ਫਿਰੋਜ਼ਪੁਰ, 6 ਅਕਤੂਬਰ (ਸੰਦੀਪ ਟੰਡਨ): ਫਿਰੋਜ਼ਪੁਰ ਦੇ ਜ਼ੀਰਾ ਗੇਟ ਹੀਰੋ ਸਰਵਿਸ ਸੈਂਟਰ ਦੇ ਬਾਹਰ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 295-ਏ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬਸਤੀ ਬਲੋਚਾਂ ਵਾਲੀ ਨੇ ਦੱਸਿਆ ਕਿ ਉਸ ਦੀ ਜ਼ੀਰਾ ਗੇਟ ਸਿਟੀ ਫਿਰੋਜ਼ਪੁਰ ਦੇ ਨੇੜੇ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਹੈ।
ਗੁਰਦੇਵ ਸਿੰਘ ਨੇ ਦੱਸਿਆ ਕਿ ਮਿਤੀ 5 ਅਕਤੂਬਰ 2021 ਨੂੰ ਆਪਣੀ ਦੁਕਾਨ ਤੇ ਕੰਮ ਕਾਰ ਵਿਚ ਮਸ਼ਰੂਫ ਸੀ ਤਾਂ ਹੀਰੋ ਸਰਵਿਸ ਸੈਂਟਰ ਦੇ ਮੈਨੇਜਰ ਨਿਸ਼ਾਨ ਸਿੰਘ ਨੇ ਆ ਕੇ ਦੱਸਿਆ ਕਿ ਜਦੋਂ ਉਸ ਨੇ ਸਰਸਿਵਸ ਸੈਂਟਰ ਖੋਲ੍ਹਿਆ ਤਾਂ ਉਸ ਦੇ ਸਰਵਿਸ ਸੈਂਟਰ ਦੇ ਬਾਹਰ ਗੁਟਕਾ ਸਾਹਿਬ ਦੇ ਅੰਗ ਗਲੀ ਵਿਚ ਪਏ ਮਿਲੇ ਜੋ ਉਸ ਨੇ ਸਤਿਕਾਰ ਸਹਿਤ ਆਪਣੇ ਪਾਸ ਰੱਖ ਲਏ ਸਨ ਜਿਸ ਤੇ ਉਸ ਨੇ ਮੌਕੇ ‘ਤੇ ਜਾ ਕੇ ਨਿਗ੍ਹਾ ਮਾਰੀ ਤਾਂ ਉਸ ਨੂੰ ਵੀ ਦੋ ਅੰਗ ਗੁਟਕਾ ਸਾਹਿਬ ਦੇ ਮਿਲੇ, ਇਸ ਉਪਰੰਤ ਆਸ ਪਾਸ ਨਿਗ੍ਹਾ ਮਾਰਨ ਤੇ ਹੀਰੋ ਸਰਵਿਸ ਦੇ ਸਾਹਮਣੇ ਪਏ ਖਾਲੀ ਪਲਾਟ ਦੇ ਲੋਹੇ ਵਾਲੇ ਗੇਟ ਦੇ ਅੰਗਰਲੇ ਪਾਸੇ ਇਕ ਪਲਾਸਟਿਕ ਦਾ ਲਿਫਾਫਾ ਮਿਲਿਆ ਜਿਸ ਨੂੰ ਚੈੱਕ ਕਰਨ ਤੇ ਵਿਚੋਂ 8 ਹੋਰ ਅੰਗ ਗੁਟਕਾ ਸਾਹਿਬ ਦੇ ਮਿਲੇ ਤੇ ਇਸ ਲਿਫਾਫੇ ਵਿਚ ਹੋਰ ਸਮੱਗਰੀ, ਇਕ ਚੱਟਾ ਕੱਪੜਾ, ਮਾਚਿਸ, ਇਕ ਜੈ ਸ਼੍ਰੀ ਰਾਮ ਵਾਲਾ ਸਿਰੋਪਾ, ਮਾਤਾ ਦੀਆਂ ਫੋਟੋਆਂ ਵਾਲਾ ਕਲੰਡਰ, ਇਕ ਹਰੀ ਦਰਸ਼ਨ ਜੋਤ ਬੱਤੀ ਵਾਲਾ ਲਿਫਾਫਾ, ਇਕ ਵੰਦਨਾ ਚੰਦਲ ਪੂਜਾ ਫੂਲ ਬੱਤੀ ਵਾਲਾ ਖਾਲੀ ਲਿਫਾਫਾ, ਪੰਜ ਖਾਲੀ ਧੂਫ ਬੱਤੀਆਂ ਵਾਲੀਆਂ ਡੱਬੀਆਂ, ਅੱਧ ਜਲੀਆਂ ਆਦਿ ਮਿਲੀਆਂ, ਜਿਸ ਉਪਰੰਤ ਹੋਰ ਵੀ ਰਹਿਤ ਮਰਿਆਦਾ ਵਾਲੇ ਸਿੱਖਾਂ, ਸਿੰਘਾਂ ਨੂੰ ਇਲਤਾਹ ਦਿੱਤੀ ਜੋ ਮੌਕਾ ‘ਤੇ ਇਕੱਠੇ ਹੋ ਕੇ ਪੁਲਿਸ ਨੂੰ ਮੌਕਾ ‘ਤੇ ਆਉਣ ਲਈ ਇਤਲਾਹ ਦਿੱਤੀ। ਕਿਸੇ ਅਣਪਛਾਤੇ ਵਿਅਕਤੀ ਵੱਲੋਂ ਨਿਤਨੇਮ ਗੁਟਕਾ ਸਾਹਿਬ ਦੇ 12 ਅੰਗ ਅਤੇ ਮੋਮੀ ਲਿਫਾਫੇ ਵਿਚ ਮਿਲੀ ਹੋਰ ਸਮੱਗਰੀ ਸ਼ਰੇਆਮ ਗਲੀ ਵਿਚ ਸੁੱਟ ਕੇ ਉਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਅਰ ਰਜਨੀ ਬਾਲਾ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ADVERTISEMENT