ਫਿਰੋਜ਼ਪੁਰ 30 ਸਤੰਬਰ (ਸੰਦੀਪ ਟੰਡਨ)- ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਅੱਜ ਬਰਗਾੜੀ ਬੇਅਦਬੀ ਕਰਨ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਇਨਸਾਫ ਨਾ ਮਿਲਣ ਕਾਰਨ ਅਤੇ ਸਰਕਾਰਾਂ ਵੱਲੋਂ ਅਤੇ ਅਦਾਲਤ ਵੱਲੋਂ ਬੇਅਦਬੀ ਕਰਨ ਵਾਲਿਆਂ ਨੂੰ ਅਤੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੀ ਪੁਲਿਸ ਨੂੰ ਕੇਸ ਬੰਦ ਕਰਕੇ ਸਿੱਖਾਂ ਨੂੰ ਇਨਸਾਫ ਨਾ ਦੇਣਾ ਅਤੇ ਕਾਨੂੰਨ ਦੀਆਂ ਧੱਜੀਆ ਉਡਾਉਣ ਕਾਰਨ ਪਿਛਲੇ 1 ਜੁਲਾਈ ਤੋਂ ਸਿਮਰਨਜੀਤ ਸਿੰਘ ਮਾਨ ਵੱਲੋਂ ਲਗਾਤਾਰ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਹਨ। ਅੱਜ 88ਵਾਂ ਜਥਾ ਜ਼ਿਲ੍ਹਾ ਫਿਰੋਜ਼ਪੁਰ ਦੀ ਜੱਥੇਬੰਦੀ ਵਲੋਂ ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਗਵਾਈ ਵਿਚ ਦਿੱਤਾ ਗਿਆ, ਜਿਸ ਵਿਚ ਮੁਦਕੀ ਦੀ ਜੱਥੇਬੰਦੀ ਦੇ ਬਲਵੀਰ ਸਿੰਘ, ਨੈਬ ਸਿੰਘ, ਗੁਰਮੁੱਖ ਸਿੰਘ, ਗੁਰਦਿੱਤ ਸਿੰਘ, ਗੁਰਮੀਤ ਸਿੰਘ ਵੱਲੋਂ ਗ੍ਰਿਫਤਾਰੀਆ ਦਿੱਤੀਆਂ ਗਈਆਂ। ਇਸ ਸਮੇਂ ਬੋਲਦਿਆਂ ਗੁਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੇ ਤਕਰੀਬਨ 6 ਸਾਲ ਤੋਂ ਸਿੱਖ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਲੀਆਂ ਵਿੱਚ ਖਿਲਾਰੇ ਅੰਗਾਂ ਦੀ ਹੋਈ ਬੇਅਦਬੀ ਦਾ ਇਨਸਾਫ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਦਿਨ-ਰਾਤ ਜਦੋਂ ਜਹਿਦ ਕਰ ਰਹੀ, ਪਰ ਸਰਕਾਰਾਂ ਵੱਲੋਂ ਵਾਅਦੇ ਕਰਕੇ ਅੱਜ ਤੱਕ ਇਨਸਾਫ ਦੇਣ ਦੀ ਬਜਾਏ ਸਿੱਖਾਂ ਦੇ ਜਖਮਾਂ ਤੇ ਲੂਣ ਛਿੜਕਿਆ ਜਾ ਰਿਹਾ ਹੈ। ਕਦੀ ਕਾਤਲਾਂ ਨੂੰ ਫੜ ਕੇ ਛੱਡ ਦਿੱਤਾ ਜਾਂਦਾ ਅਤੇ ਉਨ੍ਹਾਂ ਨੂੰ ਗੰਨਮੈਨ ਦਿੱਤੇ ਜਾਂਦੇ ਹਨ। ਅਦਾਲਤਾਂ ਵਿੱਚ ਬੈਠੇ ਦੇਸ਼ ਵਿਰੋਧੀ ਕੁਝ ਜੱਜ ਸਾਹਿਬਾਂ ਨੇ ਤਾਂ ਅਦਾਲਤਾਂ ਤੋਂ ਸਿੱਖ ਕੌਮ ਦਾ ਭਰੋਸਾ ਹੀ ਖਤਮ ਕਰ ਦਿੱਤਾ ਹੈ। ਅਦਾਲਤਾਂ ਵੀ ਕਾਤਲਾਂ ਦਾ ਸਾਥ ਦੇਣਗੀਆਂ ਸਮਝ ਨਹੀਂ ਆ ਰਹੀ ਇਸ ਦੇਸ਼ ਦਾ ਕੀ ਬਣੂ। ਅੱਜ ਸਾਡਾ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਬੈਠਾ ਹੈ ਹੁਣ ਅਦਾਲਤਾਂ ਨੂੰ ਨਹੀਂ ਦਿਸ ਰਿਹਾ ਪਰ ਬਾਬਾ ਰਾਮਦੇਵ ਵਾਰੀ ਅਦਾਲਤਾਂ ਨੂੰ ਲਾਅ ਐਂਡ ਆਰਡਰ ਦੀ ਕਿਵੇਂ ਸਮਝ ਆ ਗਈ। ਇੱਕ ਦੇਸ ਵਿਚ ਦੋ ਕਾਨੂੰਨ ਚਲ ਰਹੇ ਹਨ ਘੱਟ ਗਿਣਤੀਆਂ ਲਈ ਹੋਰ ਤੇ ਆਰਐੱਸ ਦੇ ਲੋਕਾਂ ਲਈ ਹੋਰ। ਜੇਕਰ ਕਿਸੇ ਸਿੱਖ ਤੇ ਪਰਚਾ ਦਰਜ ਹੋਵੇ ਨਾਲੋ ਨਾਲ ਜੇਲ੍ਹ ਵਿੱਚ ਜੇਕਰ ਸੁਮੇਦ ਸੈਣੀ ਕਾਤਲ ਤੇ ਪਰਚਾ ਹੋਵੇ ਤਾਂ ਰਾਤ 11ਵਜੇ ਜਮਾਨਤ ਅਤੇ ਨਾਲ ਹੀ ਉਸ ਦੀ ਪੱਕੀ ਰਿਹਾਈ। ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨ ਵਾਪਸ ਲੈਣ ਦੀ ਜਗ੍ਹਾ ਕਿਸਾਨਾਂ ਤੇ ਲਾਠੀਚਾਰਜ, ਜਬਰ ਜੁਲਮ ਕੀਤਾ ਜਾ ਰਿਹਾ ਹੈ। ਹੁਣ ਸਾਨੂੰ ਇਨ੍ਹਾਂ ਸਰਕਾਰਾਂ ਤੋਂ ਇਨਸਾਫ ਮਿਲਣ ਦੀ ਕੋਈ ਆਸ ਨਹੀਂ ਹੈਂ। ਆਉ ਸਭ ਰਲ ਕੇ 10, 11, 12 ਅਕਤੂਬਰ ਨੂੰ ਆਪ ਆਪਣੇ ਪਿੰਡਾਂ ਦੇ ਵਿਚ ਗੁਰੂ ਗ੍ਰੰਥ ਸਹਿਬ ਜੀ ਅੱਗੇ ਅਰਦਾਸ ਕਰੀਏ ਸਾਨੂੰ ਬਰਗਾੜੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਅਤੇ ਕਾਲੇ ਕਾਨੂੰਨ ਵਾਪਸ ਹੋਣ। ਇਥੇ ਸਾਬਤ ਹੁੰਦਾ ਹੈ ਕਿ ਅਸੀਂ ਗੁਲਾਮ ਹਾਂ ਅਤੇ ਅਸੀਂ ਗੁਲਾਮੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਇਸ ਸਮੇਂ ਤੇਜਿੰਦਰ ਸਿੰਘ ਦਿਉਲ, ਜਤਿੰਦਰ ਸਿੰਘ ਥਿੰਦ, ਜਗਜੀਤ ਸਿੰਘ, ਪ੍ਰੀਤਮ ਸਿੰਘ, ਦਵਿੰਦਰ ਸਿੰਘ ਚੁਰੀਆਂ, ਜੋਗਿੰਦਰ ਸਿੰਘ ਮੱਲੇਵਾਲਾ, ਗੁਰਵਿੰਦਰ ਸਿੰਘ ਮਹਾਲਮ, ਗੁਰਜੀਤ ਸਿੰਘ, ਅਵਤਾਰ ਸਿੰਘ ਖਾਲਸਾ, ਅਜੀਤ ਸਿੰਘ ਰਾਣਾ, ਜਸਨਦੀਪ ਸਿੰਘ, ਰਾਜਬੀਰ ਸਿੰਘ, ਗੁਰਪ੍ਰੀਤ ਸਿੰਘ, ਮੇਜਰ ਸਿੰਘ, ਬਲਵੀਰ ਸਿੰਘ ਆਦਿ ਨੇ ਵੀ ਸਰਕਾਰ ਵਲੋਂ ਅੱਜ ਤੱਕ ਇਨਸਾਫ ਨਾ ਦੇਣ ਦੀ ਨਿਖੇਦੀ ਕੀਤੀ।