ਚੰਡੀਗੜ 7 ਜੁਲਾਈ (ਪੀਤੰਬਰ ਸ਼ਰਮਾ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੋਰੋਨਾ ਦੇ ਚਲਦੇ ਇਕ ਪਾਸੇ ਜਿੱਥੇ ਸੂਬੇ ਵਿਚ ਪਿਛਲੇ ਤਿੰਨ ਮਹੀਨਿਆਂ ਦੌਰਾਨ 954 ਨਵੇਂ ਮੈਡੀਕਲ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਹਨ ਤਾਂ ਦੂਜੇ ਪਾਸੇ ਸਿਰਸਾ, ਕੈਥਲ ਤੇ ਯਮੁਨਾਨਗਰ ਵਿਚ ਤਿੰਨ ਨਵੇਂ ਮੈਡੀਕਲ ਕਾਲਜ ਖੋਲਣ ਦੀ ਪ੍ਰਸ਼ਾਸਨਿਕ ਪ੍ਰਵਾਨਞੀ ਦੇਣ ਦੇ ਨਾਲ-ਨਾਲ ਕਈ ਪੀਐਚਸੀ ਤੇ ਸੀਐਚਸੀ ਨੂੰ ਅਪਗ੍ਰੇਡ ਕਰਨ ਦੇ ਆਦੇਸ਼ ਵੀ ਦਿੱਤੇ ਹਨ| ਇਸ ਤੋਂ ਇਲਾਵਾ, ਇੰਨਾਂ ਮੈਡੀਕਲ ਸੰਸਥਾਨਾਂ ਵਿਚ ਰੈਗੂਲਰ ਭਰਤੀ ਹੋਣ ਤਕ ਠੇਕੇ ‘ਤੇ ਵੱਖ-ਵੱਖ ਸ਼੍ਰੇਣੀਆਂ ਦੀ ਆਸਾਮੀਆਂ ਨੂੰ ਭਰਨ ਦੀ ਇਜਾਜਤ ਵੀ ਦਿੱਤੀ ਹੈ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਨੇ ਇਸ ਸਾਲ ਮਾਰਚ ਵਿਚ 312 ਡਾਕਟਰਾਂ ਦੀ ਨਿਯੁਕਤੀ ਕਰਨ ਤੋਂ ਬਾਅਦ ਜੂਨ ਮਹੀਨੇ ਵਿਚ 642 ਡਾਕਟਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ| ਇਸ ਦੇ ਨਾਲ ਹੀ ਸਾਲ 2020 ਦੌਰਾਨ ਹੁਣ ਤਕ ਕੁਲ 954 ਮੈਡੀਕਲ ਅਧਿਕਾਰੀਆਂ ਨੂੰ ਹਰਿਆਣਾ ਸਿਹਤ ਵਿਭਾਗ ਵਿਚ ਨਿਯੁਕਤੀ ਪ੍ਰਦਾਨ ਕੀਤੀ ਜਾ ਚੁੱਕੀ ਹੈ| ਇੰਨਾਂ ਮੈਡੀਕਲ ਅਧਿਕਾਰੀਆਂ ਵਿਚ 166 ਮਾਹਿਰ ਅਤੇ 788 ਐਮਬੀਬੀਐਸ ਡਾਕਟਰ ਸ਼ਾਮਿਲ ਹਨ| ਇੰਨਾਂ ਦੇ ਆਉਣ ਨਾਲ ਕੋਰੋਨਾ ਦੌਰਾਨ ਸੂਬੇ ਦੇ ਮਰੀਜਾਂ ਨੂੰ ਵਧੀਆ ਅਤੇ ਛੇਤੀ ਇਲਾਜ ਸਹੂਲਤਾਂ ਪ੍ਰਾਪਤ ਹੋਣਗੀਆਂ|
ਉਨਾਂ ਦਸਿਆ ਕਿ ਮੁੱਖ ਮੰਤਰੀ ਨੇ ਜਿੰਨਾਂ ਮੁੱਢਲੇ ਸਿਹਤ ਕੇਂਦਰਾਂ ਨੂੰ ਅਪਗ੍ਰੇਡ ਕਰਨ ਅਤੇ ਉਨਾਂ ਵਿਚ ਲੋਂੜੀਦੇ ਕਰਮਚਾਰੀਆਂ ਦੀ ਨਿਯੁਕਤੀ ਲਈ 22.73 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਹੈ| ਇੰਨਾਂ ਵਿਚ ਜਿਲਾ ਪਾਣੀਪਤ ਦੇ ਉਰਲਾਨਾ ਕਲਾਂ ਲਈ 49.94 ਲੱਖ ਰੁਪਏ, ਜਿਲਾ ਪਲਵਲ ਦੇ ਖਾਂਮਬੀ ਲਈ 43.55 ਲੱਖ ਰੁਪਏ, ਜਿਲਾ ਪੰਚਕੂਲਾ ਦੇ ਬਤੌਰ ਵਿਚ ਉਪ-ਸਿਹਤ ਕੇਂਦਰ ਖੋਲਣ ਲਈ 10 ਲੱਖ ਰੁਪਏ, ਜਿਲਾ ਕਰਨਾਲ ਦੇ ਜਨਤਕ ਸਿਹਤ ਕੇਂਦਰ ਸਾਂਭਲੀ ਦੇ ਅਪਗ੍ਰੇਡ ਲਈ 1.38 ਕਰੋੜ ਰੁਪਏ, ਜਿਲਾ ਯਮੁਨਾਗਰ ਦੇ ਜਗਾਧਰੀ ਦੇ 60 ਬਿਸਤਰਾ ਉਪ-ਮੰਡਲ ਨਾਗਰਿਕ ਹਸਤਪਾਲ ਨੂੰ 100 ਬਿਸਤਰਾ ਅਪਗ੍ਰੇਡ ਕਰਨ ਲਈ 18.13 ਕਰੋੜ ਰੁਪਏ, ਜਿਲਾ ਪਲਪਲ ਦੇ ਜਨਤਕ ਸਿਹਤ ਕੇਂਦਰ ਹੋਡਲ ਨੂੰ 50 ਬਿਸਤਰਾ ਨਾਗਰਿਕ ਹਸਪਤਾਲ ਵਿਚ ਅਪਗ੍ਰੇਡ ਕਰਨ ਲਈ 2.19 ਕਰੋੜ ਰੁਪਏ ਦੀ ਰਕਮ ਜਾਰੀ ਕਰਨਾ ਸ਼ਾਮਿਲ ਹੈ|
ਬੁਲਾਰੇ ਨੇ ਦਸਿਆ ਕਿ ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੀ ਜਮੀਨ ‘ਤੇ ਸਿਰਸਾ ਵਿਚ, ਜਿਲਾ ਕੈਥਲ ਦੇ ਪਯੌਦਾ ਵਿਚ ਅਤੇ ਜਗਾਧਾਰੀ ਦੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਸੈਕਟਰ 22 ਲਈ ਚੁਣੀ 24 ਏਕੜ ਜਮੀਨ ‘ਤੇ ਨਵੇਂ ਮੈਡੀਕਲ ਕਾਲਜ ਖੋਲਣ ਦੀ ਪ੍ਰਵਾਨਗੀ ਦਿੱਤੀ ਹੈ| ਉਨਾਂ ਦਸਿਆ ਕਿ ਇਹ ਨਵੇਂ ਮੈਡੀਕਲ ਕਾਲਜ ਸਥਾਪਿਤ ਕਰਨ ਦੀ ਕੇਂਦਰ ਸਰਕਾਰ ਦੀ ਕੇਂਦਰੀ ਪ੍ਰਾਯੋਜਿਤ ਯੋਜਨਾ ਦੇ ਪੜਾਅ 3 ਦੇ ਤਹਿਤ ਸਾਰੀਆਂ ਸ਼ਰਤਾਂ ਪੂਰੀ ਕਰਦੇ ਹਨ|
ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਸ਼ਹੀਦ ਹਸਨ ਖਾਂ ਮੇਵਾਤੀ ਸਰਕਾਰੀ ਮੈਡੀਕਲ ਕਾਲਜ, ਨਲਹੜ, ਨੂੰਹ ਵਿਚ 100 ਬਿਸਤਰੇ ਦਾ ਮੈਡੀਕਲ ਤੇ ਬਾਲ ਸਿਹਤ ਹਸਪਤਾਲ ਖੋਲਣ ਦੀ ਪ੍ਰਵਾਨਗੀ ਵੀ ਦਿੱਤੀ ਹੈ|
ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਨੇ ਪੀਜੀਆਈਐਮਐਸ, ਰੋਹਤਕ ਵਿਚ ਕਾਈਡਿਓਲੋਜਿਸਟ ਡਿਗਰੀ ਦੇ ਸੁਪਰ-ਸਪੈਸ਼ਲਿਟੀ-ਡੀਐਮ ਕੋਰਸ ਚਲਾਉਣ ਦੀ ਵੀ ਪ੍ਰਵਾਨਗੀ ਦਿੱਤੀ ਹੈ| ਇਸ ਲਈ ਤਿੰਨ ਫੂਲ ਟਾਈਮ ਕਾਈਡਿਓਲੋਜਿਸਟ ਕੰਸਲਟੈਂਟ ਦੀ ਸੇਵਾਵਾਂ, ਪ੍ਰੋਫੈਸਰ, ਅਸੋਸਿਏਟ ਪ੍ਰੋਫੈਸਰ ਅਤੇ ਸਹਾਇਕ ਪ੍ਰੋਫੈਸਰ ਵੱਜੋਂ ਲੈਣ ਦੀ ਲੋੜ ਹੋਵੇਗੀ| ਮੌਜ਼ੂਦਾ ਵਿਚ ਹਰਿਆਣਾ ਵਿਚ ਡੀਐਮ- ਕਾਈਡਿਓਲੋਜਿਸਟ ਦੇ ਕੋਰਸ ਕਿਸੇ ਵੀ ਸੰਸਥਾਨ ਵਿਚ ਨਹੀਂ ਹੈ| ਇਸ ਲਈ ਵੱਧ ਤੋਂ ਵੱਧ ਡਾਕਟਰਾਂ ਨੂੰ ਸਿਖਲਾਈ ਦੇਣ ਦੀ ਲੋਂੜ ਹੈ| ਪੀਜੀਆਈਐਮਐਸ, ਰੋਹਤਕ, ਭਾਰਤੀ ਮੈਡੀਕਲ ਪਰਿਸ਼ਦ ਦੇ ਸਾਮਹਣੇ ਇਸ ਕੋਰਸ ਨੂੰ ਸ਼ੁਰੂ ਕਰਨ ਦੀ ਇਜਾਜਤ ਲਈ ਬਿਨੈ ਕਰੇਗਾ|
ਬੁਲਾਰੇ ਨੇ ਦਸਿਆ ਕਿ ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਸ੍ਰੀ ਮਾਤਾ ਮਨਸਾ ਦੇਵੀ ਪੂਜਾ ਸਥਲ ਬੋਰਡ, ਪੰਚਕੂਲਾ ਵਿਚ ਓਪੀਡੀ ਅਤੇ ਡਾਯਨੋਸਟਿਕ ਸੈਂਟਰ ਖੋਲਣ ਦੀ ਵੀ ਪ੍ਰਵਾਨਗੀ ਦਿੱਤੀ ਹੈ| ਜਿੱਥੇ ਰਿਆਇਤੀ ਦਰਾਂ ‘ਤੇ ਟੈਸਟਿੰਗ ਦੀ ਸਹੂਲਤ ਮਹੁੱਇਆ ਹੋਵੇਗੀ|