ਪਟਿਆਲਾ 26 ਜੂਨ (ਪ੍ਰੈਸ ਕੀ ਤਾਕਤ ਬਿਊਰੋ) : ਪੰਜਾਬ ਪੁਲਿਸ, ਪਟਿਆਲਾ ਅਤੇ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ ਵੱਲੋਂ ਅੱਜ ਡਰੱਗ ਐਬਿਊਜ਼ ਐਂਡ ਇਲਸਿਟ ਟਰੈਫਕਿੰਗ ‘ਤੇ ਇੱਕ ਜਾਗਰੂਕਤਾ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਐਸਐਸਪੀ, ਪਟਿਆਲਾ, ਸ. ਮਨਦੀਪ ਸਿੰਘ ਸਿੱਧੂ ਸੈਸ਼ਨ ਦੇ ਮੁੱਖ ਮਹਿਮਾਨ ਸਨ। ਆਰੀਅਨਜ਼ ਗਰੁੱਪ ਦੇ ਚੇਅਰਮੈਨ, ਡਾ. ਅੰਸ਼ੂ ਕਟਾਰੀਆ ਵੈਬੀਨਾਰ ਦੇ ਸੰਚਾਲਕ ਸਨ। ਵੈਬੀਨਾਰ ‘ਚ ਆਰੀਅਨਜ਼ ਸਮੂਹ ਦੇ ਵਿਦਿਆਰਥੀ ਅਤੇ ਸਟਾਫ ਸ਼ਾਮਲ ਹੋਇਆ ।
ਆਈਆਰਸੀਏ, ਸਾਕੇਤ ਹਸਪਤਾਲ, ਦੇ ਪ੍ਰੋਜੈਕਟ ਡਾਇਰੈਕਟਰ ਸ਼੍ਰੀਮਤੀ ਪਰਮਿੰਦਰ ਕੌਰ, ਐਂਟੀ ਡਰੱਗ ਐਡੀਕੇਸ਼ਨ ਸੈਂਟਰ ਕਾਊਂਸਲਰ ਸ਼੍ਰੀ ਅਮ੍ਰਿਤਪਾਲ ਸਿੰਘ, ਮਿਸ ਮੈਰੀ, ਕਊਂਸਲਰ, ਐਂਟੀ ਡਰੱਗ ਸੈਂਟਰ, ਰੈਡ ਕਰਾਸ, ਪਟਿਆਲਾ; ਪੁਲਿਸ ਐਜੁਕੇਸ਼ਨ ਸੈਲ ਦੇ ਇੰਸਪੈਕਟਰ, ਪੁਸ਼ਪਾ ਦੇਵੀ ਨੇ ਵੀ ਸੰਬੋਧਨ ਕੀਤਾ।
ਸ: ਮਨਦੀਪ ਸਿੰਘ ਸਿੱਧੂ ਨੇ ਵਿਦਿਆਰਥੀਆਂ ਦੇ ਨਾਲ ਡਿਪ੍ਰੈਸ਼ਨ, ਸਹਿਕਰਮੀ ਦਬਾਵ, ਦਵਾਈਆਂ ‘ਤੇ ਨਿਰਭਰਤਾਂ, ਆਤਮ ਵਿਸ਼ਵਾਸ਼ ਦੀ ਕਮੀ ਸਹਿਤ ਵੱਖ-ਵੱਖ ਪਹਿਲੂਆਂ ‘ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਸਥਾਨਾਂ ‘ਤੇ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ ।
ਪਰਮਿੰਦਰ ਕੌਰ ਨੇ ਕਿਹਾ ਕਿ ਨਸ਼ਾ ਨੌਜਵਾਨਾਂ ਦੇ ਵਿਚਕਾਰ ਇੱਕ ਗੰਭੀਰ ਸਮੱਸਿਆ ਹੈ ਅਤੇ ਇਸ ਨੂੰ ਕੰਟਰੌਲ ਕਰਨਾ ਇੱਕ ਵੱਡੀ ਚੁਣੌਤੀ ਹੈ। ਅਜਿਹੇ ਕਿਸੇ ਵੀ ਯਤਨ ਵਿੱਚ ਸਫਲ ਹੋਣ ਦੇ ਲਈ, ਇਹ ਜ਼ਰੂਰੀ ਹੈ ਕਿ ਨੌਜਵਾਨਾਂ ਦੀ ਰਚਨਾਤਮਕ ਊਰਜਾ ਨੂੰ ਚੰਗੇ ਕੰਮਾਂ ਦੇ ਲਈ ਵਰਤਿਆ ਜਾਵੇ।
ਅਮ੍ਰਿਤਪਾਲ ਸਿੰਘ ਨੇ ਕਈ ਕਾਰਣਾਂ ‘ਤੇ ਚਾਨਣਾ ਪਾਇਆ ਜੋ ਨੌਜਵਾਨ ਪੀੜੀ ਵਿੱਚ ਦੇਖੇ ਜਾਂਦੇ ਹਨ ਜੋ ਨਸ਼ੇ ਵੱਲ ਜਾਂਦੇ ਹਨ। ਮਿਸ ਮੈਰੀ ਅਤੇ ਪੁਸ਼ਪਾ ਦੇਵੀ ਨੇ ਕਿਹਾ ਕਿ ਆਤਮ ਵਿਸ਼ਵਾਸ, ਆਤਮ-ਕੰਟਰੋਲ, ਸੰਚਾਰ ਅੰਤਰਾਲ ਵਿੱਚ ਕਮੀ, ਮਜ਼ਬੂਤ ਪਰਿਵਾਰਿਕ ਸੰਬੰਧ, ਆਤਮ-ਜਾਗਰੂਕਤਾ ਅਤੇ ਸਿਹਤ ਗਤੀਵਿਧੀਆਂ ਵਿੱਚ ਭਾਗੀਦਾਰੀ ਨਸ਼ਿਆਂ ਤੋ ਮੁਕਤੀ ਪਾਉਣ ਦੇ ਵਧੀਆਂ ਉਪਾਅ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਕਿਸੀ ਵੀ ਗਲਤ ਕੰਪਨੀ ਵਿੱਚ ਨਾ ਪੈਣ ਅਤੇ ਹਮੇਸ਼ਾਂ ਆਪਣੇ ਵਿਸ਼ਵਾਸ ਅਤੇ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਬਣਾਈ ਰੱਖਣ।