ਪਟਿਆਲਾ (ਪ੍ਰੈਸ ਕਿ ਤਾਕਤ ਬਯੂਰੋ ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅੱਜ
ਪਟਿਆਲਾ ਫੇਰੀ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵਿਰੋਧ ਕੀਤਾ। ਇਸ ਦੋਰਾਨ
ਜਿਲੇ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਸਮੇਤ ਰਾਜਿੰਦਰ ਮੋਹਣ, ਸਿਮਰਨਪ੍ਰੀਤਸਿੰਘ,
ਸਾਗਰ ਧਾਲੀਵਾਲ, ਜਗਤਾਰ ਸਿੰਘ ਤਾਰੀ, ਜਸਵਿੰਦਰ ਸਿੰਘ ਰਿੰਪਾ, ਅਮਿਤ ਕੁਮਾਰ, ਰਾਜੂ
ਤਲਵਾਰ, ਪੁਨੀਤ ਬੁੱਧੀਰਾਜਾ, ਅਸ਼ੋਕ ਬਿੱਟੂ ਅਤੇ ਰਾਜਵੀਰ ਸਿੰਘ ਸਮੇਤ ਦਰਜਨ ਤੋਂ ਵੱ ਧ
ਆਗੂਆਂ ਨੂੰ ਗਿਫਤਾਰ ਕਰਕੇ ਥਾਣਾ ਸਿਵਲ ਲਾਇਨ ਲਿਜਾਇਆ ਗਿਆ। ਖਬਰ ਲਿਖੇ ਜਾਣ ਤੱਕ
ਇਹ ਆਗੂ ਥਾਣਾ ਸਿਵਲ ਵਿਚ ਹੀ ਬੰਦ ਸਨ।
ਇਨਾ ਅਗੂਆਂ ਦੀ ਹਿਮਾਇਤ ਕਰਨ ਆਏ ਆਪ ਦੇ ਜਿਲਾ ਪ੍ਰਧਾਨ ਮੇਘ ਚੰਦ ਸੇਰਮਾਜਰਾ ਨੇ
ਕਿਹਾਕਿ ਸਰਕਾਰ ਇਕ ਪਾਸੇ ਕਿਸਾਨ ਵਿਰੋਧੀ ਕੰਮ ਕਰਦੀ ਹੈ। ਜ ਦਕਿ ਦੂਜੇ ਪਾਸੇ ਸਾਂਤੀ
ਪੂਰਵਕ ਵਿਰੋਧ ਕਰਨ ਵਾਲਿਆਂ ਨੂੰ ਗਿ੍ਰਫਤਾਰ ਕੀਤਾ ਜਾਂਦਾਂ ਹੈ। ਉਨਾਂ ਕਿਹੀਾ ਕਿ ਕੈਪਅਨ
ਅਮਰਿੰਦਰ ਸਿੰਘ ਦੀ ਸਹਿ ਤੇ ਪਟਿਆਲਾ ਪੁਲਿਸ ਨੇ ਇਹ ਆਗੂ ਗਿ੍ਰਫਤਾਰ ਕੀਤੈ ਹਨ। ਇਸ
ਲਈ ਜੇਕਰ ਇਨਾ ਆਗੂਆਂ ਨੂੰ ਜਲਦੀ ਰਿਹਾਅ ਨਾ ਕੀਤਾ ਗਿਆ ਤਾਂ ਪਾਰਟੀ ਵੱਲੋਂ ਇਥੇ ਹੀ
ਪੱਕਾ ਮੋਰਚਾ ਲਾ ਦਿੱਤਾ ਜਾਏਗਾ।