Home / COVER STORY / ਦਵਾਈ ਕੰਪਨੀਆਂ ਅਤੇ ਡਾਕਟਰਾਂ ਦੀ ਮਿਲੀਭੁਗਤ ਨਾਲ ਲੋਕਾਂ ਦੀ ਹੋ ਰਹੀ ਆਰਥਿਕ ਲੁੱਟ ਨੂੰ ਰੋਕਣ ਲਈ ਸਰਕਾਰ ਕਦੋਂ ਸਖਤ ਕਦਮ ਚੁੱਕੇਗੀ

ਦਵਾਈ ਕੰਪਨੀਆਂ ਅਤੇ ਡਾਕਟਰਾਂ ਦੀ ਮਿਲੀਭੁਗਤ ਨਾਲ ਲੋਕਾਂ ਦੀ ਹੋ ਰਹੀ ਆਰਥਿਕ ਲੁੱਟ ਨੂੰ ਰੋਕਣ ਲਈ ਸਰਕਾਰ ਕਦੋਂ ਸਖਤ ਕਦਮ ਚੁੱਕੇਗੀ

ਸੁਭਾਸ਼ ਭਾਰਤੀ (ਅਡੀਟਰ ਇਨ ਚੀਫ, ਪ੍ਰੈਸ ਕੀ ਤਾਕਤ)

ਹਸਪਤਾਲਾਂ ਦੀਆਂ ਪਰਚੀਆਂ ‘ਤੇ ਡਾਕਟਰਾਂ ਵੱਲੋਂ ਲਿਖੀਆਂ ਦਵਾਈਆਂ ਦੇਣ ਵਾਲੇ ਕੁਝ ਵਿਕਰੇਤਾ ਹੁਣ ਡਰੱਗ ਮਾਫ਼ੀਆ ਵਜੋਂ ਪਛਾਣੇ ਜਾਣ ਲੱਗੇ ਹਨ। ਦਵਾਈ ਵਿਰਕੇਤਾਵਾਂ ਅਤੇ ਕੰਪਨੀਆਂ ਦੀ ਡਾਕਟਰਾਂ ਨਾਲ ਕਥਿਤ ਮਿਲੀਭੁਗਤ ਲੋਕਾਂ ਦੀਆਂ ਜੇਬਾਂ ‘ਤੇ ਇਸ ਕਦਰ ਡਾਕੇ ਮਾਰੇਗੀ, ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ। ਲੋਕਾਂ ਦੀ ਲੁੱਟ ਤੇ ਸਰਕਾਰ ਦੀ ਚੁੱਪ ਅੱਜ ਵੀ ਨਿਰੰਤਰ ਚੱਲ ਰਹੀ ਹੈ। ਦੇਸ਼ ਵਿਚ ਇਹ ਕਾਲ਼ਾ ਧੰਦਾ ਅਰਬਾਂ-ਖਰਬਾਂ ਦਾ ਕਾਰੋਬਾਰ ਕਰ ਰਿਹਾ ਹੈ।
ਲੁਧਿਆਣਾ ਸ਼ਹਿਰ ਵਿਚ ਬਾਬੇ ਨਾਨਕ ਦੇ ਨਾਂ ‘ਤੇ ਖੁੱਲ੍ਹੇ ਇਕ ਸਮਾਜ ਸੇਵਾ ਹਿਤ ਮੈਡੀਕਲ ਸਟੋਰ ਤੋਂ ਪਤਾ ਲੱਗਦਾ ਹੈ ਕਿ ਆਮ ਮੈਡੀਕਲ ਸਟੋਰਾਂ ‘ਤੇ 2500 ਰੁਪਏ ਦੇ ਪ੍ਰਿੰਟ ਰੇਟ ਵਾਲਾ ਇਕ ਟੀਕਾ ਉਨ੍ਹਾਂ ਵੱਲੋਂ ਸਿਰਫ਼ 419 ਰੁਪਏ ਦਾ ਵੇਚਿਆ ਜਾ ਰਿਹਾ ਹੈ। ਕੋਰੋਨਾ ਕਾਰਨ ਫਿਲਟਰ ਵਾਲਾ ਮਾਸਕ ਜੋ ਬਾਜ਼ਾਰ ਵਿਚ 250-300 ਰੁਪਏ ਵਿਚ ਵੇਚਿਆ ਜਾ ਰਿਹਾ ਹੈ, ਉਹੀ ਮਾਸਕ ਸਿਰਫ਼ 40 ਰੁਪਏ ਵਿਚ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਦੀਆਂ ਅਨੇਕਾਂ ਦਵਾਈਆਂ ਹਨ ਜਿਨ੍ਹਾਂ ਦੀ ਅਸਲ ਕੀਮਤ ਨਾਲੋਂ ਛੇ-ਸੱਤ ਗੁਣਾ ਤੋਂ ਵੀ ਵੱਧ ਦਾ ਰੇਟ ਪ੍ਰਿੰਟ ਕੀਤਾ ਗਿਆ ਹੈ।
ਸਰਕਾਰੀ ਹਸਪਤਾਲਾਂ ਦੇ ਬਾਹਰ ਅਤੇ ਨਿੱਜੀ ਹਸਪਤਾਲਾਂ ਦੇ ਅੰਦਰ ਬਹੁਤੇ ਮੈਡੀਕਲ ਸਟੋਰਾਂ ‘ਤੇ ਦਵਾਈਆਂ ਦੇ ਨਾਂ ਹੇਠ ਪੀੜਤ ਪਰਿਵਾਰਾਂ ਦੀ ਕੀਤੀ ਜਾ ਰਹੀ ਅੰਨ੍ਹੀ ਲੁੱਟ ਹੁਣ ਕਿਸੇ ਤੋਂ ਲੁਕੀ ਨਹੀਂ ਹੈ। ਦਵਾਈ ਲੈਂਦੇ ਸਮੇਂ ਦਵਾਈ ਦਾ ਬਿੱਲ ਅਦਾ ਕਰਨ ਲਈ ਗ਼ਰੀਬ ਲੋਕ ਆਪਣੀਆਂ ਜੇਬਾਂ ਫਰੋਲ-ਫਰੋਲ ਕੇ ਵੀ ਪੈਸੇ ਪੂਰੇ ਕਰਨ ਤੋਂ ਅਸਮਰੱਥ ਹੋ ਰਹੇ ਹਨ। ਆਖ਼ਰ ਉਹ ਇਹ ਕਹਿ ਕੇ ਡੰਗ ਟਪਾਉਂਦੇ ਹਨ ਕਿ ਤੁਸੀਂ ਸਾਡੀ ਦਵਾਈ ਪੰਜ ਦਿਨਾਂ ਦੀ ਥਾਂ ਤਿੰਨ ਦਿਨਾਂ ਦੀ ਕਰ ਦਿਓ। ਇਹ ਦਿਨ ਘਟਾਉਣ ਦੀ ਮਜਬੂਰੀ ਮਾਫ਼ੀਏ ਦੀ ਲੁੱਟ ਅਤੇ ਗ਼ਰੀਬਾਂ ਦੀ ਲਾਚਾਰੀ ਨੂੰ ਸਪਸ਼ਟ ਕਰਦੀ ਹੈ। ਕਈ ਡਾਕਟਰ ਦਵਾਈਆਂ ਦੀਆਂ ਕੰਪਨੀਆਂ ਨਾਲ ਮਿਲੀਭੁਗਤ ਕਰਕੇ ਮਰੀਜ਼ਾਂ ਨੂੰ ਬਿਨਾਂ ਲੋੜ ਤੋਂ ਹੀ ਦਵਾਈਆਂ ਲਿਖ ਕੇ ਥੋਪ ਦਿੰਦੇ ਹਨ। ਨਾਲ ਹੀ ਡਾਕਟਰ ਵੱਲੋਂ ਕਿਹਾ ਜਾਂਦਾ ਹੈ ਕਿ ਦਵਾਈ ਫਲਾਣੇ ਮੈਡੀਕਲ ਸਟੋਰ ਤੋਂ ਖ਼ਰੀਦ ਕੇ ਮੈਨੂੰ ਚੈੱਕ ਕਰਵਾ ਕੇ ਜਾਇਓ। ਮਰੀਜ਼ ਸੋਚਦਾ ਹੈ ਕਿ ਮੇਰਾ ਡਾਕਟਰ ਬਹੁਤ ਜ਼ਿੰਮੇਵਾਰ ਹੈ ਜਦਕਿ ਸੱਚਾਈ ਇਹ ਹੁੰਦੀ ਹੈ ਕਿ ਡਾਕਟਰ ਨੇ ਦੇਖਣਾ ਹੁੰਦਾ ਹੈ ਕਿ ਇਹ ਦਵਾਈ ਉਸੇ ਕੰਪਨੀ ਦੀ ਹੈ? ਇਸ ਤਰ੍ਹਾਂ ਦੀ ਲਾਲਸਾ ਕਾਰਨ ਪੀੜਤ ਦੀ ਜੇਬ ਅਤੇ ਸਿਹਤ ਨਾਲ ਰੱਜ ਕੇ ਖਿਲਵਾੜ ਕੀਤਾ ਜਾਂਦਾ ਹੈ।
ਦਵਾਈ ਕੰਪਨੀਆਂ ਵੱਲੋਂ ਦਿੱਤੇ ਜਾਂਦੇ ਬੇਸ਼ਕੀਮਤੀ ਤੋਹਫ਼ੇ ਅਤੇ ਦੇਸ਼ਾਂ-ਵਿਦੇਸ਼ਾਂ ਦੇ ਟੂਰ ਵੀ ਹੁਣ ਲੋਕਾਂ ਵੱਲੋਂ ਗਿਣੇ ਜਾਣ ਲੱਗੇ ਹਨ। ਇੱਥੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਮੋਦੀਖਾਨਾ ਵੱਲੋਂ ਲੁੱਟ-ਖਸੁੱਟ ਦੀ ਵਜਾਏ ਜਾਂਦੇ ਢੋਲ ਦੇ ਡਗੇ ਦੀ ਆਵਾਜ਼ ਸਰਕਾਰ ਦੇ ਕੰਨਾਂ ਤਕ ਕਿਉਂ ਨਹੀਂ ਪਹੁੰਚ ਰਹੀ? ਇਸੇ ਲਈ ਹੁਣ ਸਰਕਾਰ ਦੀ ਡਰੱਗ ਮਾਫ਼ੀਏ ਖ਼ਿਲਾਫ਼ ਚੁੱਪ ‘ਤੇ ਵੀ ਉਂਗਲਾਂ ਉਠ ਰਹੀਆਂ ਹਨ।

About Rajesh Bansal

Check Also

ਪੰਜਾਬ ਵਿੱਚ ਮੁੱਖ ਮੰਤਰੀ ਵੱਲੋਂ ਮਾਈਕਰੋ ਤੇ ਸੀਮਤ ਜ਼ੋਨਾਂ ਅੰਦਰ 100 ਫੀਸਦੀ ਟੈਸਟਿੰਗ ਦੇ ਨਿਰਦੇਸ਼

ਚੰਡੀਗੜ, 13 ਅਗਸਤ (ਸ਼ਿਵ ਨਾਰਾਇਣ ਜਾਂਗੜਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ …