ਚੰਡੀਗੜ/ਮੁਹਾਲੀ, 13 ਅਗਸਤ (ਸ਼ਿਵ ਨਾਰਾਇਣ ਜਾਂਗੜਾ) : ਕੋਵਿਡ-19 ਦੇ ਔਖੇ ਸਮਿਆਂ ਵਿੱਚ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਅਤੇ ਬਿਹਤਰੀਨ ਤਾਲਮੇਲ ਯਕੀਨੀ ਬਣਾਉਣ ਲਈ ਪੰਜਾਬ ਮੰਡੀ ਬੋਰਡ ਨੇ ਅੱਜ ਅਦਾਰੇ ਵੱਲੋਂ ਆਪਣੇ ਪੱਧਰ ’ਤੇ ਹੀ ਤਿਆਰ ਕੀਤੀ ਵੀਡੀਓ ਕਾਨਫਰੰਸਿੰਗ ਮੋਬਾਈਲ ਐਪ ‘ਕਵਿਕ’ ਦੀ ਸ਼ੁਰੂਆਤ ਕੀਤੀ। ‘ਕਵਿਕ ਵੀਡੀਓ ਕਾਿਗ ਐਪ’ ਦੇ ਨਾਂ ਹੇਠ ਤਿਆਰ ਕੀਤੀ ਇਸ ਨਿਵੇਕਲੀ ਐਪ ਰਾਹੀਂ ਮਹਿਜ਼ ਇੱਕ ਕਲਿੱਕ ਨਾਲ ਆਡੀਓ ਜਾਂ ਵੀਡੀਓ ਕਾਲ ਕੀਤੀ ਜਾ ਸਕਦੀ ਹੈ।
ਅੱਜ ਮੋਹਾਲੀ ਵਿਖੇ ਪੰਜਾਬ ਮੰਡੀ ਬੋਰਡ ਕੰਪਲੈਕਸ ਵਿਚ ਇਸ ਵਿਲੱਖਣ ਮੋਬਾਈਲ ਐਪ ਨੂੰ ਜਾਰੀ ਕਰਦਿਆਂ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਸਰਕਾਰੀ ਪੱਧਰ ’ਤੇ ਅਜਿਹੀ ਆਲਾ ਦਰਜੇ ਦੀ ਐਪ ਵਿਕਸਤ ਕੀਤੀ ਹੈ। ਇਸ ਉਪਰਾਲੇ ਨਾਲ ਸਰਕਾਰੀ ਕੰਮਕਾਜ ਵਿਚ ਸੰਚਾਰ ਦੀ ਵਧੇਰੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਹੋਰ ਵਧੇਰੇ ਪਾਰਦਰਸ਼ਿਤਾ ਅਤੇ ਕੰਮਕਾਜ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ ਜਾ ਸਕੇਗਾ।
ਕੋਵਿਡ-19 ਦੇ ਫੈਲਾਅ ਨਾਲ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਇਹ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਸਰਕਾਰਾਂ ਨੂੰ ਆਪਣੇ ਕੰਮਕਾਜ, ਕਾਰੋਬਾਰੀ ਗਤੀਵਿਧੀਆਂ, ਨੀਤੀਆਂ ’ਤੇ ਅਮਲ ਅਤੇ ਆਪਣੇ ਨਾਗਰਿਕਾਂ ਲਈ ਰਾਹਤ ਮੁਹੱਈਆ ਕਰਵਾਉਣ ਦਾ ਕਾਰਜ ਜਾਰੀ ਰੱਖਣਾ ਚਾਹੀਦਾ ਹੈ। ਕੋਵਿਡ ਤੋਂ ਪਹਿਲਾਂ ਸਰਕਾਰਾਂ ਆਹਮੋ-ਸਾਹਮਣੇ ਬੈਠ ਕੇ ਮੀਟਿੰਗਾਂ ਅਤੇ ਵਿਚਾਰ-ਵਟਾਂਦਰਾ ਕਰਦੀਆਂ ਸਨ ਅਤੇ ਇਨਾਂ ਕੋਲ ਹੁਣ ਵੀਡੀਓ ਕਾਨਫਰੰਸਿੰਗ ਦੀ ਵਰਤੋਂ ਤੋਂ ਬਿਨਾਂ ਕੋਈ ਹੋਰ ਬਦਲ ਨਹੀਂ ਬਚਿਆ ਤਾਂ ਕਿ ਕੰਮਕਾਜ ਕਿਸੇ ਤਰਾਂ ਪ੍ਰਭਾਵਿਤ ਨਾ ਹੋਵੇ ਅਤੇ ਦੂਰ-ਦੁਰਾਡੀਆਂ ਥਾਵਾਂ ’ਤੇ ਬੈਠੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦਾ ਸੰਦਰਭ ਵਿੱਚ ਸਰਗਰਮੀਆਂ ਦਾ ਹਿੱਸਾ ਬਣ ਸਕਣ।
ਲਾਲ ਸਿੰਘ ਨੇ ਕਿਹਾ ਕਿ ਮੰਡੀਕਰਨ ਸੀਜ਼ਨ-2020 ਦੌਰਾਨ ਮੰਡੀ ਬੋਰਡ ਨੂੰ ਕੋਵਿਡ ਕਾਰਨ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਵੀਡੀਓ ਕਾਨਫਰੰਸਿੰਗ ਦੇ ਪ੍ਰਾਈਵੇਟ ਟੂਲ ਜੋ ਉਸ ਵੇਲੇ ਮੁਫ਼ਤ ਮੌਜੂਦ ਸਨ, ਦਾ ਤਜਰਬਾ ਹੰਢਾਇਆ। ਉਨਾਂ ਨੇ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਦੇ ਨਿੱਜੀ ਉਪਰਾਲੇ ਦੀ ਸ਼ਲਾਘਾ ਕੀਤੀ ਜਿਨਾਂ ਨੇ ਵਪਾਰਕ ਟੂਲ ਦੀ ਲੀਹ ’ਤੇ ਮੰਡੀ ਬੋਰਡ ਲਈ ‘ਲੋਕਲ ਪ੍ਰੋਡਕਟ’ ਵਜੋਂ ਇਹ ਨਿਵੇਕਲੀ ਐਪ ਵਿਕਸਤ ਕੀਤੀ ਤਾਂ ਕਿ ਤਕਨਾਲੋਜੀ ਦੇ ਅਧਾਰ ’ਤੇ ਵਿਅਕਤੀ ਦਾ ਵਿਅਕਤੀ ਨਾਲ ਨਿਰੰਤਰ ਸੰਪਰਕ ਯਕੀਨੀ ਬਣਾਇਆ ਜਾ ਸਕੇ।
ਅੱਜ ਲਾਂਚ ਕੀਤੀ ਨਵੀਂ ਐਪ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦਿਆਂ ਮੰਡੀ ਬੋਰਡ ਦੇ ਸਕੱਤਰ ਨੇ ਦੱਸਿਆ ਕਿ ਸਰਕਾਰ ਦਾ ਸਰਕਾਰ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਸੰਚਾਰ, ਜੋ ਬਹੁਤ ਕਾਰਗਰ ਸਿੱਧ ਹੋਵੇਗਾ, ਨਾਲ ਮੰਡੀ ਬੋਰਡ ਦੇ ਕੰਮਕਾਜ ਦੀ ਬਿਨਾਂ ਕਿਸੇ ਦਿੱਕਤ ਤੋਂ ਸਮੀਖਿਆ ਕੀਤੀ ਜਾ ਸਕਦੀ ਹੈ ਕਿਉਂ ਜੋ ਇਸ ਐਪ ਦੇ ‘ਗਰੁੱਪ ਕਾਿਗ’ ਅਤੇ ‘ਮੀਟਿੰਗ ਸੱਦਣ’ ਦੀਆਂ ਖੂਬੀਆਂ ਸ਼ਾਮਲ ਹਨ। ਸ੍ਰੀ ਭਗਤ ਨੇ ਦੱਸਿਆ ਕਿ ਮੀਟਿੰਗ ਨੂੰ ਕੰਪਿਊਟਰ ਜਾਂ ਲੈਪਟਾਪ ’ਤੇ ਵੀ ਤਬਦੀਲ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਐਪ ਦਾ ਇਹ ਵੀ ਵਿਸ਼ੇਸ਼ ਪੱਖ ਹੈ ਕਿ ਮੀਟਿੰਗ ਦੌਰਾਨ ਹੋਈ ਗੱਲਬਾਤ ਨੂੰ 30 ਦਿਨਾਂ ਤੱਕ ਰਿਕਾਰਡ ਲਈ ਰੱਖਿਆ ਜਾ ਸਕਦਾ ਹੈ। ਇਸੇ ਤਰਾਂ ਇਸ ਗਰੁੱਪ ਵਿਚ ਪੇਸ਼ਕਾਰੀ ਨੂੰ ਸਾਂਝਾ ਕਰਨ, ਮੀਟਿੰਗ ਵਿਚ ਸ਼ਾਮਲ ਹੋਣ, ਸਮੇਂ ਦੀ ਕੋਈ ਸੀਮਾ ਨਾ ਹੋਣ, ਇੱਕ ਤੋਂ ਬਾਅਦ ਇੱਕ ਅਣਗਿਣਤ ਮੀਟਿੰਗਾਂ ਅਤੇ ਗਰੁੱਪ ਮੀਟਿੰਗਾਂ, ਮੀਟਿੰਗਾਂ ਨੂੰ ਰਿਕਾਰਡ ਕਰਨ, ਸਰਕਾਰੀ ਸਰਵਰ ’ਤੇ ਸੁਰੱਖਿਅਤ ਰੱਖਣ, ਆਵਾਜ਼ ਨੂੰ ਰੱਦ ਕਰਨ, ਸਕਰੀਨ ਸ਼ੇਅਰ, ਟੈਕਸਟ ਚੈਟ ਤੋਂ ਇਲਾਵਾ ਫੋਟੋ ਤੇ ਆਡੀਓ ਫਾਈਲਾਂ ਤੇ ਸੂਚਨਾ ’ਚ ਸੰਨ ਨਾ ਲਾ ਸਕਣ ਦੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਇਹ ਸੇਵਾ ਸਾਰੇ ਵੱਡੇ ਪਲੈਟਫਾਰਮਾਂ ’ਤੇ ਜਿਵੇਂ ਕਿ ਵਿੰਡੋ, ਮੈਕ ਓਪਰੇਟਿੰਗ ਸਿਸਟਮ, ਐਂਡਰਾਇਡ ਅਤੇ ਆਈ.ਓ.ਐਸ ’ਤੇ ਉਪਲਬੱਧ ਹੈ ਜਿਸ ਦੀ ਉੱਚ ਮਿਆਰ ਦੀ ਐਚ.ਡੀ. ਵੀਡੀਓ ਅਤੇ ਆਡੀਓ ਹੈ। ਇਸ ਐਪ ਦੀਆਂ ਖੂਬੀਆਂ ਵਿਚ ‘ਗਰੁੱਪ ਕਾਿਗ’ ਦੀ ਸੁਵਿਧਾ ਵੀ ਸ਼ਾਮਲ ਹੈ ਜਿਸ ਰਾਹੀਂ ਕੋਈ ਵੀ ਸੀਨੀਅਰ ਅਧਿਕਾਰੀ ਆਪਣੇ ਹੇਠਲੇ ਅਧਿਕਾਰੀ ਨਾਲ ਗੱਲਬਾਤ ਕਰ ਸਕਦਾ ਹੈ। ਪੰਜਾਬ ਮੰਡੀ ਬੋਰਡ ਵੱਲੋਂ ਆਪਣੇ ਪੱਧਰ ’ਤੇ ਵਿਕਸਤ ਕੀਤਾ ਇਹ ਟੂਲ ਪ੍ਰਾਈਵੇਸੀ ਅਤੇ ਡਾਟੇ ਦੀ ਸੁਰੱਖਿਆ ਦੇ ਲਿਹਾਜ਼ ਤੋਂ ਮੌਜੂਦ ਉੱਚ ਮਿਆਰ ਦੀਆਂ ਵਿਦੇਸ਼ੀ ਐਪਜ਼ ਵਾਲੀਆਂ ਖੂਬੀਆਂ ਨਾਲ ਲੈਸ ਹੈ।
ਮਾਰਚ ਦੇ ਸ਼ੁਰੂਆਤ ਦੌਰਾਨ ਦੁਨੀਆਂ ਨੇ ਸ਼ਿਫਟਾਂ ਦੀ ਬਜਾਏ ਘਰਾਂ ਤੋਂ ਕੰਮ ਕਰਨ ਦਾ ਤਜਰਬਾ ਦੇਖਿਆ। ਵੀਡੀਓ ਕਾਨਫਰੰਸਿੰਗ ਜਿਸ ਨੂੰ ਪਹਿਲਾਂ ਸੰਚਾਰ ਦੇ ਬਦਲਵੇਂ ਰਸਤੇ ਵਜੋਂ ਜਾਣਿਆ ਜਾਂਦਾ ਸੀ, ਯਕਦਮ ਕੇਂਦਰ ਬਿੰਦੂ ਬਣ ਗਿਆ ਅਤੇ ਪ੍ਰਭਾਵਸ਼ਾਲੀ ਸੰਚਾਰ ਦਾ ਇੱਕਮਾਤਰ ਸੁਰੱਖਿਅਤ ਮਾਧਿਅਮ ਬਣ ਕੇ ਉਭਰਿਆ।
ਹਾਲਾਂਕਿ, ਮੌਜੂਦਾ ਵੀਡੀਓ ਕਾਨਫਰੰਸਿੰਗ ਟੂਲਜ਼ ਦੇ ਪ੍ਰਾਈਵੇਸੀ ਦੇ ਮੁੱਦੇ ਇਸ ਦੀ ਵਰਤੋਂ ਤੋਂ ਵੀ ਕਿਤੇ ਵੱਧ ਹਨ। ਕਈ ਵਾਰ ਤਾਂ ਇਸ ਬਾਰੇ ਸਰਕਾਰ ਨੂੰ ਵੀ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਕਿਸੇ ਵੀ ਪਲੈਟਫਾਰਮ ਦੀ ਅਸੁਰੱਖਿਅਤ ਵਰਤੋਂ ਸਾਈਬਰ-ਹੈਕਰਾਂ ਨੂੰ ਮੀਟਿੰਗਾਂ ਦੇ ਵਿਸਥਾਰ ਅਤੇ ਹੋਰ ਗੱਲਬਾਤ ਵਰਗੀਆਂ ਸੰਵੇਦਨਸ਼ੀਲ ਸੂਚਨਾਵਾਂ ਵਿਚ ਸੰਨ ਲਾਉਣ ਦਾ ਮੌਕੇ ਦੇ ਸਕਦੀ ਹੈ। ਅਜਿਹੇ ਟੂਲਜ਼ ਵਿਚ ਗੱਲਬਾਤ ਜਾਂ ਸੂਚਨਾਵਾਂ ਤੱਕ ਹੋਰ ਕਿਸੇ ਦੀ ਪਹੁੰਚ ਹੋ ਜਾਣਾ ਇਸ ਦੀ ਸੁਰੱਖਿਆ ਦਾ ਸਭ ਤੋਂ ਕਮਜ਼ੋਰ ਪੱਖ ਹੈ। ਜੇਕਰ ਕਾਨਫਰੰਸ ਕਾਲ ਹੈਕ ਹੋ ਜਾਂਦੀ ਹੈ ਤਾਂ ਕਾਨਫਰੰਸ ਦੀ ਵੀਡੀਓ, ਰਿਕਾਰਡਿੰਗ ਨਿਗਰਾਨ ਕੈਮਰੇ ਵਿਚ ਤਬਦੀਲ ਹੋ ਜਾਣ ਦਾ ਡਰ ਰਹਿੰਦਾ ਹੈ। ਇਨਾਂ ਸਾਰਿਆਂ ਮੁੱਦਿਆਂ ਦਾ ‘ਕਵਿਕ’ ਐਪ ਵਿਚ ਪੂਰਾ ਧਿਆਨ ਰੱਖਿਆ ਗਿਆ ਹੈ।