ਐਡਮਿੰਟਨ, 8 ਮਾਰਚ (ਪ੍ਰੈਸ ਕੀ ਤਾਕਤ ਬਿਊਰੋ): – ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਲੋਕਾਂ ‘ਚ ਸਹਿਮ ਪਾਇਆ ਜਾ ਰਿਹਾ ਹੈ ਤੇ ਇਸ ਦੀ ਮਾਰ ਹੇਠ ਆਏ ਮੁਲਕਾਂ ਤੋਂ ਕੈਨੇਡਾ ਨਾਗਰਿਕ ਆਪਣੇ ਮੁਲਕ ਨੂੰ ਵਾਪਸ ਆ ਰਹੇ ਹਨ, ਜਿਸ ਦੇ ਸਰਕਾਰ ਪੁਖਤਾ ਪ੍ਰਬੰਧ ਕਰ ਰਹੀ ਹੈ। ਇਸ ਵਾਇਰਸ ਦੀ ਮਾਰ ਤੋਂ ਬਚਣ ਲਈ ਕੁਝ ਯਾਤਰੀ (ਕਰੀਬ 240) ਗ੍ਰੈਡ ਪ੍ਰਿੰਸਜ਼ ਸ਼ਿੱਪ ਕੈਨੇਡਾ ਦੀ ਬੰਦਰਗਾਹ ‘ਚ ਕਈ ਦਿਨਾਂ ਤੋਂ ਫਸੇ ਹੋਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜੇ ਠੀਕ ਹਾਲਤ ‘ਚ ਪਾਏ ਜਾਂਦੇ ਹਨ, ਉਨ੍ਹਾਂ ਨੂੰ ਘਰ ਜਾਣ ਦੀ ਆਗਿਆ ਦਿੱਤੀ ਜਾਵੇਗੀ। ਇਸ ਸ਼ਿੱਪ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਦੋ ਯਾਤਰੀ ਪਾਏ ਗਏ ਹਨ, ਜਿਸ ਕਰਕੇ ਸਰਕਾਰ ਕਿਸੇ ਤਰ੍ਹਾਂ ਦਾ ਵੀ ਖਤਰਾ ਨਹੀਂ ਲੈਣਾ ਚਾਹੁੰਦੀ। ਅਲਬਰਟਾ ਦੇ ਕੈਲਗਰੀ ‘ਚ ਇਕ ਕੇਸ ਦੀ ਪੁਸ਼ਟੀ ਹੋਈ ਹੈ, ਜਿਸ ਨੂੰ ਲੈ ਕੇ ਸਾਰੇ ਹਵਾਈ ਅੱਡੇ ‘ਤੇ ਚੌਕਸੀ ਵਧਾ ਦਿੱਤੀ ਗਈ ਹੈ।
ਦੂਜੇ ਪਾਸੇ ਇਸ ਵਾਇਰਸ ਦੀ ਏਨੀ ਦਹਿਸ਼ਤ ਵੇਖਣ ਨੂੰ ਮਿਲ ਰਹੀ ਹੈ ਕਿ ਲੋਕ ਘਰਾਂ ਦੇ ਕੀਮਤੀ ਸਾਮਾਨ ਨੂੰ ਜਮ੍ਹਾਂ ਕਰ ਰਹੇ ਹਨ। ਕੈਨੇਡਾ ਦੇ ਕਈ ਸ਼ਹਿਰਾਂ ਦੇ ਵੱਡੇ ਸਟੋਰਾਂ ਵਿਚ ਹੁਣ ਉਹ ਖਾਣ ਵਾਲੀਆਂ ਵਸਤੂਆਂ ਨੂੰ ਹਟਾ ਦਿੱਤਾ ਹੈ, ਜਿਸ ਦੇ ਕਾਰਨ ਇਹ ਵਾਇਰਸ ਫੈਲਿਆ ਹੈ।