ਫਿਰੋਜ਼ਪੁਰ, 6 ਅਕਤੂਬਰ (ਸੰਦੀਪ ਟੰਡਨ): ਲਖੀਮਪੁਰ ਕਾਂਡ ਵਿਰੁੱਧ ਆਮ ਆਦਮੀ ਪਾਰਟੀ ਨੇ ਰੋਸ ਪ੍ਰਦਰਸ਼ਨ ਕਰਕੇ ਮੋਦੀ ਅਤੇ ਯੋਗੀ ਸਰਕਾਰ ਦਾ ਪੁਤਲਾ ਫੂਕਿਆ। ਉਤਰ ਪ੍ਰਦੇਸ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸਨ ਕਰ ਰਹੇ ਕਿਸਾਨਾਂ ਉਪਰ ਭਾਜਪਾ ਦੇ ਕੇਂਦਰੀ ਮੰਤਰੀ ਅਜੇ ਸ਼ਰਮਾ ਦੇ ਪੁੱਤਰ ਨੇ ਗੱਡੀ ਚੜਾ ਕੇ ਚਾਰ ਕਿਸਾਨ ਸ਼ਹੀਦ ਕਰਨ ਖਿਲਾਫ ਅਤੇ ਅਜੇ ਸ਼ਰਮਾ ਦੇ ਪੁੱਤਰ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਵੇ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈਕੇ ਅੱਜ ਤਲਵੰਡੀ ਭਾਈ ਚੋਕ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਅਮਰਦੀਪ ਸਿੰਘ ਆਂਸੂ ਬਾਂਗੜ ਅਤੇ ਵਰਕਰਾਂ ਵੱਲੋਂ ਯੂਪੀ ਦੇ ਮੁੱਖ ਮੰਤਰੀ ਯੋਗੀ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਆਂਸੂ ਬਾਗੜ ਨੇ ਦੱਸਿਆ ਕਿ ਕੇਂਦਰ ਸਰਕਾਰ ਗਲਤ ਨੀਤੀਆਂ ਨਾਲ ਕਿਸਾਨ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ ਕਿਸਾਨਾਂ ਦਾ ਡੋਲਿਆ ਹੋਈਆਂ ਖੂਨ ਜਾਇਆ ਨਹੀਂ ਜਾਣ ਦਿੱਤਾ ਜਾਵੇਗਾ, ਜਿਨ੍ਹਾਂ ਚਿਰ ਮੋਦੀ ਸਰਕਾਰ ਭਾਜਪਾ ਦੇ ਕੇਂਦਰੀ ਮੰਤਰੀ ਦੇ ਪੁੱਤਰ ਨੂੰ ਗ੍ਰਿਫਤਾਰ ਨਹੀਂ ਕਰਦੀ, ਉਨ੍ਹਾਂ ਚਿਰ ਅਸੀ ਕਿਸਾਨਾਂ ਦੇ ਡੁੱਲੇ ਖੂਨ ਦੇ ਹਿਸਾਬ ਯੋਗੀ ਸਰਕਾਰ ਤੋਂ ਲੈ ਕੇ ਰਹਾਂਗੇ ਅਤੇ ਕਿਸਾਨਾਂ ਦੇ ਤਿੰਨ ਕਾਲੇ ਕਨੂੰਨ ਮੋਦੀ ਸਰਕਾਰ ਵਾਪਸ ਕਰੇ।
ADVERTISEMENT