ਪਟਿਆਲਾ, 28 ਅਗਸਤ (ਕੰਵਲਜੀਤ ਕੰਬੋਜ)- ਅੱਜ ਪਟਿਆਲਾ ਜ਼ਿਲ੍ਹਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪਟਿਆਲਾ ਸਾਂਸਦ ਮਹਾਰਾਣੀ ਪਰਨੀਤ ਕੌਰ ਦੀ ਤਰਫੋਂ ਪਹੁੰਚ ਕੇ ਦੌਰਾ ਕੀਤਾ ਸੀ ਲੇਕਿਨ ਜਦ ਭੁੱਨਰਹੇੜੀ ਵਿਖੇ ਡਾਕਟਰ ਗੁਰਮੀਤ ਸਿੰਘ ਬਿੱਟੂ ਵੱਲੋਂ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲਿਆ ਜਾ ਰਿਹਾ ਸੀ ਤਾ ਮੌਕੇ ਤੇ ਪਹੁੰਚ ਕੇ ਜਲ-ਸਪਲਾਈ ਵਾਕ ਦੇ ਕੱਚੇ ਕਰਮਚਾਰੀਆਂ ਦੀ ਤਰਫ ਤੋਂ ਮਹਾਰਾਣੀ ਪ੍ਰਨੀਤ ਕੌਰ ਦੇ ਕਾਫਲੇ ਦਾ ਕੀਤਾ ਗਿਆ ਜਬਰਦਸਤ ਵਿਰੋਧ ਇਸ ਮੌਕੇ ਤੇ ਮੁਲਾਜ਼ਮਾਂ ਨੇ ਮਨਪ੍ਰੀਤ ਕੌਰ ਦੇ ਕਾਫ਼ਲੇ ਨੂੰ ਘੇਰ ਕੇ ਜੰਮਕੇ ਕੀਤੀ ਮੁਰਦਾਬਾਦ ਨਾਰੇਬਾਜੀ ਜਾਗੀ ਪੰਜਾਬ ਸਰਕਾਰ ਦੇ ਵੱਲੋਂ ਆਖਿਆ ਗਿਆ ਸੀ ਕਿ 66,000 ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਲੇਕਿਨ ਨਹੀਂ ਕੀਤਾ ਗਿਆ ਇਸ ਕਰਕੇ ਸਾਨੂੰ ਪਤਾ ਲੱਗਾ ਸੀ ਕਿ ਇਥੇ ਪਟਿਆਲਾ ਸਾਂਸਦ ਮਾਹਰਾਣੀ ਪਰਨੀਤ ਕੌਰ ਅਤੇ ਵਿਧਾਇਕ ਲਾਲ ਸਿੰਘ ਅਤੇ ਹੋਰ ਵੀ ਕਾਂਗਰਸੀ ਲੀਡਰ ਪਹੁੰਚ ਰਹੇ ਹਨ ਇਸ ਦਾ ਗਿਰੋਹ ਦਾ ਸਾਡੇ ਵੱਲੋਂ ਮੌਕੇ ਤੇ ਪਹੁੰਚ ਕੇ ਕੀਤਾ ਗਿਆ ਹੈ ਅਤੇ ਭਾਰੀ ਪੁਲਸ ਫੋਰਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਫਿਰ ਵੀ ਵਿਰੋਧ ਕੀਤਾ ਜਦ ਤੱਕ ਸਾਨੂੰ ਵਿਭਾਗ ਦੇ ਵਿਚ ਪੱਕਾ ਨਹੀਂ ਕੀਤਾ ਜਾਂਦਾ ਉਦੋਂ ਤਕ ਇਨ੍ਹਾਂ ਦਾ ਵਿਰੋਧ ਜਾਰੀ ਰਹੇਗਾ |
-ਇਸ ਮੌਕੇ ਤੇ ਗਲਬਾਤ ਕਰਦੇ ਹੋਏ ਜਲ ਸਪਲਾਈ ਵਿਭਾਗ ਦੇ ਕਰਮਚਾਰੀ ਗੁਰਚਰਨ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ 66 ਹਜ਼ਾਰ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ ਭਲਾ ਜੇ ਚਾਰ ਸਾਲ ਬੀਤ ਚੁੱਕੇ ਹਨ ਪੰਜਾਬ ਸਰਕਾਰ ਦੇ ਕਿਸੇ ਵੀ ਕਰਮਚਾਰੀ ਨੂੰ ਪੱਕਾ ਨਹੀਂ ਕੀਤਾ ਗਿਆ ਜਿਸ ਕਰਕੇ ਸਾਨੂੰ ਪਤਾ ਲੱਗਾ ਸੀ ਕਿ ਅੱਜ ਭੁੱਨਰਹੇੜੀ ਵਿਖੇ ਰਾਜਾਂ ਦਾ ਸੰਸਦ ਮਾਹਰਾਣੀ ਪਰਨੀਤ ਕੌਰ ਅਤੇ ਉਨ੍ਹਾਂ ਦੇ ਨਾਲ ਕਾਂਗਰਸੀ ਲੀਡਰ ਲਾਲ ਸਿੰਘ ਅਤੇ ਹੋਰ ਵੀ ਵੱਖ-ਵੱਖ ਵਿਧਾਇਕ ਪਹੁੰਚ ਰਹੇ ਹਨ ਜਿਨ੍ਹਾਂ ਦੇ ਸਾਹਮਣੇ ਅਸੀਂ ਆਪਣਾ ਜੋ ਮੁਲਾਜ਼ਮਾਂ ਰੋਸ ਨਾਅਰੇਬਾਜ਼ੀ ਕਰਕੇ ਜ਼ਾਹਿਰ ਕੀਤਾ ਹੈ ਜੇਕਰ ਸਾਡੀਆਂ ਮੰਗਾ ਦਾ ਹੱਲ ਨਾ ਕੀਤਾ ਗਿਆ ਤਾਂ ਅੱਗੇ ਆਉਣ ਵਾਲੇ ਸਮੇਂ ਦੇ ਸਮੇਂ ਇਨ੍ਹਾਂ ਦਾ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ |
ADVERTISEMENT