ਪਟਿਆਲਾ, 21 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)- ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਰਕਰਾਂ ਵੱਲੋਂ ਰਾਜਨੀਤੀ ਤੋਂ ਹਟ ਕੇ ਸਮਾਜ ਸੇਵਾ ਕੀਤੀ ਗਈ ਅਤੇ ਡੇਂਗੂ ਦੀ ਦਸਤਕ ਨੂੰ ਦੇਖਦੇ ਹੋਏ ਖੂਨ ਦੀ ਘਾਟ ਨਾ ਆਵੇ ਇਸ ਦੇ ਲਈ ਲਾਈਫ ਲਾਈਨ ਬਲੱਡ ਬੈਂਕ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਅਕਾਲੀ ਦਲ ਦੇ ਮੁੱਖ ਸੇਵਾਦਾਰ ਅਤੇ ਉਮੀਦਵਾਰ ਹਰਪਾਲ ਜੁਨੇਜਾ ਨੇ ਬਤੌਰ ਮੁੱਖ ਮਹਿਮਾਨ ਸਿਰਕਤ ਕੀਤੀ। ਇਸ ਕੈਂਪ ਦਾ ਆਯੋਜਨ ਹਰਬਖਸ਼ ਸਿੰਘ, ਇਕਬਾਲ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਭੁੱਲਰ, ਅਮਨਦੀਪ ਸਿੰਘ ਕਾਲਾਝਾੜ, ਹਰਿੰਦਰ ਸਿੰਘ ਵਿਰਕ ਵਲੋਂ ਕੀਤਾ ਗਿਆ ਸੀ। ਜਿਸ ਵਿਚ 196 ਵਿਅਕਤੀਆਂ ਵਲੋਂ ਖੂਨਦਾਨ ਕੀਤਾ ਗਿਆ।ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਅਕਾਲੀ ਦਲ ਜਿਥੇ ਇੱਕ ਰਾਜਨੀਤਕ ਪਾਰਟੀ ਹੈ ਉਥੇ ਉਹ ਸਮਾਜ ਸੇਵਾ ਨੂੰ ਪਹਿਲ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਹਮੇਸ਼ਾਂ ਆਪਣੀਆਂ ਸਮਾਜਿਕ ਜਿੰਮੇਵਾਰੀਆਂ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਖੇਡਾਂ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ਿਆਂ ਵਿਚ ਆਪਣੀ ਜਵਾਨੀ ਬਰਬਾਦ ਕਰਨ ਦੀ ਬਜਾਏ ਨੌਜਵਾਨਾਂ ਨੂੰ ਖੇਡਾਂ ਵਿਚ ਦਿਲਚਸਪੀ ਲੈ ਕੇ ਆਪਣੀ ਜਵਾਨੀ ਨੂੰ ਸੰਵਾਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਸਮਾਜਿਕ ਭਲਾਈ ਕਾਰਜਾਂ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਕਿਹਾ। ਇਸ ਖੂਨਦਾਨ ਕੈਂਪ ਵਿਚ ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ, ਜਸਵਿੰਦਰ ਸਿੰਘ ਜੱਸੀ, ਹਰਮਿੰਦਰ ਸਿੰਘ ਕਾਲਾਝਾੜ, ਭਗਵਾਨ ਸਿੰਘ ਪੈਪਸੀਕੋ, ਸੰਜੀਵ ਕੁਮਾਰ ਸੰਜੂ, ਵਿੱਕੀ ਰਹੇਜਾ, ਬੱਬੀ ਵੜੈਚ, ਟੋਨੀ, ਚੰਨੂ, ਗੁਰਪ੍ਰਤਾਪ ਸਿੰਘ, ਅਰਵਿੰਦਰ ਸਿੰਘ, ਭਰਪੂਰ ਸਿੰਘ, ਹਰਮੇਲ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਹਰਪਾਲ ਜੁਨੇਜਾ, ਨਾਲ ਹਨ ਹਰਬਖਸ਼ ਚਹਿਲ ਅਤੇ ਹੋਰ ਆਗੂ।