ADVERTISEMENT
ਆਕਲੈਂਡ ,17 ਅਗਸਤ (ਪ੍ਰੈਸ ਕੀ ਤਾਕਤ ਬਿਊਰੋ ): ਆਕਲੈਂਡ ‘ਚ ਅੱਜ ਸ਼ੱਕੀ ਡੈਲਟਾ ਵੈਰੀਐਂਟਕਮਿਊਨਿਟੀ ਵਿੱਚ ਕੋਰੋਨਾ ਦਾ ਕੇਸ ਪਾਏ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਤੇ ਸਿਹਤ ਮਹਿਕਮੇ ਵਲੋਂ ਛਾਣਬੀਣ ਕੀਤੀ ਜਾ ਰਹੀ ਹੈ।ਸਿਹਤ ਮਹਿਕਮੇ ਦੇ ਅਧਿਕਾਰੀ ਕਾਂਟੇਕਟ ਟਰੈਸਿੰਗ ਲਈ ਬਿਮਾਰ ਵਿਅਕਤੀ ਨਾਲ ਗੱਲਬਾਤ ਕਰ ਰਹੇ ਹਨ ਤਾ ਜੋ ਪਤਾ ਲੱਗ ਸਕੇ ਕਿ ਉਹ ਪਿਛਲੇ ਸਮੇ ਵਿੱਚ ਕਿਹੜੇ ਕਿਹੜੇ ਵਿਅਕਤੀਆਂ ਦੇ ਸੰਪਰਕ ਵਿੱਚ ਆਇਆ ਹੈ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਵੱਲੋ ਕੈਬਨਿਟ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਗਿਆ ਕਿ ਆਕਲੈਂਡ ਅਤੇ ਕੋਰੋਮੰਡਲ ਸ਼ਹਿਰ ਇੱਕ ਹਫ਼ਤੇ ਲਈ ਅਤੇ ਬਾਕੀ ਦੇਸ਼ ਤਿੰਨ ਦਿਨ ਦੇ ਲੈਵਲ (ਮੁਕੰਮਲ ਤਾਲਾਬੰਦੀ) ‘ਚ ਰਹਿਣਗੇ।ਇਸ ਕੇਸ ਦਾ ਸਬੰਧ ਕਿਸੇ ਵੀ ਬਾਰਡਰ ਜਾਂ ਫਿਰ ਕੁਆਰੰਟੀਨ ਸੁਵਿਧਾ ਨਾਲ ਹੈ, ਇਸ ਬਾਰੇ ਅਜੇ ਦੱਸਿਆ ਨਹੀ ਗਿਆ।












