Saturday , September 25 2021
Home / COVER STORY / ਬੱਚੇ ਤੋਂ ਖੋਹਿਆ ਮੋਬਾਇਲ, ਪੁਲਿਸ ਵਾਲਾ ਚੋਰ ਨਿਕਲਿਆ, ਕੀਤਾ ਗਿਰਫਤਾਰ

ਬੱਚੇ ਤੋਂ ਖੋਹਿਆ ਮੋਬਾਇਲ, ਪੁਲਿਸ ਵਾਲਾ ਚੋਰ ਨਿਕਲਿਆ, ਕੀਤਾ ਗਿਰਫਤਾਰ

ਅੰਮ੍ਰਿਤਸਰ (ਪ੍ਰੈਸ ਕੀ ਤਾਕਤ ਬਿਊਰੋ): ਕਪੂਰਥਲਾ ਪੁਲਿਸ ਲਾਈਨ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਨੇ ਇੱਕ ਵਾਰ ਫਿਰ ਆਪਣੀ ਖਾਕੀ ਵਰਦੀ ਨੂੰ ਦਾਗਦਾਰ ਕਰਦਿਆਂ ਅੰਮ੍ਰਿਤਸਰ ਵਿੱਚ ਦੋ ਦੋਸਤਾਂ ਨਾਲ ਮਿਲ ਕੇ 11 ਸਾਲ ਦੇ ਬੱਚੇ ਦੇ ਹੱਥੋਂ ਮੋਬਾਈਲ ਖੋਹ ਲਿਆ ਅਤੇ ਉਹ ਆਪਣੇ ਸਾਥੀ ਨਾਲ ਬਾਈਕ ‘ਤੇ ਭੱਜਣ ਲੱਗਾ।
ਬੱਚੇ ਨੇ ਫੁਰਤੀ ਦਿਖਾਉਂਦੇ ਹੋਏ ਬਾਈਕ ਨੂੰ ਫੜ ਲਿਆ, ਪਰ ਦੋਸ਼ੀ ਪੁਲਿਸ ਕਾਂਸਟੇਬਲ ਇੰਨਾ ਪੱਥਰ ਦਿਲ ਨਿਕਲਿਆ ਕਿ ਬੱਚੇ ਨੂੰ ਬਾਈਕ ਦੇ ਨਾਲ ਹੀ ਘਸੀਟਦੇ ਲੈ ਗਏ। ਸੱਟ ਲੱਗਣ ਕਾਰਨ ਬੱਚੇ ਦਾ ਕੁਝ ਦੂਰ ਜਾ ਕੇ ਹੱਥ ਛੁੱਟ ਗਿਆ। ਬੱਚੇ ਦੀ ਹਾਲਤ ਨੂੰ ਵੇਖਦਿਆਂ ਕੁਝ ਨੌਜਵਾਨਾਂ ਨੇ ਬਾਈਕ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੋ ਕਿਲੋਮੀਟਰ ਅੱਗੇ ਜਾ ਕੇ ਇਸ ਪੁਲਿਸ ਮੁਲਾਜ਼ਮ ਨੂੰ ਫੜ ਲਿਆ ਅਤੇ ਚੰਗਾ ਕੁਟਾਪਾ ਚਾੜ੍ਹਿਆ।
ਇਹਨਾਂ ਮੁਲਜ਼ਮਾਂ ਦੀ ਪਛਾਣ ਕਪੂਰਥਲਾ ਪੁਲਿਸ ਲਾਇਨ ਵਿੱਚ ਤਾਇਨਾਤ ਗੁਲਸ਼ੇਰ ਸਿੰਘ ਸ਼ੇਰਾ ਵਾਸੀ ਵਡਾਲੀ ਡੋਗਰਾ, ਹਰਜਿੰਦਰ ਸਿੰਘ ਵਾਸੀ ਫੇਰੂਮਾਨ ਅਤੇ ਦਰਸ਼ਨ ਸਿੰਘ ਵਾਸੀ ਪਿੰਡ ਤਿੰਮੋਵਾਲ ਵਜੋਂ ਹੋਈ। 11 ਸਾਲ ਦੇ ਬੱਚੇ ਦਾ ਨਾਮ ਗੁਰਪ੍ਰੀਤ ਸਿੰਘ ਹੈ। ਉਸਦੀ ਮਾਂ ਬਾਬਾ ਬਕਾਲਾ ਸਾਹਿਬ ਵਿਖੇ ਬਾਜ਼ਾਰ ਵਿੱਚ ਫੜੀ ਲਗਾ ਕੇ ਸਾਮਾਨ ਵੇਚਦੀ ਹੈ। ਸ਼ੁੱਕਰਵਾਰ ਦੁਪਹਿਰ ਉਹ ਰੋਟੀ ਬਣਾਉਣ ਲਈ ਘਰ ਗਈ ਤਾਂ ਗੁਰਪ੍ਰੀਤ ਫੜੀ ‘ਤੇ ਬੈਠ ਗਿਆ।
ਇਸ ਦੌਰਾਨ 11 ਸਾਲ ਦਾ ਇਹ ਬੱਚਾ ਗੁਰਪ੍ਰੀਤ ਆਪਣੇ ਮੋਬਾਈਲ ‘ਤੇ ਗੇਮ ਖੇਡ ਰਿਹਾ ਸੀ। ਉਦੋਂ ਇੱਕ ਦੋਸ਼ੀ ਉਸ ਕੋਲ ਆਇਆ ਅਤੇ ਰੁਮਾਲ ਖਰੀਦਣ ਲੱਗਾ। ਪਰ ਜਦੋਂ ਉਸਨੇ ਵੇਖਿਆ ਕਿ ਗੁਰਪ੍ਰੀਤ ਗੇਮ ਖੇਡਣ ਵਿਚ ਰੁੱਝਿਆ ਹੋਇਆ ਸੀ, ਤਾਂ ਦੋਸ਼ੀ ਉਸਦਾ ਮੋਬਾਈਲ ਖੋਹ ਕੇ ਬਾਈਕ ਤੇ ਭੱਜ ਗਿਆ, ਜਿਸਨੂੰ ਕਾਂਸਟੇਬਲ ਗੁਲਸ਼ੇਰ ਚਲਾ ਰਿਹਾ ਸੀ। ਪਰ 11 ਸਾਲ ਦੇ ਬੱਚੇ ਗੁਰਪ੍ਰੀਤ ਨੇ ਫੁਰਤੀ ਦਿਖਾਈ ਅਤੇ ਬਾਈਕ ਨਾਲ ਲਟਕ ਗਿਆ। ਉਹ 50 ਮੀਟਰ ਤਕ ਬਾਈਕ ਨਾਲ ਲਟਕਿਆ ਰਿਹਾ।
ਬੱਚੇ ਨੂੰ ਲਟਕੇ ਦੇਖ ਕੁਝ ਬਾਈਕ ਸਵਾਰਾਂ ਨੇ ਤਿੰਨਾਂ ਦੋਸ਼ੀਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਦੋ ਕਿਲੋਮੀਟਰ ਤੱਕ ਉਨ੍ਹਾਂ ਦਾ ਪਿੱਛਾ ਕਰਨ ਤੋਂ ਬਾਅਦ ਨੌਜਵਾਨਾਂ ਨੇ ਜੀਟੀ ਰੋਡ ਬਾਬਾ ਬਕਾਲਾ ਸਾਹਿਬ ਮੋਰ ਵਿਖੇ ਮੁਲਜ਼ਮਾਂ ਨੂੰ ਫੜ ਲਿਆ ਅਤੇ ਕੁਟਾਪਾ ਚਾੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ।
ਪਰ ਹਰ ਕੋਈ ਹੈਰਾਨ ਇਸ ਗੱਲ *ਤੇ ਹੈਰਾਨ ਹੈ ਕਿ ਖਾਕੀ ਵਰਦੀ ਵਾਲਾ ਅਜਿਹੀ ਹਰਕਤ ਕਰ ਰਿਹਾ ਹੈ। ਹੁਣ ਪੁਲਿਸ ਨੇ ਕਾਂਸਟੇਬਲ ਸਮੇਤ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About admin

Check Also

मुख्य निर्वाचन अधिकारी पंजाब ने बूथ स्तर अधिकारियों के साथ की वर्चुअल मीटिंग

चंडीगढ़, 24 सितम्बर (शिव नारायण जांगड़ा)- पंजाब के मुख्य निर्वाचन अधिकारी डा. एस. करुणा राजू …