ਭਿੱਖੀਵਿੰਡ 12 ਅਗਸਤ (ਰਣਬੀਰ ਸਿੰਘ ): ਦੇਸ਼ ਵਿੱਚ 15 ਅਗਸਤ ਨੂੰ ਮਨਾਏ ਜਾ ਰਹੇ 75 ਵੇਂ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਪੰਜਾਬ ਪੁਲਿਸ ਨੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਸਬ-ਡਵੀਜ਼ਨ ਭਿੱਖੀਵਿੰਡ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਵਿੱਚ ਫਲੈਗ ਮਾਰਚ ਕਰਕੇ ਲੋਕਾ ਨੂੰ ਜਾਗਰੂਕ ਕੀਤਾ।ਇਸ ਫਲੈਗ ਮਾਰਚ ਦੀ ਅਗਵਾਈ ਪੁਲਿਸ ਥਾਣਾ ਭਿੱਖੀਵਿੰਡ ਦੇ ਐੱਸ.ਐੱਚ.ਓ ਬਲਵਿੰਦਰ ਸਿੰਘ ਵੱਲੋਂ ਕੀਤੀ ਗਈ। ਫਲੈਗ ਮਾਰਚ ਦੌਰਾਨ ਵੱਖ ਵੱਖ ਪੁਲਿਸ ਥਾਣਿਆਂ ਦੇ ਪੁਲਿਸ ਕਰਮਚਾਰੀ ਵੀ ਮੌਜੂਦ ਸਨ।ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਕਿਹਾ ਕੇ ਆਜ਼ਾਦੀ ਦਿਹਾੜੇ ਨੂੰ ਸੁੱਖਸ਼ਾਂਤੀ ਨਾਲ ਮਨਾਉਣ ਲਈ ਜ਼ਿਲ੍ਹਾ ਤਰਨਤਾਰਨ ਦੇ ਮੁਖੀ ਐੱਸ.ਐੱਸ.ਪੀ ਧਰੂਮਨ ਐੱਚ ਨਿੰਬਲੇ ਅਤੇ ਡੀ.ਐੱਸ.ਪੀ ਲਖਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਫਲੈਗ ਮਾਰਚ ਕੱਢਿਆ ਗਿਆ ਹੈ ਤਾਂ ਜੋ ਇਸ ਦਿਹਾੜੇ ਨੂੰ ਅਮਨ ਸ਼ਾਂਤੀ ਅਤੇ ਸਦਭਾਵਨਾ ਨਾਲ ਮਨਾਇਆ ਜਾ ਸਕੇ ।ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਦਿਹਾੜੇ ਮੌਕੇ ਪੰਜਾਬ ਪੁਲਿਸ ਨੂੰ ਪੂਰਨ ਰੂਪ ‘ਚ ਸਹਿਯੋਗ ਦਿੱਤਾ ਜਾਵੇ ਤਾਂ ਜੋ ਆਜ਼ਾਦੀ ਦਿਹਾੜਾ ਅਮਨ-ਅਮਾਨ ਨਾਲ ਮਨਾਇਆ ਜਾ ਸਕੇ । ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਵੀ ਸ਼ੱਕੀ ਵਸਤੂ ਬੈਗ,ਮੋਟਰਸਾਇਕਲ.ਅਟੈਚੀ ਆਦਿ ਮਿਲਦਾ ਹੈ ਤਾਂ ਤੁਰੰਤ ਇਲਾਕਾ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਸ ਮੌਕੇ ਐੱਸ.ਐੱਚ.ਓ ਭੁਪਿੰਦਰ ਕੌਰ ਖੇਮਕਰਨ,ਐੱਸ.ਐੱਚ.ਓ ਨਰਿੰਦਰ ਸਿੰਘ ਢੋਟੀ ਵਲਟੋਹਾ,ਐੱਸ.ਐੱਚ.ਓ ਤਰਸੇਮ ਸਿੰਘ ਖਾਲੜਾ,ਐੱਸ.ਆਈ ਪੰਨਾ ਲਾਲ,ਏ.ਐੱਸ.ਆਈ. ਸਰਬਜੀਤ ਸਿੰਘ ਚੌਕੀ ਇੰਚਾਰਜ ਸੁਰਸਿੰਘ,ਏ.ਐੱਸ.ਆਈ. ਚਰਨਜੀਤ ਸਿੰਘ,ਏ.ਐੱਸ.ਆਈ ਮੇਜਰ ਸਿੰਘ ਅਤੇ ਹੋਰ ਵੀ ਪੁਲਿਸ ਮੌਜੂਦ ਸਨ।