ਸੰਗਰੂਰ,27 ਅਗਸਤ,(ਜਗਤਾਰ ਬਾਵਾ)- ਦਿੜ੍ਹਬਾ ਦੇ ਨੇੜਲੇ ਪਿੰਡ ਗੁੱਜਰਾਂ ਵਿਖੇ ਗੁਰਦੁਆਰਾ ਅਤੇ ਲਾਲਾਂ ਵਾਲੇ ਪੀਰ ਦੀ ਕਮੇਟੀ ਦਾ ਮਾਮਲਾ ਸੁਲਝਣ ਦੀ ਬਜਾਏ ਉਲਜ਼ਦਾ ਹੀ ਜਾ ਰਿਹਾ ਹੈ, ਪਿੰਡ ਦੇ ਲੋਕਾਂ ਅਨੁਸਾਰ ਪੁਰਾਣੀ ਕਮੇਟੀ ਨੇ 9 ਸਾਲਾਂ ਵਿੱਚ 9 ਕਰੋੜ ਰੁਪਏ ਦਾ ਘਪਲਾ ਕੀਤਾ ਹੈ ਅਤੇ ਹੁਣ ਹਿਸਾਬ ਕਿਤਾਬ ਦੇਣ ਤੋਂ ਇਨਕਾਰ ਕਰ ਰਹੇ ਸਨ, ਕਿਉਂਕਿ ਪੁਰਾਣੀ ਕਮੇਟੀ ਦੇ ਪ੍ਰਧਾਨ ਮੇਜ਼ਰ ਸਿੰਘ (ਪਟਾਕਾ) ਨਾਲ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਮਿਲਿਆ ਹੋਇਆ ਹੈ,ਅਗਰ ਇਹ ਮਸਲਾ ਜਲਦੀ ਹੱਲ ਨਹੀਂ ਹੁੰਦਾ ਤਾਂ ਪਿੰਡ ਵਿੱਚ ਦੋ ਧਿਰਾਂ ਲੜਾਈ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਇਸ ਲਈ ਪਿੰਡ ਦੇ ਲੋਕਾਂ ਨੇ ਇਨਸਾਫ਼ ਲੈਣ ਲਈ ਅੱਜ SDM ਦਿੜ੍ਹਬਾ ਦੇ ਦਫ਼ਤਰ ਦਾ ਘਿਰਾਓ ਕਰਕੇ ਧਰਨਾ ਦਿੱਤਾ ਗਿਆ, ਜਿਸ ਵਿੱਚ ਪਿੰਡ ਦੇ ਨੌਜਵਾਨਾਂ, ਬਜ਼ੁਰਗਾਂ ਅਤੇ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਪਿੰਡ ਦੇ ਧਰਨੇ ਦੌਰਾਨ ਪੁਲਿਸ ਪ੍ਰਸ਼ਾਸ਼ਨ ਦਿੜ੍ਹਬਾ ਅਤੇ ਸਿਵਲ ਪ੍ਰਸ਼ਾਸ਼ਨ ਖਿਲਾਫ਼ ਜਮਕੇ ਨਾਅਰੇਬਾਜ਼ੀ ਕੀਤੀ ਗਈ।
ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਪੁਰਾਣੀ ਕਮੇਟੀ ਤੋਂ ਪਿਛਲੇ 9 ਸਾਲਾਂ ਦਾ ਹਿਸਾਬ (ਜੋ ਕਰੋੜਾਂ ਰੁਪਏ ਵਿੱਚ ਹੈ)ਦਿਵਾਇਆ ਜਾਵੇ,ਅਤੇ ਜੋ ਹੁਣ ਆਪਣੀ ਹੋਰ ਤੀਜੀ ਕਮੇਟੀ ਬਣਾਕੇ ਚੋਰੀ ਕੀਤੀ ਹੈ ਅਤੇ ਕੈਮਰੇ ਤੋੜੇ ਇਹ ਕੰਮ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।ਹਾਲਾਂਕਿ ਬਾਅਦ ਵਿੱਚ ਪ੍ਰਤੀਕ ਜਿੰਦਲ SHO ਦਿੜ੍ਹਬਾ ਅਤੇ ਤਹਿਸੀਲਦਾਰ ਹਰਸਿਮਰਨ ਸਿੰਘ ਨੇ ਪ੍ਰਦਸ਼ਨ ਕਰ ਰਹੇ ਲੋਕਾਂ ਨੂੰ ਕਾਰਵਾਈ ਕਰਨ ਦਾ ਭਰੋਸਾ ਦੇ ਕੇ, ਉਨ੍ਹਾਂ ਪਾਸੋ ਮੰਗਪੱਤਰ ਲਿਆ,ਅਤੇ ਧਰਨੇ ਨੂੰ ਖ਼ਤਮ ਕਰਵਾਇਆ ਗਿਆ।ਉੱਧਰ ਦੂਜੇ ਪਾਸੇ ਪਿੰਡ ਦੇ ਸਰਪੰਚ,ਅਤੇ ਪੁਰਾਣੀ ਕਮੇਟੀ ਦੇ ਪ੍ਰਧਾਨ ਮੇਜ਼ਰ ਸਿੰਘ ਨਾਲ ਫ਼ੋਨ ਤੇ ਗੱਲਬਾਤ ਕੀਤੀ ਤਾਂ ਉਸਨੇ ਇਸ ਮਾਮਲੇ ਵਿੱਚ ਕੁੱਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਫ਼ੋਨ ਕੱਟ ਦਿੱਤਾ।
ADVERTISEMENT