ਼ਿਵ ਸੈਨਾ ਹਿੰਦੁਸਤਾਨ ਤ੍ਰਿਪੜੀ ਪਟਿਆਲਾ, ਆਦਿ ਨੇਤਾ ਅਤੇ ਵਰਕਰ ਹਾਜ਼ਰ ਸਨ। ਕੋਰੋਨਾ ਕਾਲ ਦੇ ਕਾਰਨ ਇਹ ਸਮਾਗਮ ਬਹੁਤ ਸੰਖੇਪ ਵਿਚ ਕੀਤਾ ਗਿਆ।
ਹਵਨ ਯੱਗ ਨੂੰ ਸ਼ਿਵ ਸੈਨਾ ਹਿੰਦੁਸਤਾਨ ਦੇ ਧਾਰਮਿਕ ਸਾਖਾ ਸ਼੍ਰੀ ਸਨਾਤਨ ਧਰਮ ਪ੍ਰਚਾਰ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਬਦਰੀ ਪਰਸ਼ਾਦ ਜੀ ਨੇ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਪੂਰਾ ਕਰਵਾਇਆ। ਇਸ ਵਿਸ਼ੇਸ਼ ਹਵਨ ਯਗ ਤੋਂ ਬਾਅਦ ਸ਼ਰਧਾਂਜਲੀ ਦਿੰਦੇ ਹੋਏ ਸ੍ਰੀ ਪਵਨ ਗੁਪਤਾ ਜੀ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੋਸਤਾਨ ਨੇ ਕਿਹਾ ਕੀ ਇਹ ਧਾਰਮਿਕ ਪ੍ਰੋਗਰਾਮ ਕਿਸੇ ਵਿਸ਼ੇਸ਼ ਜਾਤੀ ਧਰਮ ਜਾਂ ਧਾਰਮਿਕ ਸਥਾਨ ਦੇ ਖ਼ਿਲਾਫ਼ ਨਹੀਂ ਹੈ। ਸਗੋਂ ਇਹ ਧਾਰਮਿਕ ਪ੍ਰੋਗਰਾਮ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕੀਤਾ ਗਿਆ ਹੈ ਜੋ ਦੇਸ਼ ਦੀ ਏਕਤਾ ਅਖੰਡਤਾ ਦੀ ਲੜਾਈ ਲੜਦੇ ਹੋਏ ਦੇਸ਼ ਦੇ ਰਾਖੀ ਕਰਦੇ ਹੋਏ ਖਾਲਿਸਤਾਨੀ ਅੱਤਵਾਦੀ ਦੇ ਹੱਥੋਂ ਸ਼ਹੀਦ ਹੋਏ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕੀਤਾ ਗਿਆ ਹੈ ਜਿਸ ਵਿਚ ਵੱਖ-ਵੱਖ ਪਾਰਟੀਆਂ ਦੇ ਉਹ ਨੇਤਾ ਵੀ ਸ਼ਾਮਲ ਹਨ ਜਿਨ੍ਹਾਂ ਨੇ ਖਾਲਿਸਤਾਨੀ ਅੱਤਵਾਦੀਆਂ ਦਾ ਡਟ ਕੇ ਟਾਕਰਾ ਕਰਦੇ ਹੋਏ ਸ਼ਹਾਦਤਾਂ ਪ੍ਰਾਪਤ ਕੀਤੀਆਂ।
ਸ਼ਿਵ ਸੈਨਾ ਹਿੰਦੁਸਤਾਨ ਇਸ ਗੱਲ ਦੀ ਕਰੜੀ ਨਿੰਦਾ ਕਰਦਾ ਹੈ ਕਿ ਅੱਜ ਜੋ ਪੰਜਾਬ ਵਿਚ ਖਾਲਿਸਤਾਨੀ ਅੱਤਵਾਦੀ ਸੰਬੰਧਕ ਆਪਣੀ ਮਰਜ਼ੀ ਅਨੁਸਾਰ ਕੋਈ ਵੀ ਦੇਸ਼ ਵਿਰੋਧੀ ਪ੍ਰੋਗਰਾਮ ਕਰ ਸਕਦੇ ਹਾਂ ਪਰ ਕੋਈ ਵੀ ਪ੍ਰਸ਼ਾਸਨ ਜਾਂ ਪੁਲਸ ਅਧਿਕਾਰੀ ਉਨ੍ਹਾਂ ਨੂੰ ਰੋਕਣ ਦੀ ਕੋਈ ਹਿੰਮਤ ਨਹੀਂ ਕਰਦਾ। ਪਰ ਦੂਜੇ ਪਾਸੇ ਕੋਈ ਦੇਸ਼ ਭਗਤ ਸੰਗਤਨ ਜਾਂ ਪਾਰਟੀ ਕਿਸੇ ਵੀ ਪੁਲਸ ਅਧਿਕਾਰੀ ਜਾਂ ਸਾਬਕਾ ਮੁੱਖ ਮੰਤਰੀ ਜਾਂ ਦੇਸ਼ ਦੀ ਸੈਨਾ ਦੇ ਅਧਿਕਾਰੀ ਜੋ ਖਾਲਿਸਤਾਨੀ ਅੱਤਵਾਦੀਆਂ ਦੇ ਖਿਲਾਫ ਲੜਦੇ ਹੋਏ ਸ਼ਹੀਦ ਹੋ ਗਏ ਹੋਣ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਪੰਜਾਬ ਪੁਲਿਸ ਸ਼ਰੇਆਮ ਰੋਕਦੀ ਹੈ। ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਸ਼ਿਵ ਸੈਨਾ ਹਿੰਦੋਸਤਾਨ ਦੇ ਨੇਤਾਵਾਂ ਨੂੰ ਦੇ ਨੇਤਾਵਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਤਾਂ ਉਹ ਸ਼ਰਧਾਂਜਲੀ ਨਾ ਦੇ ਸਕਣ। ਖਾਲਿਸਤਾਨੀ ਅੱਤਵਾਦੀ ਸਮਰਥਕ ਅਤੇ ਦਲ ਖਾਲਸਾ ਨੇ ਸਰੇਆਮ ਖਾਲਿਸਤਾਨ ਪੱਖੀ ਨਾਅਰੇ ਲਗਾਉਂਦੇ ਹੋਏ ਜਲੂਸ ਵੀ ਕੱਢਿਆ ਅਤੇ ਹੁੱਲੜਬਾਜ਼ੀ ਵੀ ਕੀਤੀ ਪਰ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਦੀ ਹਿੰਮਤ ਨਹੀਂ ਜੁਟਾ ਸਕੀ। ਇਹ ਸਭ ਕਿਸ ਅਧਿਕਾਰੀ ਦੇ ਹੁਕਮ ਨਾਲ ਹੋਇਆ ਹੈ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਹਿੰਦੂ ਸਮਾਜ ਨੇ ਹਿੰਦੂ ਨੇਤਾਵਾਂ ਨੂੰ ਮੰਦਰ ਜਾਣ ਤੋਂ ਰੋਕਣ ਦੇ ਮਾਮਲੇ ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ।