ਚੰਡੀਗੜ੍ਹ, 9 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਭ੍ਰਿਸ਼ਟਾਚਾਰ ਦੇ ਪ੍ਰਤੀ ਜੀਰੋ ਟੋਲਰੇਂਸ ਨੀਤੀ ‘ਤੇ ਕੰਮ ਕਰਦੇ ਹੋਏ ਹਰਿਆਣਾ ਵਿਜੀਲਂੈਸ ਬਿਊਰੋ ਵੱਲੋਂ ਆਪਣੇ ਵਿਸ਼ੇਸ਼ ਮੁਹਿੰਮ ਦੇ ਤਹਿਤ ਦਸੰਬਰ, 2020 ਦੌਰਾਨ 13 ਜਾਂਚਾ ਦਰਜ ਕੀਤੀਆਂ ਗਈਆਂ ਅਤੇ 9 ਜਾਂਓਾਂ ਵਿਚ ਦੋਸ਼ ਸਿੱਧ ਹੋਏ।
ਬਿਊਰੋ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਦੋ ਜਾਂਚਾਂ ਵਿਚ ਚਾਰ ਗਜਟਿਡ ਅਧਿਕਾਰੀਆਂ ਤੇ ਦੋ ਨੌਨ-ਗਜਟਿਡ ਅਧਿਕਾਰੀਆਂ ਦੇ ਵਿਰੁੱਧ ਵਿਭਾਗ ਦੀ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ ਅਤੇ ਤਿੰਨ ਸਬੰਧਿਤ ਠੇਕੇਦਾਰਾਂ ਤੋਂ 1,14,300 ਰੁਪਏ ਵਸੂਲ ਕਰਨ ਦਾ ਸੁਝਾਅ ਦਿੱਤਾ ਹੈ। ਇਸ ਤਰ੍ਹਂਾ, ਤੀਜੀ ਜਾਂਚ ਵਿਚ ਇਕ ਗਜਟਿਡ ਅਧਿਕਾਰੀ ਦੇ ਵਿਰੁੱਧ ਅਪਰਾਧਿਕ ਮੁਕਦਮਾ ਦਰਜ ਕਰਨ ਤੇ ਵਿਭਾਗ ਦੀ ਕਾਰਵਾਈ ਕਰਨ ਦਾ ਸੁਝਾਅ ਦਿੱਤਾ ਗਿਆ ਹੈ ਜਦੋਂ ਕਿ ਚੌਥੀ ਜਾਂਚ ਵਿਚ ਤਿੰਨ ਪ੍ਰਾਈਵੇਟ ਵਿਅਕਤੀਆਂ ਤੋਂ 54,179 ਰੁਪਏ ਦੀ ਵਸੂਲੀ ਕੀਤੀ ਗਈ। ਪੰਜਵੀਂ ਜਾਂਚ ਵਿਚ ਸਰਕਾਰ ਵੱਲੋਂ ਆਪਣੇ ਪੱਧਰ ‘ਤੇ ਕਾਰਵਾਈ ਕਰਨ ਦਾ ਸੁਝਾਅ ਦਿੱਤਾ ਗਿਆ। ਇਸ ਤੋਂ ਇਲਾਵਾ, ਛੇਵੀਂ ਜਾਂਚ ਵਿਚ ਛੇ ਗਜਟਿਡ ਅਧਿਕਾਰੀਆਂ ਤੇ ਤਿੰਨ ਨੋਨ ਗਜਟਿਡ ਅਧਿਕਾਰੀਆਂ ਦੇ ਵਿਰੁੱਧ ਵਿਭਾਗ ਦੀ ਕਾਰਵਾਈ ਕਰਨ ਅਤੇ ਇਕ ਨੋਨ ਗਜਟਿਡ ਅਧਿਕਾਰੀ ਤੇ ਦੋ ਪ੍ਰਾਈਵੇਟ ਵਿਅਕਤੀਆਂ ਦੇ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਦੇ ਨਾਲ-ਨਾਲ ਇਕ ਨੋਨ ਗਜਟਿਡ ਅਧਿਕਾਰੀ ਤੇ ਇਕ ਪ੍ਰਾਈਵੇਅ ਵਿਅਕਤੀ ਤੋਂ 42,56,841 ਰੁਪਏ ਵਸੂਲਣ ਦਾ ਸੁਝਾਅ ਵੀ ਸਰਕਾਰ ਨੂੰ ਦਿੱਤਾ ਗਿਆ ਹੈ। ਸੱਤਵੀਂ ਜਾਂਚ ਵਿਚ ਦੋ ਨੌਨ ਗਜਟਿਡ ਅਧਿਕਾਰੀਆਂ ਦੇ ਵਿਰੁੱਧ ਵਿਭਾਗ ਦੀ ਕਾਰਵਾਈ ਕਰਨ ਤੇ ਇਕ ਸਰਪੰਚ ਦੇ ਵਿਰੁੱਧ ਹਰਿਆਣਾ ਪੰਚਾਇਤੀ ਰਾਜ ਐਕਟ, 1994 ਦੇ ਤਹਿਤ ਕਾਰਵਾਈ ਕਰਨ ਤੇ 36,035 ਰੁਪਏ ਵਿਆਜ ਸਮੇਤ ਵਸੂਲਣ ਦਾ ਸੁਝਾਅ ਵੀ ਦਿੱਤਾ।
ਇਸ ਤੋਂ ਇਲਾਵਾ, ਬਾਕੀ ਦੋ ਜਾਂਚਾਂ ਵਿਚ ਪੰਜ ਨੌਨ ਗਜਟਿਡ ਅਧਿਕਾਰੀਆਂ ਦੇ ਵਿਰੁੱਧ ਵਿਭਾਗ ਆਪਣੇ ਪੱਧਰ ‘ਤੇ ਕਾਰਵਾਈ ਕਰਨ ਸਮੇਤ ਦੋ ਸਾਬਕਾ ਸਰਪੰਚਾਂ ਤੋਂ 1,87, 515 ਰੁਪਏ ਵਸੂਲਣ ਦਾ ਸੁਝਾਅ ਵੀ ਦਿੱਤਾ ਹੈ।
ਬੁਲਾਰੇ ਨੇ ਦਸਿਆ ਕਿ ਇਸ ਸਮੇਂ ਦੌਰਾਨ ਬਿਊਰੋ ਵੱਲੋਂ ਛੇ ਵਿਸ਼ੇਸ਼ ਚੈਕਿੰਗ ਤੇ ਤਕਨੀਕੀ ਰਿਪੋਰਟ ਸਰਕਾਰ ਨੂੰ ਭੇਜੀ ਗਈ ਜਿਨ੍ਹਾਂ ਵਿੱਚੋਂ ਦੋ ਕਾਰਜ ਸੰਤੋਸ਼ਜਨਕ ਪਾਏ ਗਏ ਅਤੇ ਤਿੰਨ ਕੰਮਾਂ ਦੀ ਰਿਪੋਰਟ ਵਿਚ ਛੇ ਗਜਟਿਡ ਅਧਿਕਾਰੀਆਂ ਤੇ ਚਾਰ ਨੌਨ ਗਜਟਿਡ ਅਧਿਕਾਰੀਆਂ ਦੇ ਵਿਰੁੱਧ ਅਪਰਾਧਿਕ ਮੁਕਦਮਾ ਦਰਜ ਕਰ ਵਿਭਾਗ ਦੀ ਕਾਰਵਾਈ ਕਰਨ ਅਤੇ ਸਬੰਧਿਤ ਠੇਕੇਦਾਰਾਂ ਤੋਂ ਘਟਿਆ ਸਮਾਨ ਇਸਤੇਮਾਲ ਕਰਨ ਦੇ ਕਾਰਣ 6,90,300 ਰੁਪਏ ਦੀ ਕਰਮ ਵਸੂਲਣ ਦੀ ਸਿਫਾਰਿਸ਼ ਕੀਤੀ ਹੈ ਅਤੇ ਕਾਰਜ ਦੀ ਰਿਪੋਰਟ ਵਿਚ ਇਕ ਗਜਟਿਡ ਅਧਿਕਾਰੀ ਦੇ ਵਿਰੁੱਧ ਅਪਰਾਧਿਕ ਮੁਕਦਮਾ ਦਰਜ ਕਰਨ ਦੇ ਨਾਲ-ਨਾਲ 2,69,626 ਰੁਪਏ ਵਸੂਲਣ ਦਾ ਸੁਝਾਅ ਦਿੱਤਾ ਗਿਆ ਹੈ।
ਬੁਲਾਰੇ ਨੇ ਦਸਿਆ ਕਿ ਇਸੀ ਸਮੇਂ ਦੌਰਾਨ ਜਿਨ੍ਹਾਂ ਪੰਜ ਕਰਮਚਾਰੀਆਂ ਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ 1500 ਰੁਪਏ ਤੋਂ 5,00,000 ਰੁਪਏ ਤਕ ਦੀ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਗਿਰਫਤਾਰ ਕਰ ਉਨ੍ਹਾਂ ਦੇ ਵਿਰੁੱਧ ਭ੍ਰਿਸ਼ਟਾਚਾਰ ਹੱਲ ਐਕਟ ਦੇ ਤਹਿਤ ਮਾਮਲੇ ਦਰਜ ਕੀਤੇ ਹਨ, ਉਨ੍ਹਾਂ ਵਿਚ ਜਿਲ੍ਹਾ ਕੈਥਲ ਦੇ ਪਿਯੌਦਾ ਦੇ ਹਲਕਾ ਪਟਵਾਰੀ ਮਨਜੀਤ ਸਿੰਘ ਨੂੰ 1,50 ਰੁਪਏ, ਗੁਰੂਗ੍ਰਾਮ ਪੁਲਿਸ ਥਾਨਾ ਸਦਰ ਤਾਵੜੂ ਜਿਲ੍ਹਾ ਨੂੰਹ ਵਿਚ ਤੈਨਾਤ ਸਹਾਇਕ ਸਬ-ਇੰਸਪੈਕਟਰ ਮਹੇਂਦਰ ਸਿੰਘ ਨੂੰ 20,000 ਰੁਪਏ, ਨਗਰ ਨਿਗਮ ਯਮੁਨਾਨਗਰ ਦੇ ਮੁੱਖ ਸਫਾਈ ਨਿਰੀਖਕ ਤੇ ਇਕ ਪ੍ਰਾਈਵੇਟ ਵਿਅਕਤੀ ਨੂੰ 2,00,000 ਰੁਪਏ, ਗੁਰੂਗ੍ਰਾਮ ਥਾਨਾ ਖੇੜਕੀ ਦੌਲਾ ਵਿਚ ਤੈਨਾਤ ਮੁੱਖ ਸਿਪਾਹੀ ਅਮਿਤ ਕੁਮਾਰ ਨੂੰ 5,00,000 ਰੁਪਏ ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ, ਪਾਲੀ ਗੌਥਰਾ, ਰਿਵਾੜੀ ਦਫਤਰ ਦੇ ਜੂਨੀਅਰ ਇੰਜੀਨੀਅਰ ਕੰਵਰ ਸਿੰਘ, ਲਾਇਮੈਨ ਸਤਪਾਲ ਤੇ ਸਹਾਇਕ ਲਾਇਨਮੇਨ ਰੋਹਿਤ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜਿਆ ਜਾਣਾ ਸ਼ਾਮਿਲ ਹੈ।