Web Desk- Harsimranjit Kaur
ਚੰਡੀਗੜ੍ਹ, 18 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)- ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕੀਤਾ ਹੈ। ਇਹ ਖ਼ਬਰ ਸ਼ਾਇਦ ਪੰਜਾਬੀ ਫ਼ਿਲਮ ਉਦਯੋਗ ਦੇ ‘ਚੈਂਪੀਅਨ’ ਪਰਮੀਸ਼ ਵਰਮਾ ਦੀਆਂ ਮਹਿਲਾ ਫ਼ੈਨਜ਼ ਨੂੰ ਚੰਗੀ ਨਾ ਲੱਗੇ ਕਿਉਂਕਿ ‘ਟੌਰ ਨਾਲ ਛੜਾ’ ਗੀਤ ਗਾਉਣ ਵਾਲੇ ਗਾਇਕ ਨੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦੇ ਹੋਏ ਆਪਣੀ ਪਿਆਰ ਗੀਤ ਗਰੇਵਾਲ ਨਾਲ ਮੰਗਣੀ ਕਰ ਲਈ ਹੈ। ਮੰਗਣੀ ਦੌਰਾਨ ਗੀਤ ਨੂੰ ਪਰਮੀਸ਼ ਨੇ ਬੈਂਟਲੇ ਕਾਰ ਤੋਹਫ਼ੇ ਵਿੱਚ ਦੇ ਕੇ ਹੈਰਾਨ ਕਰ ਦਿੱਤਾ।
ਆਪਣੇ ਪ੍ਰਸ਼ੰਸਕਾਂ ਨਾਲ ਖੁਸ਼ੀ ਸਾਂਝੀ ਕਰਦਿਆਂ ਪਰਮੀਸ਼ ਨੇ ਮੰਗਣੀ ਦੀਆਂ ਫੋਟੋਆਂ ਆਪਣੀ ਸੋਸ਼ਲ ਮੀਡੀਆ ਹੈਂਡਲ ‘ਤੇ ਲਿਖਿਆ, “Beginning of Forever- P&G”। ਉਸਦੀ ਪ੍ਰੋਫਾਈਲ ਵਿੱਚ ਲਿਖਿਆ ਹੈ, ‘ਹੁਣ ਹੋਰ ਛੜਾ ਨਹੀਂ’। ਆਪਣੀ ਮੰਗਣੀ ਦੀਆਂ ਇਹ ਸੁੰਦਰ ਤਸਵੀਰਾਂ ਸ਼ੇਅਰ ਕਰਦਿਆਂ ਜੋੜੇ ਨੇ ਇੱਕ ਨੋਟ ਵੀ ਲਿਖਿਆ ਹੈ। ਇਸ ਵਿੱਚ ਲਿਖਿਆ ਗਿਆ ਹੈ, ”ਤੁਹਾਡੇ ਆਸ਼ੀਰਵਾਦ ਅਤੇ ਸ਼ੁਭ ਇੱਛਾਵਾਂ ਲਈ ਬਹੁਤ ਬਹੁਤ ਧੰਨਵਾਦ। ਪਿਆਰ ਅਤੇ ਸਤਿਕਾਰ-ਪਰਮੀਸ਼ ਅਤੇ ਗੀਤ।”
ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਨੇ ਹੁਣ ਸੋਸ਼ਲ ਮੀਡੀਆ ਉੱਤੇ ਆਪਣੀ ਮੰਗਣੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਉਨ੍ਹਾਂ ਨਾਲ ਕੈਪਸ਼ਨ ਲਿਖੀ ਹੈ ‘The Beginning of Forever’ ਭਾਵ ‘ਸਦੀਵੀ ਸਾਥ ਦੀ ਸ਼ੁਰੂਆਤ’। ਇਨ੍ਹਾਂ ਤਸਵੀਰਾਂ ਤੋਂ ਹੀ ਫ਼ੈਨਜ਼ ਨੂੰ ਪਰਮੀਸ਼ ਵਰਮਾ ਦੀ ਮੰਗਣੀ ਦਾ ਪਤਾ ਲੱਗਾ ਹੈ।