ਚੰਡੀਗੜ, 6 ਅਗਸਤ (ਸ਼ਿਵ ਨਾਰਾਇਣ ਜਾਂਗੜਾ): ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 9 ਅਗਸਤ ਤੋਂ 13 ਅਗਸਤ ਤੱਕ ਮੈਥ ਲੈਕਚਰਾਰਾਂ ਅਤੇ ਮੈਥ ਮਾਸਟਰ/ਮਿਸਟ੍ਰੈਸਾਂ ਦੇ ਵੈੱਬੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਦੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਪੜਦੇ ਸਾਰੇ ਵਿਦਿਆਰਥੀਆਂ ਨੂੰ ਪਰਸਨਲਾਈਜਡ ਪ੍ਰੈਕਟਿਸ ਪ੍ਰੋਗਰਾਮ ਤਹਿਤ ਗਣਿਤ ਵਿਸ਼ੇ ਦੀ ਆਨਲਾਈਨ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਸੰਬੰਧੀ ਗਣਿਤ ਵਿਸ਼ੇ ਨੂੰ ਪੜਾਉਣ ਵਾਲੇ ਲੈਕਚਰਾਰਾਂ ਅਤੇ ਮੈਥ ਮਾਸਟਰ/ ਮਿਸਟ੍ਰੈਸਾਂ ਦੀ ਵਿਭਾਗ ਵੱਲੋਂ ਟ੍ਰੇਨਿੰਗ ਕਰਵਾਈ ਗਈ ਸੀ। ਇਸ ਪ੍ਰੋਗਰਾਮ ਦੇ ਸਫਲ ਸੰਚਾਲਨ ਅਤੇ ਅਧਿਆਪਕਾਂ ਦੇ ਸ਼ੰਕੇ ਦੂਰ ਕਰਨ ਲਈ ਵਿਭਾਗ ਵੱਲੋਂ ਜੂਮ ਲਿੰਕ ਰਾਹੀਂ ਇਸ ਵੈੱਬੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿੱਚ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਦੀਆਂ ਔਖੀਆਂ ਧਾਰਨਾਵਾਂ ਨੂੰ ਸੌਖਾ ਕਰਕੇ ਸਮਝਾਉਣ ਲਈ ਕਾਰਗਰ ਵਿਧੀਆਂ ਬਾਰੇ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਇਸ ਵੈੱਬੀਨਾਰ ਵਿੱਚ ‘ਕੌਮੀ ਪ੍ਰਾਪਤੀ ਸਰਵੇਖਣ-2021’ ਵਿੱਚ ਬਿਹਤਰੀਨ ਕਾਰਗੁਜ਼ਾਰੀ ਦਾ ਪ੍ਰਦਰਸਨ ਕਰਨ ਲਈ ਵਿਸ਼ੇ ਦੀਆਂ ਬਾਰੀਕੀਆਂ ਬਾਰੇ ਵੀ ਵਿਚਾਰ -ਵਟਾਂਦਰਾ ਕੀਤਾ ਜਾਵੇਗਾ।
ਇਸ ਟ੍ਰੇਨਿੰਗ ਸੰਬੰਧੀ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਜਾਰੀ ਕੀਤੇ ਸਡਿਊਲ ਅਨੁਸਾਰ 9 ਅਗਸਤ ਨੂੰ ਜ਼ਿਲਾ ਅੰਮਿ੍ਰਤਸਰ, ਸ਼ਹੀਦ ਭਗਤ ਸਿੰਘ ਨਗਰ ਅਤੇ ਮਾਨਸਾ ਕਪੂਰਥਲਾ, ਬਰਨਾਲਾ ਦੇ, 10 ਅਗਸਤ ਨੂੰ ਸੰਗਰੂਰ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਰੂਪਨਗਰ ਦੇ, 11 ਅਗਸਤ ਨੂੰ ਹੁਸਅਿਾਰਪੁਰ, ਬਠਿੰਡਾ, ਫਤਿਹਗੜ ਸਾਹਿਬ, ਐੱਸ.ਏ.ਐੱਸ. ਨਗਰ, ਮੋਗਾ, 12 ਅਗਸਤ ਨੂੰ ਜਲੰਧਰ, ਫਿਰੋਜ਼ਜਪੁਰ, ਫਾਜਲਿਕਾ, ਪਟਿਆਲਾ, ਪਠਾਨਕੋਟ ਅਤੇ 13 ਅਗਸਤ ਨੂੰ ਲੁਧਿਆਣਾ, ਗੁਰਦਾਸਪੁਰ, ਤਰਨਤਾਰਨ ਜ਼ਿਲਿਆਂ ਦੇ ਅਧਿਆਪਕਾਂ ਨੂੰ ਟ੍ਰਨਿੰਗ ਦਿੱਤੀ ਜਾਵੇਗੀ। ਇਸ ਟ੍ਰੇਨਿਗ ਵਿੱਚ ਹਰੇਕ ਜ਼ਿਲੇ ਦੇ 500 ਅਧਿਆਪਕ ਹਿੱਸਾ ਲੈਣਗੇ। ਇਸ ਵੈੱਬੀਨਾਰ ਦਾ ਸਮਾਂ ਰੋਜ਼ਾਨਾ ਸਵੇਰੇ 10 ਵਜੇ ਤੋਂ 11 ਵਜੇ ਤੱਕ ਹੋਵੇਗਾ।