ਖੰਨਾ, 18 ਅਗਸਤ (ਪ੍ਰੈਸ ਕੀ ਤਾਕਤ ਬਿਊਰੋ ) – ਖੰਨਾ ਦੇ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੇ ਹੁਕਮਾਂ ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੇ ਮੁਲਜ਼ਮਾਂ ਖ਼ਿਲਾਫ਼ ਵੱਡੀ ਮੁਹਿੰਮ ਤਹਿਤ ਮਾਛੀਵਾੜਾ ਦੀ ਪੁਲਸ ਵੱਲੋਂ 12 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕਰ ਲੀਤੇ ਵਿਅਕਤੀ ਦੀ ਪਛਾਣ ਹਰਸਿਮਰਨਜੀਤ ਸਿੰਘ ਉਰਫ਼ ਸਨੀ ਵਾਸੀ ਘੁਲਾਲ, ਥਾਣਾ ਸਮਰਾਲਾ ਵਜੋਂ ਹੋਈ ਹੈ। ਮੁੱਖ ਤਫ਼ਤੀਸ਼ੀ ਅਫ਼ਸਰ ਜਰਨੈਲ ਸਿੰਘ ਦੀ ਜਾਣਕਾਰੀ ਅਨੁਸਾਰ ਦੱਸਿਆ ਹੈ ਕਿ ਸਹਾਇਕ ਥਾਣੇਦਾਰ ਤੇਜਿੰਦਰ ਸਿੰਘ ਵੱਲੋਂ ਅਨਾਜ ਮੰਡੀ ਮਾਛੀਵਾੜਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ | ਨਾਕਾ ਹੋਣ ਦੇ ਕਾਰਨ ਉਹ ਵਿਅਕਤੀ ਵਾਪਸ ਮੁੜਨ ਲੱਗਾ , ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ ’ਚੋਂ 12 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਵੱਲੋਂ ਦੋਸ਼ੀ ਖਿਲਾਫ਼ ਐੱਨ. ਡੀ. ਪੀ. ਸੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।