ਚੰਡੀਗੜ, 05 ਅਕਤੂਬਰ (ਸ਼ਿਵ ਨਾਰਾਇਣ ਜਾਂਗੜਾ) – ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਵਾਰ ਹੀਰੋਜ ਮੈਮੋਰਿਅਲ ਸਟੇਡੀਅਮ, ਅੰਬਾਲਾ ਕੈਂਟ ਵਿਚ ਅਧਿਕਾਰੀਆਂ ਦੇ ਨਾਲ ਆਲ ਵੈਦਰ ਸਵੀਮਿੰਗ ਪੂਲ ਤੇ ਹੋਰ ਨਿਰਮਾਣ ਕੰਮਾਂ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਖੇਡ ਸਬੰਧੀ ਸਾਰੇ ਨਿਰਮਾਣ ਪਰਿਯੋਜਨਾਵਾਂ ਨੂੰ ਅਗਾਮੀ ਮਾਰਚ ਤਕ ਪੂਰਾ ਕਰਵਾਉਣਾ ਯਕੀਨੀ ਕਰਣ|
ਸ੍ਰੀ ਵਿਜ ਨੇ ਕਿਹਾ ਕਿ ਸਾਲ 2021 ਵਿਚ ਹਰਿਆਣਾ ਦੇ ਪੰਚਕੂਲਾ ਵਿਚ ਖੇਡੋਂ ਇੰਡੀਆ ਖੇਡਾਂ ਦਾ ਆਯੋਜਨ ਹੋਣ ਜਾ ਰਿਹਾ ਹੈ, ਜਿਸ ਵਿਚ ਪੰਚਕੂਲਾ ਤੇ ਅੰਬਾਲਾ ਵਿਚ ਬਹੁਤ ਸਾਰੇ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ| ਉਨਾਂ ਨੇ ਕਿਹਾ ਕਿ ਖੇਡੋਂ ਇੰਡੀਆ ਦੇ ਤਹਿਤ ਇੱਥੇ ਹੋਣ ਵਾਲੇ ਖੇਡਾਂ ਦਾ ਸਫਲਤਾਪੂਰਵਕ ਆਯੋਜਨ ਕਰਵਾਉਣ ਦੇ ਲਈ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ|
ਗ੍ਰਹਿ ਮੰਤਰੀ ਨੇ ਲੋਕ ਨਿਰਮਾਣ ਵਿਭਾਗ, ਸਬੰਧਿਤ ਏਜੰਸੀ, ਇਲੈਕਟ੍ਰੀਸ਼ਿਅਨ ਵਿੰਗ ਦੇ ਨਾਲ-ਨਾਲ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇੱਥੇ ਖੇਡ ਨਾਲ ਸਬੰਧਿਤ ਚੱਲ ਰਹੀ ਪਰਿਯੋਜਨਾਵਾਂ ਨੂੰ ਸਮੇਂ ਅਨੁਸਾਰ ਪੂਰਾ ਕਰਨਾ ਯਕੀਨੀ ਕਰਨ|
ਉਨਾਂ ਨੇ ਕਿਹਾ ਕਿ ਅੰਬਾਲਾ ਵਿਚ ਨੈਸ਼ਨਲ ਹਾਈਵੇ ਦੇ ਨੇੜੇ ਬਣਾਏ ਜਾ ਰਹੇ ਸ਼ਹੀਦ ਸਮਾਰਕ ਦੇ ਨਿਰਮਾਣ ਕੰਮ ਵਿਚ ਤੇਜੀ ਲਿਆ ਕੇ ਉਸ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ ਬਾਹਰ ਤੋਂ ਆਉਣ ਵਾਲੇ ਖਿਡਾਰੀ ਸਾਡੇ ਸਭਿਅਤਾ, ਸਭਿਆਚਾਰ ਅਤੇ ਵੀਰ ਗਾਥਾਵਾਂ ਨੂੰ ਵੀ ਦੇਖ ਤੇ ਜਾਣ ਸਕਣ|
ਉਨਾਂ ਨੇ ਇਸ ਦੌਰਾਨ ਖੇਡ ਵਿਭਾਗ ਦੇ ਨਿਦੇਸ਼ਕ ਐਸ.ਐਸ. ਫੁਲਿਆ ਨੂੰ ਨਿਰਦੇਸ਼ ਦਿੱਤੇ ਕਿ ਉਹ ਨਿਰਧਾਰਿਤ ਸਮੇਂ ਸੀਮਾ ਵਿਚ ਨਿਰਮਾਣ ਕੰਮਾਂ ਦਾ ਨਿਰੀਖਣ ਕਰਦੇ ਰਹਿਣ ਅਤੇ ਜੇ ਕਿਤੇ ਕਿਸੇ ਵੀ ਤਰਾ ਦੀ ਕਮੀ ਨਜਰ ਆਏ ਤਾ ਸਬੰਧਿਤ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਅਮਲ ਵਿਚ ਲਿਆਉਣ| ਇਸ ਮੌਕੇ ‘ਤੇ ਵਿਭਾਗ ਦੇ ਉੱਪ ਨਿਦੇਸ਼ਕ ਅਰੁਣ ਕਾਂਤ, ਡੀਐਸਓ ਐਨ. ਸਤਅਨ ਨਾਲ ਹੋਰ ਸਬੰਧਿਤ ਅਧਿਕਾਰੀ ਤੇ ਏਜੰਸੀ ਦੇ ਨੁਮਾਇਦੇ ਮੌਜੂਦ ਸਨ|