ਮੋਹਾਲੀ, 15 ਦਸੰਬਰ (ਗੁਰਨਾਮ ਸਾਗਰ) : ਅਨਮੋਲ ਰਤਨ ਗਰੁੱਪ ਸੈਕਟਰ 70 ਨੇ ਸਰਦੀ ਦੀ ਮਾਰ ਤੋਂ ਬਚਾਉਣ ਲਈ ਲੋੜਵੰਦ ਸਕੂਲੀ ਬੱਚਿਆਂ ਨੂੰ ਸਵੈਟਰ ਜੁਰਾਬਾਂ ਤੇ ਬਿਸਕੁਟ ਦੇ ਕੇ ਚੰਗਾ ਉਪਰਾਲਾ ਕੀਤਾ ਹੈ ਅਤੇ ਲੋਕਾਂ ਨੂੰ ਆਪਣਾ ਦਸਵੰਦ ਕੱਢ ਕੇ ਲੋੜਵੰਦਾਂ ਦੀ ਮਦਦ ਕਰਨ ਦਾ ਸੁਨੇਹਾਂ ਵੀ ਦਿੱਤਾ ਹੈ। ਅੱਜ ਇੱਥੇ ਮਾਂ ਸਰਸਵਤੀ ਸਕੂਲ ਮਟੌਰ ਸੈਕਟਰ 70 ਦੇ ਬੱਚਿਆਂ ਦੀ ਹਰ ਸਾਲ ਮਦਦ ਕਰਨ ਵਾਲੀ ਸਮਾਜ ਸੇਵੀ ਸੰਸਥਾ ਅਨਮੋਲ ਰਤਨ ਗਰੁੱਪ ਦੀ ਪ੍ਰਧਾਨ ਨਰਿੰਦਰ ਕੌਰ ਨੇ ਕਿਹਾ ਕਿ ਵਿਆਹਾਂ, ਪਾਰਟੀਆਂ ਤੇ ਹੋਰ ਸਮਾਗਮਾਂ ਤੇ ਫ਼ਜ਼ੂਲ ਖ਼ਰਚੀ ਕਰਨ ਦੀ ਥਾਂ ਸਾਨੂੰ ਗਰੀਬ ,ਬੇਸਹਾਰਾ ਤੇ ਲੋੜਵੰਦਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਜ਼ਿੰਦਗੀ ਜਿਉਣ ਦੇ ਕਾਬਲ ਬਣਨ ‘ਚ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਗਰੁੱਪ ਹਰ ਸਾਲ ਸਮਰੱਥਾ ਅਨੁਸਾਰ ਲੋੜਵੰਦ ਬੱਚਿਆਂ ਦੀ ਮਦਦ ਕਰਦਾ ਹੈ। ਇਸ ਵਾਰ ਵੀ ਸੰਸਥਾ ਨੇ ਸਾਰੇ ਬੱਚਿਆਂ ਨੂੰ ਜੁਰਾਬਾਂ ਤੇ 40 ਬੱਚਿਆਂ ਨੂੰ ਸਵੈਟਰ ਦੇ ਕੇ ਆਪਣਾ ਫਰਜ਼ ਪੂਰਾ ਕੀਤਾ ਹੈ। ਇਸ ਮੌਕੇ ਸੰਸਥਾ ਦੀ ਚੇਅਰ ਪਰਸਨ ਸੀਤਾ ਸ਼ਰਮਾ,ਮੈਂਬਰ ਨੀਲਮ ਚੋਪੜਾ, ਮੀਨਾ ਪਡਲੀਆ, ਸੁਖਵਿੰਦਰ ਕੌਰ, ਸ਼ੋਬਾ ਗੌਰੀੋਆ, ਮਿਰਦਲਾ ਆਹਲੂਵਾਲੀਆ, ਰੀਟਾ ਚੌਧਰੀ, ਤੁਰਨਾ ਭਾਨ, ਗੁਰਪ੍ਰੀਤ ਕੌਰ ਭੁੱਲਰ, ਡੌਲੀ, ਇਸ਼ਿਤਾ ਪਡਲੀਆ ਵੀ ਹਾਜ਼ਰ ਸਨ।