ਚੰਡੀਗੜ 12 ਸਤੰਬਰ (ਵਰਸ਼ਾ ਵਰਮਾ/ਪੀਤੰਬਰ ਸ਼ਰਮਾ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਖਾਨ ਤੇ ਭੂ-ਵਿਗਿਆਨ ਵਿਭਾਗ ਵਿਚ ਮਾਇਨਿੰਗ ਗਾਰਡ ਦੀ 111 ਆਸਾਮੀਆਂ ਸਿਰਜਿਤ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਾਇਨਿੰਗ ਗਾਰਡ ਦੀ ਇੰਨਾਂ 111 ਆਸਾਮੀਆਂ ਨੂੰ ਆਊਟਸੋਰਸਿੰਗ ਨੀਤੀ ਦੇ ਤਹਿਤ ਸਾਬਕਾ ਸੈਨਿਕਾਂ ਵਿਚੋਂ ਭਰਿਆ ਜਾਵੇਗਾ| ਉਨਾਂ ਦਸਿਆ ਕਿ ਇੰਨਾਂ ਸਿਰਜਿਤ ਆਸਾਮੀਆਂ ਨਾਲ ਪੈਦਾ ਖਰਚ ਨੂੰ ਵਿਭਾਗ ਵੱਲੋਂ ਆਪਣੇ ਮੰਜ਼ੂਰ ਬਜਟ ਵਿਚ ਸਹਿਣ ਕੀਤਾ ਜਾਵੇਗਾ|
ADVERTISEMENT