ਚੰਡੀਗੜ, 27 ਮਾਰਚ (ਸ਼ਿਵ ਨਾਰਾਇਣ ਜਾਂਗੜਾ) -ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਰੇ ਰਾਜ ਸਰਕਾਰਾਂ ਨੂੰ ਕਿਹਾ ਹੈ ਕਿ ਕੋਰੋਨਾ ਦੀ ਬੀਮਾਰੀ ਤੋਂ ਨਿਪਟਣ ਲਈ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਨਾਂ, ਸਮਾਜਿਕ ਧਾਰਮਿਕ ਸੰਕਠਨਾਂ ਦਾ ਭਰਪੂਰ ਸਹਿਯੋਗ ਲੈਣ|
ਸ੍ਰੀ ਕੋਵਿੰਦ ਅੱਜ ਰਾਸ਼ਟਰਪਤੀ ਭਵਨ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਸਾਰੇ ਰਾਜਾਂ ਦੇ ਰਾਜਪਾਲਾਂ ਤੋਂ ਕੋਰੋਨਾ ਵਾਇਰਸ ਦੀ ਸਥਿਤੀ ‘ਤੇ ਚਰਚਾ ਕਰ ਰਹੇ ਸਨ ਅਤੇ ਰਾਜ ਸਰਕਾਰਾਂ ਵੱਲੋਂ ਇਸ ਸਬੰਧ ਵਿਚ ਕੀਤੇ ਗਏ ਕੰਮਾਂ ਦੀ ਸਮੀਖਿਆ ਕਰ ਰਹੇ ਸਨ|
ਰਾਸ਼ਟਰਪਤੀ ਨੇ ਪਹਿਲੇ ਸ਼ੈਸ਼ਨ ਵਿਚ ਹਰਿਆਣਾ ਸਮੇਤ ਮਹਾਰਾਸ਼ਟਰ, ਕੇਰਲ ਅਤੇ ਕਰਨਾਟਕ ਦੇ ਰਾਜਪਾਲਾਂ ਅਤੇ ਦਿੱਲੀ ਦੇ ਉਪ-ਰਾਜਪਾਲ ਨਾਲ ਗਲਬਾਤ ਕੀਤੀ| ਉਨPKਾਂ ਨੇ ਅੱਜ ਦੋ ਸ਼ੈਸ਼ਨਾਂ ਵਿਚ ਕੁੱਲ 15 ਰਾਜਾਂ ਦੇ ਰਾਜਪਾਲਾਂ ਨਾਲ ਸਮੀਖਿਆ ਕੀਤੀ| ਉਨPKਾਂ ਨੇ ਕੋਰੋਨਾ ਮਹਾਮਾਰੀ ਨਾਲ ਨਿਪਟਣ ਵਿਚ ਸਹਿਯੋਗ ਕਰਨ ਲਈ ਦੇਸ਼ ਦੀ ਜਨਤਾ ਦਾ ਧੰਨਵਾਦ ਪ੍ਰਗਟਾਇਆ ਅਤੇ ਨਾਲ ਹੀ ਇਸ ਕਾਰਜ ਵਿਚ ਲੱਗੇ ਡਾਕਟਰਾਂ, ਪੁਲਿਸ ਕਰਮਚਾਰੀਆਂ, ਸਫਾਈ ਕਰਮਚਾਰੀਆਂ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ|
ਇਸ ਮੌਕੇ ‘ਤੇ ਉਪ-ਰਾਸ਼ਟਰਪਤੀ ਵੇਂਕੈਯਾ ਨਾਇਡੂ ਨੇ ਵੀ ਕੋਰੋਨਾ ਬੀਮਾਰੀ ਦੀ ਸਥਿਤੀ ਦੀ ਸਮੀਖਿਆ ਕਰਦੇ ਹੋਏ ਰਾਜਪਾਲਾਂ ਨਾਲ ਚਰਚਾ ਕੀਤੀ ਅਤੇ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ| ਉਨPKਾਂ ਨੇ ਹਰਿਆਣਾ ਵਿਚ ਕੋਰੋਨਾ ਬੀਮਾਰੀ ਨਾਲ ਨਿਪਟਣ ਲਈ ਰਾਜ ਸਰਕਾਰ ਵੱਲੋਂ ਕੀਤੇ ਗਏ ਯਤਾਨਾ ਦੀ ਪ੍ਰਸੰਸਾਂ ਕੀਤੀ|
ਇਸ ਵੀਡੀਓ ਕਾਨਫ੍ਰੈਸਿੰਗ ਵਿਚ ਹਰਿਆਣਾ ਸਰਕਾਰ ਵੱਲੋਂ ਕੋਰੋਨਾ ਬੀਮਾਰੀ ਨਾਲ ਨਿਪਟਣ ਲਈ ਕੀਤੇ ਗਏ ਕੰਮਾਂ ਦੀ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਰਾਜਪਾਲ ਸਤਯਦੇਵ ਨਰਾਇਣ ਆਰਿਆ ਨੇ ਕਿਹਾ ਕਿ ਹਰਿਆਣਾ ਇਸ ਆਪਦਾ ਨਾਲ ਨਿਪਟਣ ਲਈ ਪੂਰੀ ਤਰPKਾ ਤਿਆਰ ਹੈ| ਉਨPKਾਂ ਨੇ ਦਸਿਆ ਕਿ ਰਾਜ ਸਰਕਾਰ ਵੱਲੋਂ ਕੋਰੋਨਾ ਬੀਮਾਰੀ ਦੀ ਸਥਿਤੀ ਵਿਚ ਗਰੀਬ ਤੇ ਰੋਜਾਨਾ ਵੇਤਨਭੋਗੀ ਮਜਦੂਰ ਰਿਕਸ਼ਾ ਚਾਲਕ ਤੇ ਰੇਹੜੀ ਵਾਲਿਆਂ ਲਈ ਆਰਥਿਕ ਪੈਕੇਜ ਦਾ ਵੀ ਐਲਾਨ ਕੀਤਾ ਹੈ|
ਸ੍ਰੀ ਆਰਿਆ ਨੇ ਕਿਹਾ ਕਿ ਹਰਿਆਣਾ ਰੈਡ ਕ੍ਰਾਸ ਸੋਸਾਇਟੀ ਵੱਲੋਂ ਹਰੇਕ ਜਿਲPKੇ ਵਿਚ ਮਾਸਕ, ਹੈਡ ਸੈਨੀਟਾਈਜਰ ਅਤੇ ਦਵਾਈਆਂ ਵੰਡੀਆਂ ਜਾ ਰਹੀਆਂ ਹਨ| ਗਰੀਬ ਮਰੀਜਾਂ ਨੂੰ ਹਸਪਤਾਲ ਤਕ ਲਿਆਉਣ ਲਈ ਫਰੀ ਐਂਮਬੂਲੈਂਸ ਸੇਵਾ ਉਪਲਬਧ ਕਰਵਾਹੀ ਜਾ ਰਹੀ ਹੈ, ਇਸ ਦੇ ਨਾਲ-ਨਾਲ ਰੈਡ ਕ੍ਰਾਸ ਦੇ ਸਵੈ ਸੇਵਕ ਸਮਾਜਿਕ ਸੰਸਥਾਨਾਂ ਦੇ ਸਹਿਯੋਗ ਨਾਲ ਰੋਜਾਨਾ ਗਰੀਬ, ਬੇਘਰ, ਬੇਸਹਾਰਾ , ਮਜਦੂਰਾਂ ਤੇ ਹੋਰ ਜਰੂਰਤਮੰਦਾਂ ਤਕ ਰਾਸ਼ਨ ਅਤੇ ਪੈਕਡ ਖਾਣਾ ਪਹੁੰਚਾ ਰਹੇ ਹਨ| ਇਸ ਤੋਂ ਇਲਾਵਾ, ਹਰੇਕ ਜਿਲPKੇ ਵਿਚ 200 ਸਵੈ ਸੇਵਕਾਂ ਦੀ ਟੀਮਾਂ ਵੀ ਬਣਾਈਆਂ ਗਈਆਂ ਹਨ ਜੋ ਹਰ ਕਾਰਜ ਵਿਚ ਪ੍ਰਸਾਸ਼ਨ ਦਾ ਸਹਿਯੋਗ ਕਰ ਰਹੇ ਹਨ|
ਉਨPKਾਂ ਨੇ ਕਿਹਾ ਕਿ ਰੈਡ ਕ੍ਰਾਸ ਦੇ ਅਧਿਕਾਰੀਆਂ ਤੇ ਸੰਸਥਾ ਨਾਲ ਜੁੜੇ ਸਾਰੇ ਸਵੈ ਸੇਵਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਗ੍ਰਾਮੀਣ ਖੇਤਰਾਂ ਵਿਚ ਗਰੀਬ ਤੇ ਜਰੂਰਤਮੰਦ ਲੋਕਾਂ ਦੇ ਕੋਲ ਖੁਰਾਕ ਵਸਤੂਆਂ ਅਤੇ ਦਵਾਹੀਆਂ ਆਦਿ ਕਾਫੀ ਮਾਤਰਾ ਵਿਚ ਪਹੁੰਚਾਉਣਾ ਯਕੀਨੀ ਕਰਨ|