ਪਟਿਆਲਾ (ਪੀਤੰਬਰ ਸ਼ਰਮਾ) ਪ੍ਰੋਫੈਸ਼ਨਲਜ ਫੋਟੋਗ੍ਰਾਫਰ ਐਸੋਸੀਏਸ਼ਨ ਤੇ ਫ਼ੋਟੋਗ੍ਰਾਫ਼ਰਜ ਵੈੱਲਫੇਅਰ ਕਲੱਬ (ਰਜਿ.) ਪਟਿਆਲਾ ਵੱਲੋਂ ਕਰੋਨਾ ਵਾਇਰਸ ਦੇ ਕਾਰਨ ਚੱਲ ਰਹੇ ਲਾਕਡਾਊਨ 03 ਵਿਚਕਾਰ ਪਟਿਆਲਾ ਫੋਟੋਗ੍ਰਾਫਜ ਵੱਲੋਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਆ ਰਹੀਆਂ ਹਨ ਪ੍ਰਸ਼ਾਸਨ ਵੱਲੋਂ ਜਿੱਥੇ ਕੁੱਝ ਦੁਕਾਨਾਂ ਨੂੰ ਸਵੇਰੇ 7:00 ਤੋਂ ਸ਼ਾਮ 6:00 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ ਇਸੀ ਕੜੀ ਦੇ ਵਿੱਚ ਪਟਿਆਲਾ ਫੋਟੋਗ੍ਰਾਫਜ ਵੱਲੋਂ ਮਾਨਯੋਗ ਡੀ.ਸੀ. ਕੁਮਾਰ ਅਮਿੱਤ ਜੀ ਨੂੰ ਮਿਲ ਕੇ ਫੋਟੋਗ੍ਰਾਫਰਾਂ ਦੀ ਸਮੱਸਿਆ ਬਾਰੇ ਦੱਸਿਆ ਗਿਆ ਫ਼ੋਟੋਗ੍ਰਾਫ਼ਰ ਵੈੱਲਫੇਅਰ ਕਲੱਬ (ਰਜਿ.) ਦੇ ਪ੍ਰਧਾਨ ਰਾਜ ਕੁਮਾਰ ਰਾਜੂ ਜੀ ਵੱਲੋਂ ਮਾਨਯੋਗ ਡੀ.ਸੀ ਸਾਹਿਬ ਤੋਂ ਮੰਗ ਕੀਤੀ ਗਈ ਕਿ ਸਾਨੂੰ ਦਿਨ ਵਿੱਚ ਕੁਝ ਸਮਾਂ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਅਸੀਂ ਆਪਣੇ ਰੁਕੇ ਹੋਏ ਕੰਮ ਪੂਰੇ ਕਰਕੇ ਕਸਟਮਰਾਂ ਤੱਕ ਡਿਲੀਵਰ ਕਰ ਸਕੀਏ ਪ੍ਰਧਾਨ ਵੱਲੋਂ ਮਾਨਯੋਗ ਡੀ.ਸੀ. ਸਾਹਿਬ ਨੂੰ ਵਿਸ਼ਵਾਸ ਦਿਲਾਇਆ ਗਿਆ ਕਿ ਅਸੀਂ ਆਪਣੀ ਦੁਕਾਨਾਂ ਖੋਲ੍ਹ ਕੇ ਕਿਸੇ ਪ੍ਰਕਾਰ ਦੀ ਪਬਲਿਕ ਡੀਲਿੰਗ ਨਹੀਂ ਕਰਾਂਗੇ ਅਤੇ ਆਪਣੇ ਰੁਕੇ ਹੋਏ ਕੰਮ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਡੀ. ਸੀ. ਸਾਹਿਬ ਵੱਲੋਂ ਫੋਟੋਗ੍ਰਾਫਰਾਂ ਦੀ ਸਮੱਸਿਆਵਾਂ ਸੁਣੀਆਂ