ਪਟਿਆਲਾ, 14 ਮਈ (ਪ੍ਰੈਸ ਕੀ ਤਾਕਤ ਬਿਊਰੋ) : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁੱਖ ਦਫਤਰ ਪਟਿਆਲਾ ਦੇ ਚੈਅਰਮੈਨ ਪੋ੍ਰ: ਐਸ ਐਸ ਮਰਵਾਹਾ ਵਲੋਂ ਕਣਕ ਦੀ ਨਾੜ ਅਤੇ ਰਹਿੰਦ ਖੁਹੰਦ ਨੂੰ ਸਾੜਣ ਨਾਲ ਏ ਆਈ ਕਿਊ ਵੱਧ ਗਿਆ ਅਤੇ ਪ੍ਰਦੁਸ਼ਿਤ ਹੰੁਦੇ ਮੋਸਮ ਕਾਰਨ ਹੁਣ ਕਿਸਾਨਾਂ ‘ਤੇ ਜੁਰਮਾਨੇ ਲਗਾਏ ਜਾ ਰਹੇ ਹਨ ਅਤੇ ਉਹਨਾਂ ਵਿਰੁੱਧ ਜੁਰਮਾਨੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਚੈਅਰਮੈਨ ਨੇ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬੂਯਨਲ, ਵਾਤਾਵਰਨ ਮੰਤਰਾਲਾ ਭਾਰਤ ਸਰਕਾਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫੈਸਲਾ ਕੀਤਾ ਹੈ ਕਿ 2 ਏਕੜ ਤੋਂ ਘੱਟ ਜਮੀਨ ‘ਚ ਅੱਗ ਲਾਉਣ ‘ਤੇ 2500 ਰੁਪਏ ਜੁਰਮਾਨਾ, 2 ਏਕੜ ਤੋਂ 5 ਏਕੜ ਜਮੀਨ *ਚ ਅੱਗ ਲਾਉਣ ‘ਤੇ 5000 ਰੁਪਏ ਜੁਰਮਾਨਾ ਅਤੇ ਉਸ ਤੋਂ ਖੇਤਰ ‘ਚ ਅੱਗ ਲਾਉਣ ਵਾਲੇ ਕਿਸਾਨ ‘ਤੇ 15000 ਰੁਪਏ ਜੁਰਮਾਨੇ ਤੋਂ ਇਲਾਵਾ ਅੱਗ ਲਾਉਣ ਕਿਸਾਨਾਂ ਦੇ ਖਿਲਾਫ ਮੁਕੱਦਮਾ ਦਰਜ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਪੋ੍ਰ: ਮਰਵਾਹਾ ਨੇ ਕਿਹਾ ਕਿ ਕਰੀਬ 4.5 ਲੱਖ ਰੁਪਏ ਕਣਕ ਦੀ ਨਾੜ ਨੂੰ ਅੱਗ ਲਾਉਣ ਵਾਲਿਆਂ ‘ਤੇ ਜੁਰਮਾਨਾ ਅਤੇ ਕੁਝ ‘ਤੇ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਜਿਲੇ ਦੇ ਡਿਪਟੀ ਕਮਿਸ਼ਨਰਾਂ ਹੇਠ ਜਿਲਾ ਵਾਤਾਵਰਨ ਕਮੇਟੀਆਂ ਬਣੀਆਂ ਹੋਈਆਂ ਹਨ। ਜ਼ੋ ਸਿੱਧੀ ਅੱਗ ਲਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ, ਇਸ ਤੋਂ ਇਲਾਵਾ ਲੋਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਹੈਲਪਲਾਇਨ ਨੰਬਰਾਂ *ਤੇ ਵੀ ਸੰਪਰਕ ਕਰ ਸਕਦੇ ਹਨ।
ਪੋ੍ਰ: ਮਰਵਾਹਾ ਨੇ ਕਿਹਾ ਕਿ ਲਾਕ ਡਾਊਨ ਦੇ ਦੋਰਾਨ ਫੂਡ ਅਤੇ ਦਵਾਈ ਇੰਡਸਟਰੀ ਤਾਂ ਚਲਦੀ ਰਹੀਆਂ ਪਰ ਦੂਜੇ ਕਾਰੋਬਾਰਾਂ ਦੀਆਂ ਫੈਕਟਰੀਆਂ ਬੰਦ ਹੋ ਗਈਆਂ। ਲਾਕ ਡਾਉਨ 3 ਵਿਚ ਕੇਂਦਰ ਸਰਕਾਰ ਵਲੋਂ ਰੇਲ ਗੱਡੀਆਂ ਅਤੇ ਬੱਸਾਂ ਖੋਲਣ ਨਾਲ ਸਿਰਫ ਜਿਲਾ ਲੁਧਿਆਣਾ ਤੋਂ ਹੀ 13 ਲੱਖ ਪ੍ਰਵਾਸੀਆਂ ਨੇ ਆਪਣੇ ਆਪ ਨੂੰ ਪੰਜਾਬ ਚੋਂ ਘੱਰ ਜਾਣ ਲਈ ਰਜਿਸਟਰਡ ਕੀਤਾ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁੱਖ ਦਫਤਰ ਪਟਿਆਲਾ ਦੇ ਚੈਅਰਮੈਨ ਪੋ੍ਰ: ਐਸ ਐਸ ਮਰਵਾਹਾ ਨੇ ਕਿਹਾ ਕਿ ਕਈ ਇੰਡਸਟਰੀ ਐਸੋਸੀਏਸ਼ਨ ਨਾਲ ਗੱਲਬਾਤ ਦੋਰਾਨ ਉਹਨਾਂ ਜਿਕਰ ਕੀਤਾ ਕਿ ਆਵਾਜਾਈ ਦੇ ਸਾਧਨ ਬੰਦ ਹੋਣ ਕਾਰਨ ਫੈਕਟਰੀਆਂ ਵਿੱਚ ਕੱਚਾ ਮਾਲ ਵਿਚ ਖਤਮ ਹੋਇਆ ਪਿਆ ਹੈ ਜਦੋਂ ਤੱਕ ਆਵਾਜਾਈ ਦੇ ਸਾਧਨ ਨਹੀਂ ਖੁਲਦੇ ਉਸ ਸਮੇਂ ਤੱਕ ਫੈਕਟਰੀ ਦਾ ਕੰਮ ਨਹੀਂ ਚੱਲ ਸਕਦਾ ਇੱਥੋਂ ਤੱਕ ਕਿ ਉਹਨਾਂ ਦਾ ਤਿਆਰ ਮਾਲ ਵੀ ਆਵਾਜਾਈ ਦੇ ਸਾਧਨ ਅਤੇ ਮਾਰਕਿਟ ਖੁਲਣ *ਤੇ ਹੀ ਨਿਰਭਰ ਕਰਦਾ ਹੈ।
ਪੋ੍ਰ: ਐਸ ਐਸ ਮਰਵਾਹਾ ਨੇ ਕਿਹਾ ਕਿ ਲਾਕ ਡਾਉਨ 4 ਵਿਚ ਕਾਫੀ ਰਿਆਇਤਾਂ ਮਿਲਣ ਦੀ ਉਮੀਦ ਹੈ ਇਸ ਸਮੇਂ ਜਰੂਰੀ ਵਸਤਾਂ ਵਾਲੀਆਂ ਇੰਡਸਟਰੀਆਂ ਅਤੇ ਦਿਹਾਤੀ ਖੇਤਰਾਂ ਵਾਲੀਆਂ ਇੰਡਸਟਰੀਆਂ ਚਾਲੂ ਹੋ ਗਈਆਂ ਹਨ।
ਪੋ੍ਰ: ਐਸ ਐਸ ਮਰਵਾਹਾ ਨੇ ਕਿਹਾ ਕਿ ਲਾਕ ਡਾਉਨ ਕਾਰਨ 23 ਮਾਰਚ ਤੋਂ 13 ਅਪ੍ਰੈਲ ਤੱਕ ਏ ਕਿਊ ਆਈ ਪੰਜਾਬ ਦੇ ਵੱਡੇ ਸ਼ਹਿਰਾਂ ਵਿਚ 30-35 ਸੀ। ਪਰ 5 ਤਰੀਕ ਨੂੰ 9 ਮਿਨਟ ਲਈ ਪ੍ਰਧਾਨਮੰਤਰੀ ਨੇ 9 ਮਿਨਟ ਲਈ ਮੋਮਬੱਤੀਆਂ ਜਲਾਉਣ ਲਈ ਕਿਹਾ ਪਰ ਕਈ ਲੋਕਾਂ ਨੇ 9 ਮਿਨਟ ਤੋਂ ਬਾਅਦ ਆਤਿਸ਼ਬਾਜੀ, ਪਟਾਕੇ ਆਦਿ ਚਲਾਏ ਜਿਸ ਕਾਰਨ ਪੰਜਾਬ ਦੇ 4 ਸ਼ਹਿਰਾਂ ਵਿਚ ਏ ਕਿਊ ਆਈ 50 ਵੀ ਟੱਪ ਗਈ।
ਪੋ੍ਰ: ਮਰਵਾਹਾ ਨੇ ਕਿਹਾ ਕਿ ਅਸੀਂ 14 ਤਰੀਕ ਤੋਂ ਹਾਰਵੈਸਟਿੰਗ ਵਿਚ ਆਏ ਅਤੇ ਸਾਡਾ ਏ ਕਿਊ ਆਈ ਵੱਧ ਕੇ 70 ਹੋ ਗਿਆ, ਪਰ 16 ਤੋਂ 18 ਅਪ੍ਰੈਲ ਤੱਕ ਹੋਈ ਬਰਸਾਤ ਕਾਰਨ ਪੰਜਾਬ ਦਾ ਏ ਕਿਊ ਆਈ 50 ਤੋਂ ਥੱਲੇ ਆ ਗਿਆ ਅਤੇ ਹੁਣ ਫੇਰ 50 ਤੋਂ ਉੱਤੇ ਹੈ।
ਉਹਨਾਂ ਕਿਹਾ ਕਿ ਸਟੱਬਲ ਬਰਨਿੰਗ ਕਾਰਨ ਬਠਿੰਡਾ ਵਰਗੇ ਸ਼ਹਿਰਾਂ ਵਿਚ ਏ ਕਿਊ ਆਈ 100 ਟੱਪ ਗਈ ਸੀ ਪਰ 2 ਦਿਨ ਮੀਂਹ ਪੈਣ ਨਾਲ ਕਣਕ ਦੀ ਰਹਿੰਦ ਖੁੰਹਦ ਗਿੱਲੀ ਹੋਣ ਕਾਰਣ ਫਿਰ ਇੱਕ ਵਾਰ ਏ ਕਿਊ ਆਈ ਘੱਟ ਕੇ 60-70 ਹੋ ਗਿਆ ਹੈ।
ਪੋ੍ਰ: ਮਰਵਾਹਾ ਨੇ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬੂਯਨਲ ਨਾਲ ਗੱਲਬਾਤ ਕਰਦਿਆਂ ਸੁਝਾਅ ਦਿਤਾ ਸੀ ਕਿ ਸਾਨੂੰ ਵੱਧ ਰਹੇ ਟ੍ਰਾਂਸਪੋਰਟ ਸਿਸਟਮ ਨੂੰ ਮੈਟੋ੍ਰਪਾਲਿਟਨ ਸ਼ਹਿਰਾਂ ਤੋਂ ਸੇਧ ਲੈਣ ਦੀ ਲੋੜ ਹੈ ਉਹਨਾਂ ਕਿਹਾ ਕਿ ਉੱਥੇ ਸ਼ੇਅਰਿੰਗ ਦੇ ਗੱਡੀਆਂ ਅਤੇ ਪਬਲਿਕ ਟ੍ਰਾਂਸਪੋਰਟ ਵਰਤੀ ਜਾ ਰਹੀ ਹੈ। ਜਿਸ ਨਾਲ ਫਿਊਲ ਵੀ ਬੱਚਦਾ ਹੈ, ਖਰਚਾ ਘੱਟਦਾ ਅਤੇ ਏਅਰ ਕੁਆਲਿਟੀ ਵੀ ਸੁਧਰਦੀ ਹੈ।