Sunday, April 12, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
  • Profitgrove
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
  • Profitgrove
No Result
View All Result
Press Ki Taquat
No Result
View All Result
ADVERTISEMENT
Home PUNJAB

18 ਮਈ ਤੋਂ ਹਟੇਗਾ ਕਰਫ਼ਿਊ, ਪੰਜਾਬ ਵਿੱਚ ਜਾਰੀ ਰਹੇਗਾ ਲਾਕਡਾਊਨ- ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ

admin by admin
in PUNJAB
Reading Time: 1 min read
A A
0
18 ਮਈ ਤੋਂ ਹਟੇਗਾ ਕਰਫ਼ਿਊ, ਪੰਜਾਬ ਵਿੱਚ ਜਾਰੀ ਰਹੇਗਾ ਲਾਕਡਾਊਨ- ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ

ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ

0
SHARES
0
VIEWS
Share on FacebookShare on Twitter
ADVERTISEMENT

RelatedPosts

मीडिया और चुनाव पर संवाद: सीईओ पंजाब की पीयू छात्रों से बातचीत

मीडिया और चुनाव पर संवाद: सीईओ पंजाब की पीयू छात्रों से बातचीत

0
मुख्यमंत्री ने गुरुग्राम में 77वें गणतंत्र दिवस पर फहराया राष्ट्रीय ध्वज, शहीदों को किया नमन

मुख्यमंत्री ने गुरुग्राम में 77वें गणतंत्र दिवस पर फहराया राष्ट्रीय ध्वज, शहीदों को किया नमन

0
शिक्षा मंत्री हरजोत सिंह बैन्स ने गणतंत्र दिवस मौके पटियाला में लहराया तिरंगा

शिक्षा मंत्री हरजोत सिंह बैन्स ने गणतंत्र दिवस मौके पटियाला में लहराया तिरंगा

0
मोहाली में बिजली सुधारों पर 750 करोड़ रुपये खर्च किए जा रहे हैं

मोहाली में बिजली सुधारों पर 750 करोड़ रुपये खर्च किए जा रहे हैं

0
माता सरदारनी सतवंत कौर जी की आत्मिक शांति हेतु कीर्तन एवं अंतिम अरदास — 20 जनवरी को गुरुद्वारा मोती बाग साहिब, पटियाला में

माता सरदारनी सतवंत कौर जी की आत्मिक शांति हेतु कीर्तन एवं अंतिम अरदास — 20 जनवरी को गुरुद्वारा मोती बाग साहिब, पटियाला में

0
हरियाणा ने जापान के साथ आर्थिक संबंध मजबूत किए, मुख्यमंत्री नायब सिंह सैनी से चंडीगढ़ में मिजुहो बैंक के एमडी ने की मुलाकात

हरियाणा ने जापान के साथ आर्थिक संबंध मजबूत किए, मुख्यमंत्री नायब सिंह सैनी से चंडीगढ़ में मिजुहो बैंक के एमडी ने की मुलाकात

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ, (ਅਨਿਲ ਭਾਰਤੀ):
ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 18 ਮਈ ਤੋਂ ਸੂਬੇ ਵਿਚੋਂ ਕਰਫਿਊ ਹਟਾਉਣ ਦਾ ਐਲਾਨ ਕੀਤਾ ਹੈ। ਸ਼ਨੀਵਾਰ ਸ਼ਾਮ ਨੂੰ ਆਪਣੇ ਫੇਸਬੁੱਕ ਪੇਜ ਤੋਂ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੁੰ ਭਰੋਸਾ ਦਿੱਤਾ ਕਿ ਦੇਸ਼ ਵਿਚ ਚੌਥੇ ਗੇੜ ਦਾ ਲਾਕਡਾਊਨ 18 ਮਈ ਤੋਂ ਸ਼ੁਰੂ ਹੋਵੇਗਾ ਪਰ ਉਹ 18 ਮਈ ਨੂੰ ਸੂਬੇ ਵਿੱਚੋਂ ਕਰਫਿਊ ਖ਼ਤਮ ਕਰ ਦੇਣਗੇ ਅਤੇ ਲਾਕਡਾਊਨ 31 ਮਈ ਤੱਕ ਜਾਰੀ ਰਹੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲਾਕਡਾਊਨ ਕਦੋਂ ਤਕ ਜਾਰੀ ਰਹੇਗਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਉਨ੍ਹਾਂ ਲਈ ਪਹਿਲਾਂ ਪੰਜਾਬੀਆਂ ਦੀ ਜ਼ਿੰਦਗੀ ਅਹਿਮ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ 18 ਮਈ ਨੂੰ ਹੋਰ ਕਾਫ਼ੀ ਰਾਹਤਾਂ ਦਿੱਤੀਆਂ ਜਾਣਗੀਆਂ।

ਕੰਟੇਨਮੈਂਟ ਤੇ ਨਾਨ-ਕੰਟੇਨਮੈਂਟ ਜ਼ੋਨ ਹੋਣਗੇ
ਕੈਪਟਨ ਨੇ ਕਿਹਾ ਕਿ ਉਹ ਗ੍ਰੀਨ, ਔਰੇਂਜ ਜਾਂ ਰੈਡ ਕੰਟੈਨਮੈਂਟ ਜ਼ੋਨ ਨੂੰ ਨਹੀਂ ਮੰਨਦੇ ਅਤੇ ਇਸ ਬਾਰੇ ਉਨ੍ਹਾਂ ਪ੍ਰਧਾਨਮੰਤਰੀ ਨੂੰ ਵੀ ਕਹਿ ਦਿੱਤਾ ਸੀ ਕਿ ਕੰਟੈਨਮੈਂਟ ਦਾ ਮਸਲਾ ਮੁੱਖ ਮੰਤਰੀਆਂ `ਤੇ ਛੱਡਿਆ ਜਾਵੇ ਕਿਉਂਕਿ ਇਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਬਿਹਤਰ ਪਤਾ ਹੁੰਦਾ ਹੈ। ਕੈਪਟਨ ਨੇ ਕਿਹਾ ਕਿ ਉਹ ਸਿਰਫ ਕੰਟੈਨਮੈਂਟ ਜ਼ੋਨ ਜਾਂ ਨਾਨ ਕੰਟੈਨਮੈਂਟ ਜ਼ੋਨ ਨੂੰ ਮੰਨਦੇ ਹਨ। ਇਸ ਤਰ੍ਹਾਂ ਜਿਸ ਖੇਤਰ ਵਿਚ ਮਰੀਜ਼ ਮਿਲਣਗੇ ਉੱਥੇ ਹੀ ਸਖ਼ਤੀ ਕਰਦਿਆਂ ਖੇਤਰ ਸੀਲ ਕੀਤਾ ਜਾਵੇਗਾ ਜਦੋਂ ਕਿ ਬਾਕੀ ਖੇਤਰ ਖੋਲ੍ਹਿਆ ਜਾਵੇਗਾ।
ਕੈਪਟਨ ਨੇ ਕਿਹਾ ਕਿ 80 ਹਜ਼ਾਰ ਦੇ ਕਰੀਬ ਪੰਜਾਬੀਆਂ ਨੇ ਬਾਹਰੋਂ ਆਉਣਾ ਹੈ, ਜਿਸ ਕਰਕੇ ਸਥਿਤੀ ਅਜੇ ਨਾਜ਼ੁਕ ਹੈ। ਉਨ੍ਹਾਂ ਕਿਹਾ ਕਿ ਬਾਹਰੋਂ ਆਉਣ ਵਾਲੇ ਪੰਜਾਬੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿਚ ਰੱਖਿਆ ਜਾਵੇਗਾ ਪਰ ਜਿਹੜੇ ਠੀਕ ਹੋਣਗੇ ਉਨ੍ਹਾਂ ਨੂੰ ਘਰ ਭੇਜ ਕੇ ਘਰ ਵਿਚ ਹੀ ਇਕਾਂਤਵਾਸ ਕੀਤਾ ਜਾਵੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਰੇਲ ਗੱਡੀਆਂ ਅਤੇ ਉਡਾਣਾਂ ਚਲਾਉਣ ਦੀ ਹਾਮੀ ਭਰੀ। ਕੈਪਟਨ ਨੇ 18 ਮਈ ਤੋਂ ਟਰਾਂਸਪੋਰਟ ਚਲਾਉਣ ਦੇ ਵੀ ਸੰਕੇਤ ਦਿੱਤੇ ਹਨ।

ਝੋਨੇ ਦੀ ਬਿਜਾਈ 10 ਜੂਨ ਤੋਂ ਹੀ ਕੀਤੀ ਜਾਵੇ- ਕੈਪਟਨ
ਇਕ ਜੂਨ ਤੋਂ ਪੰਜਾਬ ਵਿਚ ਝੋਨਾ ਲਾਉਣ ਦੀ ਖੁੱਲ੍ਹ ਦੇਣ ਦੇ ਸਵਾਲ ਵਿਚ ਕੈਪਟਨ ਨੇ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਪਹਿਲੀ ਜੂਨ ਤੋਂ ਝੋਨਾ ਲਾਇਆ ਜਾਵੇਗਾ ਤਾਂ ਅਗੇਤੀ ਫ਼ਸਲ ਕੱਟਣ ਨਾਲ ਨਮੀ ਆਵੇਗੀ ਕਿਉਂਕਿ ਅਗਸਤ-ਸਤੰਬਰ ਮਹੀਨੇ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਨਮੀ ਹੋਣ ਕਰਕੇ ਝੋਨਾ ਵੇਚਣ ਵਿਚ ਪਰੇਸ਼ਾਨੀ ਆਵੇਗੀ। ਉਨ੍ਹਾਂ ਕਿਸਾਨਾਂ ਨੂੰ ਕਿਹਾ, `ਮੇਰੀ ਗੱਲ ਮੰਨੋ ਝੋਨਾ 10 ਜੂਨ ਤੋਂ ਲਾਇਆ ਜਾਵੇ।` ਉਨ੍ਹਾਂ ਕਿਹਾ ਕਿ 123 ਲੱਖ ਮੀਟਰਕ ਟਨ ਕਣਕ ਮੰਡੀਆਂ ਵਿਚ ਆ ਚੁੱਕੀ ਹੈ।

ਅਜੇ ਸਕੂਲ ਨਹੀਂ ਖੋਲ੍ਹੇ ਜਾਣਗੇ, ਫੀਸਾਂ ਵਿੱਚ ਨਹੀਂ ਹੋਵੇਗਾ ਵਾਧਾ
ਸਕੂਲ ਖੋਲ੍ਹਣ ਦੇ ਸਵਾਲ `ਤੇ ਕੈਪਟਨ ਨੇ ਕਿਹਾ ਕਿ ਬਿਮਾਰੀ ਫੈਲਣ ਦੇ ਡਰ ਕਾਰਨ ਨਿੱਜੀ ਦੂਰੀ ਬਣਾਉਣੀ ਬਹੁਤ ਜ਼ਰੂਰੀ ਹੈ। ਜੇਕਰ ਸਕੂਲ ਖੋਲ੍ਹੇ ਗਏ ਤਾਂ ਬੱਚੇ ਇਕੱਠੇ ਬੈਂਚ `ਤੇ ਬੈਠਣਗੇ, ਇਕੱਠੇ ਖੇਡਣਗੇ। ਇਸ ਲਈ ਉਹ ਕੋਈ ਖ਼ਤਰਾ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਨਿੱਜੀ ਸਕੂਲਾਂ ਨੂੁੰ ਫੀਸਾਂ ਨਾ ਵਧਾਉਣ ਦੇ ਹੁਕਮ ਦਿੱਤੇ ਗਏ ਹਨ ਕਿ ਅੱਠ ਫ਼ੀਸਦੀ ਹਰੇਕ ਸਾਲ ਫੀਸ ਵਧਾਉਣ ਦੇ ਫ਼ੈਸਲੇ ਨੂੰ ਇਸ ਸਾਲ ਲਾਗੂ ਨਾ ਕੀਤਾ ਜਾਵੇ। ਕੈਪਟਨ ਨੇ ਕਾਰੋਬਾਰ ਖੋਲ੍ਹਣ ਦੇ ਸਵਾਲ ਦੇ ਜਵਾਬ ਵਿਚ ਕਿਹਾ ਕਿ 18 ਮਈ ਨੂੰ ਹੋਰ ਵੀ ਕਾਫ਼ੀ ਰਿਆਇਤਾਂ ਦਿੱਤੀਆਂ ਜਾਣਗੀਆਂ, ਵੱਡੇ ਕਾਰੋਬਾਰ ਅਤੇ ਫੈਕਟਰੀਆਂ ਚਾਲੂ ਕਰ ਦਿੱਤੀਆਂ ਗਈਆਂ ਹਨ, ਛੋਟੀ ਇੰਡਸਟਰੀ ਤੇ ਕਾਰੋਬਾਰ ਵੀ ਖੋਲ੍ਹੇ ਜਾਣਗੇ। ਕੈਪਟਨ ਨੇ ਕਾਰੋਬਾਰ ਬੰਦ ਹੋਣ ਕਾਰਨ ਘਾਟਾ ਪੈਣ `ਤੇ ਅਫ਼ਸੋਸ ਪ੍ਰਗਟ ਕੀਤਾ ਤੇ ਨਾਲ ਹੀ ਕਿਹਾ ਕਿ ਪਹਿਲਾਂ ਪੰਜਾਬੀਆਂ ਨੂੰ ਬਚਾਉਣਾ ਜ਼ਰੂਰੀ ਸੀ। ਵਿਰੋਧੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਸਿਆਸਤ ਦੇ ਮੁੱਦੇ `ਤੇ ਕੈਪਟਨ ਨੇ ਕਿਹਾ ਕਿ ਸਿਆਸੀ ਆਗੂਆਂ ਨੂੰ ਸਰਬ ਪਾਰਟੀ ਮੀਟਿੰਗ ਦੌਰਾਨ ਸਹਿਯੋਗ ਦੇਣ ਦੇ ਵਾਅਦੇ ਅਨੁਸਾਰ ਕੋਰੋਨਾ ਨੂੰ ਹਰਾਉਣ ਲਈ ਮਦਦ ਤੇ ਸਹਿਯੋਗ ਦੇਣਾ ਚਾਹੀਦਾ ਹੈ ਪਰ, ਕੋਵਿਡ-19 ਨੂੰ ਛੱਡ ਕੇ ਬਾਕੀ ਮੁੱਦਿਆਂ `ਤੇ ਸਿਆਸਤ ਕਰਨੀ ਹੈ ਕਰੀ ਜਾਓ।

Post Views: 96
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

ਪਟਿਆਲਾ ਤੋਂ ਦੋ ਵਿਸ਼ੇਸ਼ ਰੇਲ ਗੱਡੀਆਂ 2838 ਯਾਤਰੀ ਲੈਕੇ ਰਵਾਨਾ

Next Post

ਪੰਜਾਬ ਵਿੱਚ ਨਜਾਇਜ਼ ਸ਼ਰਾਬ ਦੇ ਨੈਟਵਰਕ ਦਾ ਸਫਾਇਆ ਜਲਦ: ਕੈਪਟਨ ਅਮਰਿੰਦਰ ਸਿੰਘ

Related Posts

मीडिया और चुनाव पर संवाद: सीईओ पंजाब की पीयू छात्रों से बातचीत
BREAKING

मीडिया और चुनाव पर संवाद: सीईओ पंजाब की पीयू छात्रों से बातचीत

0
मुख्यमंत्री ने गुरुग्राम में 77वें गणतंत्र दिवस पर फहराया राष्ट्रीय ध्वज, शहीदों को किया नमन
BREAKING

मुख्यमंत्री ने गुरुग्राम में 77वें गणतंत्र दिवस पर फहराया राष्ट्रीय ध्वज, शहीदों को किया नमन

0
शिक्षा मंत्री हरजोत सिंह बैन्स ने गणतंत्र दिवस मौके पटियाला में लहराया तिरंगा
BREAKING

शिक्षा मंत्री हरजोत सिंह बैन्स ने गणतंत्र दिवस मौके पटियाला में लहराया तिरंगा

0
मोहाली में बिजली सुधारों पर 750 करोड़ रुपये खर्च किए जा रहे हैं
BREAKING

मोहाली में बिजली सुधारों पर 750 करोड़ रुपये खर्च किए जा रहे हैं

0
माता सरदारनी सतवंत कौर जी की आत्मिक शांति हेतु कीर्तन एवं अंतिम अरदास — 20 जनवरी को गुरुद्वारा मोती बाग साहिब, पटियाला में
BREAKING

माता सरदारनी सतवंत कौर जी की आत्मिक शांति हेतु कीर्तन एवं अंतिम अरदास — 20 जनवरी को गुरुद्वारा मोती बाग साहिब, पटियाला में

0
हरियाणा ने जापान के साथ आर्थिक संबंध मजबूत किए, मुख्यमंत्री नायब सिंह सैनी से चंडीगढ़ में मिजुहो बैंक के एमडी ने की मुलाकात
BREAKING

हरियाणा ने जापान के साथ आर्थिक संबंध मजबूत किए, मुख्यमंत्री नायब सिंह सैनी से चंडीगढ़ में मिजुहो बैंक के एमडी ने की मुलाकात

0
Next Post
ਪੰਜਾਬ ਵਿੱਚ ਨਜਾਇਜ਼ ਸ਼ਰਾਬ ਦੇ ਨੈਟਵਰਕ ਦਾ ਸਫਾਇਆ ਜਲਦ: ਕੈਪਟਨ ਅਮਰਿੰਦਰ ਸਿੰਘ

ਪੰਜਾਬ ਵਿੱਚ ਨਜਾਇਜ਼ ਸ਼ਰਾਬ ਦੇ ਨੈਟਵਰਕ ਦਾ ਸਫਾਇਆ ਜਲਦ: ਕੈਪਟਨ ਅਮਰਿੰਦਰ ਸਿੰਘ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
  • Profitgrove

Follow Us