Home / COVER STORY / ਨਵਜੋਤ ਸਿੰਘ ਸਿੱਧੂ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, 4 ਕਾਰਜਕਾਰੀ ਪ੍ਰਧਾਨ ਹੋਣਗੇ ਕਾਂਗਰਸ ਹਾਈ ਕਮਾਨ ਨੇ ਲਾਈ ਮੋਹਰ

ਨਵਜੋਤ ਸਿੰਘ ਸਿੱਧੂ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, 4 ਕਾਰਜਕਾਰੀ ਪ੍ਰਧਾਨ ਹੋਣਗੇ ਕਾਂਗਰਸ ਹਾਈ ਕਮਾਨ ਨੇ ਲਾਈ ਮੋਹਰ

ਦਿੱਲੀ, 18 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ): ਪ੍ਰੈਸ ਕੀ ਤਾਕਤ ਦੀ ਖਬਰ ਤੇ ਇਕ ਵਾਰ ਫੇਰ ਤੋਂ ਮੋਹਰ ਲਗ ਗਈ ਹੈ ਕਿ ਸਿੱਧੂ ਨੂੰ ਪੰਜਾਬ ਪ੍ਰਧਾਨ ਦੇ ਨਾਲ ਨਾਲ 4 ਕਾਰਜਕਾਰੀ ਪ੍ਰਧਾਨ ਬਣਾਏ ਜਾਣਗੇ, ਜੀ ਹਾਂ।
ਪੰਜਾਬ ਕਾਂਗਰਸ ’ਚ ਪਿਛਲੇ ਕੁਝ ਦਿਨਾਂ ਤੋਂ ਚੱਲੀ ਆ ਰਹੀ ਖਿੱਚੋਤਾਣ ਹੁਣ ਖ਼ਤਮ ਹੋ ਗਈ ਹੈ। ਦਿੱਲੀ ਕਾਂਗਰਸ ਹਾਈ ਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਥਾਪ ਦਿੱਤਾ ਹੈ। ਕਾਂਗਰਸ ਦੇ ਪੰਜਾਬ ਪ੍ਰਧਾਨ ਨੂੰ ਲੈ ਕੇ ਨਵੋਜਤ ਸਿੰਘ ਸਿੱਧੂ ਕਾਫੀ ਉਡੀਕ ਚ ਸਨ ਅਤੇ ਲੋਕ ਵੀ ਭੰਬਲਭੁਸੇ ਵਿਚ ਸਨ। ਹੁਣ ਦਿੱਲੀ ਹਾਈਕਮਾਨ ਨੇ ਫੈਸਲਾ ਸੁਣਾਉਂਦਿਆਂ ਜ਼ਿੰਮੇਵਾਰੀ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਦੀ ਜੁੰਮੇਵਾਰੀ ਸੌਂਪੀ ਹੈ। ਜਿਸ ਤੋਂ ਬਾਅਦ ਹੁਣ ਸਿੱਧੁ ਖੇਮੇ ਵਿਚ ਜਸ਼ਨ ਦਾ ਮਾਹੋਲ ਹੈ। ਉਥੇ ਹੀ 4 ਨੇਤਾਵਾਂ ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੇਨੀ, ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਨੂੰ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ ਹੈ।

About admin

Check Also

भविष्यवाणीः अगले साल धरती पर आएंगे एलियन, अमेरिका बनाएगा निशाना और होगा युद्ध

दिल्ली (प्रेस की ताकत न्यूज डेस्क) : एलियंस के अस्तित्व को लेकर अब तक भले …