ਜਾਬ ਭਰ ਵਿਚ ਅੱਜ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਕਈ ਸ਼ਹਿਰਾਂ ਵਿਚ ਛਾਪੇਮਾਰੀ ਕੀਤੀ ਹੈ। ਪਟਿਆਲਾ ਵਿਚ ਵੀ ਐੱਨ. ਆਈ. ਏ. ਦੀ ਟੀਮ ਨੇ ਖਾਲਸਾ ਏਡ ਦੇ ਮੁੱਖ ਦਫਤਰ ਵਿਖੇ ਰੇਡ ਕਰਕੇ ਕਈ ਘੰਟੇ ਜਾਂਚ ਕੀਤੀ। ਇਸ ਦੌਰਾਨ ਐੱਨ. ਆਈ. ਏ. ਦੀ ਟੀਮ ਵਲੋਂ ਖਾਲਸਾ ਏਡ ਪੰਜਾਬ ਇਕਾਈ ਦੇ ਆਗੂ ਅਮਰਪ੍ਰੀਤ ਸਿੰਘ ਦੇ ਘਰ ਵਿਚ ਵੀ ਰੇਡ ਕਰਕੇ ਕਈ ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੀ ਪੁਸ਼ਟੀ ਕਰਦੇ ਹੋਏ ਖਾਲਸਾ ਏਡ ਦੇ ਵਾਲੰਟੀਅਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐੱਨ. ਆਈ. ਏ. ਦੀ ਟੀਮ ਸਵੇਰੇ 5 ਵਜੇ ਪਟਿਆਲਾ ਪਹੁੰਚੀ। ਟੀਮ ਪਹਿਲਾਂ ਘਰ ਵਿਖੇ ਅਤੇ ਬਾਅਦ ਵਿਚ ਦਫਤਰ ਵਿਖੇ ਪਹੁੰਚੀ। ਜਿਸ ਤੋਂ ਬਾਅਦ ਕਈ ਘੰਟੇ ਤਕ ਕੌਮੀ ਜਾਂਚ ਏਜੰਸੀ ਨੇ ਜਾਂਚ ਕੀਤੀ।