ਪੰਜਾਬੀ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੋਕੇ ਅਨੂਠੀ ਪਹਿਲ
**ਐਸੋਚੈਮ ਫਾਊਡੇਸ਼ਨ, ਡਿਟੋਲ ਸੀਟੀ ਸ਼ੀਲਡ ਅਤੇ ਰੇਕੀਟ ਬੇਨਕੀਸਰ ਨੇ ਮਹਿਲਾਵਾਂ ਨੂੰ ਵੱਧ ਰਹੇ ਹਵਾ ਪ੍ਰਦੂਸ਼ਣ ਤੋਂ ਕੀਤਾ ਜਾਗਰੂਕ**
ਪਟਿਆਲਾ 6 ਮਾਰਚ (ਪੀਤੰਬਰ ਸ਼ਰਮਾ) : ਐਸੋਚੈਮ ਫਾਊਡੇਸ਼ਨ, ਡਿਟੋਲ ਸੀਟੀ ਸ਼ੀਲਡ ਅਤੇ ਰੇਕੀਟ ਬੇਨਕੀਸਰ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੋਕੇ ਅਨੂਠੀ ਪਹਿਲ ਕਰਦਿਆਂ ਮਹਿਲਾਵਾਂ ਨੂੰ ਵੱਧ ਰਹੇ ਹਵਾ ਪ੍ਰਦੂਸ਼ਣ ਤੋਂ ਕੀਤਾ ਜਾਗਰੂਕ ਕੀਤਾ.
ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਦੇ ਆਂਕੜੇ ਦਸਦੇ ਹਨ ਕਿ ਹਰ ਸਾਲ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਲੋਕਾਂ ਦੀ ਮੋਤ ਹੁੰਦੀ ਹੈ ਜਦੋਂ ਕਿ ਇਹਨਾਂ ਵਿਚ 35 ਲੱਖ ਤੋਂ ਵੱਧ ਮੋਤਾਂ ਸਿਰਫ ਘਰ ਤੱਕ ਪਹੁੰਚ ਰਹੇ ਪ੍ਰਦੂਸ਼ਣ ਨਾਲ ਹੋ ਰਹੀਆਂ ਹਨ ਅਤੇ ਦਿਨ ਪ੍ਰਤੀ ਦਿਨ ਅਤੇ ਆਂਕੜਾ ਵੱਧ ਰਿਹਾ ਹੈ.
ਇਸ ਮੋਕੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਕਾਲਜ ਡਾ. ਗੁਰਦੀਪ ਸਿੰਘ ਬੱਤਰਾ ਨੇ ਕਿਹਾ ਕਿ ਜੇਕਰ ਹਰ ਸਾਂਸ ਸਵੱਚਛ ਲੈਣੀ ਹੈ ਤਾਂ ਆਪਣਾ ਆਲਾ ਦੁਆਲਾ ਸਾਫ ਸੁਧਰਾ ਅਤੇ ਹਰਿਆਲੀ ਵਾਲਾ ਰਖੱਣਾ ਪਵੇਗਾ. ਉਹਨਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੋਕੇ ਵਿਦਿਆਰਥਣਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਵਿਦਿਆਰਥੀ ਆਪਣੇ ਮਾਪਿਆਂ ਤੋਂ ਜਿਆਦਾਤਰ ਗੱਲਾਂ ਮੰਨਵਾ ਲੈਂਦੇ ਹਨ. ਬਚਿੱਆਂ ਨੂੰ ਚਾਹੀਦਾ ਹੈ ਕਿ ਸਾਫ ਸੁਧਰੀ ਹਵਾ ਲਈ ਵੱਧ ਤੋਂ ਵੱਧ ਬੂਟੇ ਲਗਾਉਣ. ਇੱਥੋਂ ਤੱਕ ਕਿ ਘਰ ਦੇ ਅੰਦਰ ਵੀ 24 ਘੰਟੇ ਆਕਸੀਜਨ ਦੇਣ ਵਾਲੇ ਬੂਟੇ ਗਮਲੇ ਵਿਚ ਲਗਾ ਕੇ ਰੱਖੇ ਜਾਣੇ ਚਾਹੀਦੇ ਹਨ.
ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨੇ ਕਿਹਾ ਕਿ ਅੱਜ ਹਰ ਮਨੁੱਖ ਕਮਰੇ ਦੇ ਅੰਦਰ ਰੂਮ ਹੀਟਰ ਅਤੇ ਏ. ਸੀ. ਦੀ ਹਵਾ ਵਿਚ ਰਹਿਣਾ ਚਾਹੰੁਦਾ ਹੈ ਭਾਂਵੇ ਕਮਰੇ ਦੇ ਬਾਹਰ ਜਿੰਨੀ ਮਰਜੀ ਠੰਡ ਜਾਂ ਗਰਮੀ ਹੋਵੇ ਜਿਸ ਨਾਲ ਗਲੋਬਲ ਵਾਰਮਿੰਗ ਵੱਧ ਰਹੀ ਹੈ ਜ਼ੋਕਿ ਬਹੁਤ ਹੀ ਖਤਰਨਾਕ ਹੈ ਉਹਨਾਂ ਕਿਹਾ ਕਿ ਇਸਨੂੰ ਸਿਰਫ ਹਰਿਆਲੀ ਨਾਲ ਹੀ ਘੱਟ ਕੀਤਾ ਜਾ ਸਕਦਾ ਹੈ. ਉਹਨਾਂ ਕਰੋਨਾ ਵਾਇਰਸ ਤੋਂ ਵੀ ਆਮ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ.
ਇਸ ਮੋਕੇ ਐਸੋਚੈਮ ਫਾਊਡੇਸ਼ਨ ਦੇ ਪੋ੍ਰਜੈਕਟ ਮੈਨੇਜਰ ਰਣਜੀਤ ਕੁਮਾਰ ਅੰਤਰਰਾਸ਼ਟਰੀ ਮਹਿਲਾ ਦਿਵਸ *ਤੇ ਮਹਿਲਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਵੱਲ ਅੱਗੇ ਵੱਧ ਰਹੀਆਂ ਹਨ ਉਹਨਾਂ ਨੇ ਤੇਜੀ ਨਾਲ ਵੱਧ ਰਹੇ ਹਵਾ ਵਿਚਲੇ ਪ੍ਰਦੂਸ਼ਣ ਦੇ ਖਾਤਮੇ ਲਈ ਮਹਿਲਾਵਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ. ਉਹਨਾਂ ਕਿਹਾ ਕਿ ਕੋਈ ਵੀ ਸੰਸਥਾਂ ਇਕਲਿਆਂ ਕੁਝ ਨਹੀਂ ਕਰ ਸਕਦੀ, ਕਿਸੇ ਵੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਮਹਿਲਾਵਾਂ ਦੀ ਭਾਗੀਦਾਰੀ ਦੀ ਲੋੜ ਹੁੰਦੀ ਹੈ.
ਇਸ ਮੋਕੇ ਡਾ. ਹਰਦੀਪ, ਡਾ. ਰਿਤੂ, ਡਾ. ਲਖਬੀਰ, ਡਾ. ਗੁਰਨਾਮ ਅਤੇ ਫੀਲਡ ਆਰਗੇਨਾਇਜਰ ਡਾ. ਜਗਮੋਹਨ ਨੇ ਵੀ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਮਾਜ ਭਲਾਈ ਵਿਭਾਗ ਨਾਲ ਮਿਲ ਕੇ ਐਸੋਚੈਮ ਫਾਊਡੇਸ਼ਨ ਨੇ ਵਿਦਿਆਰਥਣਾਂ ਨੂੰ ਖੇਡ ਹੀ ਖੇਡ ਵਿਚ ਪ੍ਰਦੂਸ਼ਣ ਬਾਰੇ ਜਾਣਕਾਰੀ ਦਿੱਤੀ.ਐਸੋਚੈਮ ਫਾਊਡੇਸ਼ਨ, ਰੇਕੀਟ ਬੇਨਕੀਸਰ ਅਤੇ ਡਿਟੋਲ ਸਿਟੀ ਸ਼ੀਲਡ ਦੀ ਟੀਮ ਨੇ ਆਏ ਮਹਿਮਾਨਾਂ ਨੂੰ 24 ਘੰਟੇ ਆਕਸੀਜਨ ਦੇਣ ਵਾਲੇ ਮੇਡੀਸਨ ਬੂਟੇ ਦੇ ਕੇ ਸਾਫ ਸੁੱਧਰੇ ਵਾਤਾਵਰਣ ਲਈ ਪ੍ਰੇਰਿਤ ਕੀਤਾ.